27-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਖ਼ੂਨਦਾਨ ਕੈਂਪ ਅੱਜ <br/>

Ad Position 21
No active advertisement
ਅਜੀਤ ਡੈਸਕ 05-11-2025
ਬੰਗਾ, 4 ਨਵੰਬਰ (ਸੁਰਿੰਦਰ ਸਿੰਘ ਕਰਮ ਲਧਾਣਾ)-ਸਵ: ਦਵਿੰਦਰ ਇਟਲੀ ਦੀ ਯਾਦ ਨੂੰ ਸਮਰਪਿਤ ਸੱਤਵਾਂ ਮਹਾਂ ਖ਼ੂਨਦਾਨ ਕੈਂਪ 5 ਨਵੰਬਰ ਦਿਨ ਬੁੱਧਵਾਰ ਨੂੰ ਸ੍ਰੀ ਗੁਰੂ ਰਵਿਦਾਸ ਗੁਰਦੁਆਰਾ ਡਾ. ਅੰਬੇਡਕਰ ਨਗਰ ਬੰਗਾ ਵਿਖੇ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਲਗਾਇਆ ਜਾਵੇਗਾ | ਡਾ. ਜਸਵਿੰਦਰ ਲਾਲ ਅਤੇ ਨਿਰੰਜਣ ਸਿੰਘ ਪਿਤਾ ਸਵ: ਦਵਿੰਦਰ ਇਟਲੀ ਨੇ ਦੱਸਿਆ ਕਿ ਇਸ ਕੈਂਪ ਦਾ ਉਦਘਾਟਨ ਡਾ. ਵੇਦ ਪ੍ਰਕਾਸ਼ ਪ੍ਰਧਾਨ ਅੰਬੇਦਕਰ ਚੇਤਨਾ ਸੁਸਾਇਟੀ ਬੰਗਾ ਅਤੇ ਡਾ. ਕਸ਼ਮੀਰ ਚੰਦ ਐਮ.ਜੇ ਲਾਈਫ਼ ਕੇਅਰ ਹਸਪਤਾਲ ਬੰਗਾ ਵੱਲੋਂ ਕੀਤਾ ਜਾਵੇਗਾ | ਕੈਂਪ ਦੇ ਵਿਸ਼ੇਸ਼ ਮਹਿਮਾਨ ਡਾ. ਅਮਰੀਕ ਸਿੰਘ ਆਕਾਸ਼ ਹਸਪਤਾਲ ਅਤੇ ਡਾ. ਗੌਰਵਦੀਪ ਐਮ.ਡੀ ਹੀਰਾ ਸਕੈਨ ਸੈਂਟਰ ਡਾਇਗਨੋਸਟਿਕ ਸੈਂਟਰ ਬੰਗਾ ਹੋਣਗੇ | ਇਹ ਕੈਂਪ ਬਲੱਡ ਬੈਂਕ ਬੰਗਾ ਸਿਵਲ ਹਸਪਤਾਲ ਦੇ ਸਹਿਯੋਗ ਨਾਲ ਲਗਾਇਆ ਜਾ ਰਿਹਾ ਹੈ | ਮਹਾਂ ਖ਼ੂਨਦਾਨ ਕੈਂਪ ਦੀ ਮੀਟਿੰਗ 'ਚ ਵਿਸ਼ੇਸ਼ ਤੌਰ 'ਤੇ ਡਾ. ਜਸਵਿੰਦਰ ਰਲ ਪ੍ਰਧਾਨ, ਡਾਕਟਰ ਕਸ਼ਮੀਰ ਚੰਦ, ਰਾਮ ਕਿ੍ਸ਼ਨ ਪੱਲੀ-ਝਿੱਕੀ, ਲੈਕ. ਕੁਲਵਿੰਦਰ ਬੰਗਾ, ਲੈਕ. ਬਲਿਹਾਰ ਸਿੰਘ, ਲੈਕ. ਸ਼ੰਕਰ ਦਾਸ, ਮੈਨੇਜਰ ਡਾ. ਜਸਵਿੰਦਰ ਲਾਲ, ਨਿਰੰਜਨ ਸਿੰਘ, ਮਾ. ਵਿਪਨ ਕੁਮਾਰ, ਨੰਦ ਲਾਲ, ਹਰਜਿੰਦਰ ਬੱਬੂ, ਮਾ. ਕਲਵਿੰਦਰ ਬੰਗਾ, ਰਾਮ ਲਭਵਾਇਆਂ, ਦਿਲਬਾਗ ਬਾਗ਼ੀ ਮੌਕੇ 'ਤੇ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਮਨਿਸਟਰੀਅਲ ਕਾਮਿਆਂ ਵਲੋਂ ਤਰਨ ਤਾਰਨ 'ਚ ਸੂਬਾ ਪੱਧਰੀ ਰੋਸ ਰੈਲੀ 7 ਨੂੰ ਅਗਲੀ ਖ਼ਬਰ ਹਜ਼ਰਤ ਬਾਬਾ ਨੌਗੱਜਾ ਪੀਰ ਦੇ ਅਸਥਾਨ 'ਤੇ ਜੋੜ ਮੇਲਾ ਕੱਲ੍ਹ <br/>
Ad Position 24