21-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-10-2025

ਪਿੰਡ ਹੀਓ ਦੇ ਸੁੱਕੇ ਛੱਪੜ ਵਿਚ ਖੜ੍ਹੇ ਨਾੜ ਨੂੰ ਲੱਗੀ ਅੱਗ

Ad Position 21
No active advertisement
ਅਜੀਤ ਡੈਸਕ 23-10-2025
ਬੰਗਾ, 22 ਅਕਤੂਬਰ (ਧਰਮਵੀਰ ਪਾਲ)-ਪਿੰਡ ਹੀਓ ਦੀ ਡਰੇਨ ਨਾਲ ਲੱਗਦੇ ਛੱਪੜ ਨੂੰ ਅਚਾਨਕ ਅੱਗ ਲੱਗ ਗਈ | ਲੋਕਾਂ ਨੇ ਮੌਕੇ 'ਤੇ ਪਹੁੰਚ ਕੇ ਅੱਗ ਦੇ ਕਾਬੂ ਪਾਉਣ ਦੀ ਕੋਸ਼ਸ਼ਿ ਕੀਤੀ, ਪਰ ਅੱਗ ਹੋਰ ਵਧਦੀ ਗਈ | ਸਰਪੰਚ ਪਿਆਰਾ ਰਾਮ ਨੇ ਦੱਸਿਆ ਕਿ ਪਿੰਡ ਹੀਓ ਦੀ ਡਰੇਨ ਨਾਲ ਲੱਗਦੇ ਸੁੱਕੇ ਛੱਪੜ ਵਿੱਚ ਕਾਨਿਆਂ ਤੇ ਨਾੜ ਨੂੰ ਅਚਾਨਕ ਅੱਗ ਲੱਗ ਗਈ ਅੱਗ ਬਹੁਤ ਭਿਆਨਕ ਸੀ ਜਿਸ ਦੀ ਸੂਚਨਾ ਤੁਰੰਤ ਫਾਇਰ ਬਿ੍ਗੇਡ ਨੂੰ ਦਿੱਤੀ ਗਈ | ਮੌਕੇ 'ਤੇ ਪਹੁੰਚੀ ਫਾਇਰ ਬਿ੍ਗੇਡ ਨੇ ਅੱਗ 'ਤੇ ਕਾਬੂ ਪਾਇਆ | ਉਹਨਾਂ ਦੱਸਿਆ ਕਿ ਜੇਕਰ ਫਾਇਰ ਬਿ੍ਗੇਡ ਜਾਂ ਲੋਕਾਂ ਦਾ ਸਹਿਯੋਗ ਨਾ ਮਿਲਦਾ ਤਾਂ ਬਹੁਤ ਜਿਆਦਾ ਨੁਕਸਾਨ ਹੋਣਾ ਸੀ, ਕਿਉਂਕਿ ਛੱਪੜ ਤੇ ਡਰੇਨ ਦੇ ਨਾਲ ਲੱਗਦੇ ਸੁੱਕੇ ਝੋਨੇ ਦੇ ਖੇਤਾਂ ਨੂੰ ਵੀ ਅੱਗ ਚਪੇਟ ਵਿੱਚ ਲੈ ਸਕਦੀ ਸੀ | ਉਹਨਾਂ ਕਿਹਾ ਕਿ ਅਸੀਂ ਬਹੁਤ ਵਾਰ ਪ੍ਰਸ਼ਾਸਨ ਅਤੇ ਸਰਕਾਰ ਨੂੰ ਬੇਨਤੀ ਕਰ ਚੁੱਕੇ ਹਾਂ ਕਿ ਇਹ ਸੁੱਕੇ ਛੱਪੜ ਦੀ ਅਤੇ ਡਰੇਨ ਦੀ ਸਫਾਈ ਕਰਾਈ ਜਾਵੇ ਤਾਂ ਜੋ ਇਹੋ ਜਿਹੀ ਅਣਹੋਣੀ ਘਟਨਾ ਨਾ ਵਾਪਰ ਸਕੇ, ਪਰ ਹਜੇ ਤੱਕ ਸਰਕਾਰ ਨੇ ਉਨਾਂ ਦੀ ਬੇਨਤੀ ਨੂੰ ਕਬੂਲ ਨਹੀਂ ਕੀਤਾ |
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਮੌਕੇ ਪਟਾਕੇ ਚਲਾਉਣ ਨੂੰ ਲੈ ਕੇ ਪ੍ਰਵਾਸੀਆਂ ਨੇ ਕੀਤੀ ਗੁੰਡਾਗਰਦੀ ਅਗਲੀ ਖ਼ਬਰ ਬੰਗਾ 'ਚ ਮਨਾਇਆ ਭਗਵਾਨ ਸ੍ਰੀ ਵਿਸ਼ਵਕਰਮਾ ਜੀ ਯਾਦਗਾਰੀ ਸਾਲਾਨਾ ਪੂਜਾ ਉਤਸਵ
Ad Position 24