14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਭੰਬਰਾ ਗੋਤਰ ਸਤੀ ਮਾਤਾ ਦਾ ਮੇਲਾ ਸ਼ਰਧਾ ਸਹਿਤ ਕਰਵਾਇਆ

Ad Position 21
No active advertisement
ਅਜੀਤ ਡੈਸਕ 22-10-2025
ਬਲਾਚੌਰ, 21 ਅਕਤੂਬਰ (ਨਰੇਸ਼ ਧੌਲ)-ਭੰਬਰਾ ਗੋਤਰ ਸਤੀ ਮਾਤਾ ਦੇ ਸਥਾਨ ਪਿੰਡ ਕੌਲਗੜ੍ਹ ਨਜ਼ਦੀਕ ਬਲਾਚੌਰ ਵਿਖੇ ਸਾਲਾਨਾ ਮੇਲਾ ਸੰਗਤਾਂ ਦੇ ਸਹਿਯੋਗ ਨਾਲ ਸ਼ਰਧਾਪੂਰਵਕ ਕਰਵਾਇਆ | ਪਿਛਲੇ ਦਿਨ 20 ਅਕਤੂਬਰ ਨੂੰ ਹਵਨ ਪੂਜਾ ਕਰਵਾਉਣ ਉਪਰੰਤ ਝੰਡੇ ਦੀ ਰਸਮ ਕਰਵਾਈ ਗਈ | ਭੰਬਰਾ ਗੋਤਰ ਨਾਲ ਸਬੰਧਤ ਸੰਗਤਾਂ ਦੂਰ ਦੁਰਾਡੇ ਤੋਂ ਸਤੀ ਮਾਤਾ ਦੇ ਸਥਾਨ ਵਿਖੇ ਪਹੁੰਚ ਕੇ ਨਤਮਸਤਕ ਹੋਈਆਂ ਤੇ ਅਸ਼ੀਰਵਾਦ ਪ੍ਰਾਪਤ ਕੀਤਾ | ਸੰਗਤਾਂ ਨੂੰ ਚਾਹ ਪਕੌੜਿਆਂ ਦਾ ਲੰਗਰ ਅਤੁੱਟ ਵਰਤਾਇਆ | ਇਸ ਮੌਕੇ ਜੋਗਿੰਦਰ ਸਿੰਘ ਭੰਬਰਾ, ਮਨੋਹਰ ਲਾਲ ਭੰਬਰਾ, ਬਲਵੰਤ ਸਿੰਘ ਭੰਬਰਾ, ਓਮ ਪ੍ਰਕਾਸ਼ ਭੰਬਰਾ, ਬਲਦੇਵ ਸਿੰਘ ਭੰਬਰਾ, ਨਰਿੰਦਰ ਭੰਬਰਾ, ਬਿੱਟੂ ਭੰਬਰਾ, ਮਦਨ ਲਾਲ ਭੰਬਰਾ, ਬਿੱਕਰ ਸਿੰਘ ਭੰਬਰਾ, ਸੁੱਚਾ ਸਿੰਘ ਭੰਬਰਾ, ਜਗੀਰ ਸਿੰਘ ਭੰਬਰਾ, ਸਿਕੰਦਰ ਸਿੰਘ ਭੰਬਰਾ, ਥਾਣੇਦਾਰ ਧਰਮਪਾਲ ਸਿੰਘ ਭੰਬਰਾ, ਵਰਿੰਦਰ ਸਿੰਘ ਭੰਬਰਾ, ਪਰਮਵੀਰ ਸਿੰਘ ਭੰਬਰਾ, ਪਵਨਵੀਰ ਸਿੰਘ ਭੰਬਰਾ, ਸੋਮ ਨਾਥ ਭੰਬਰਾ ਤੇ ਬਹੁ ਗਿਣਤੀ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬਜ਼ੁਰਗ ਨਾਗਰਿਕ ਤੇ ਵਾਤਾਵਰਨ ਸੁਧਾਰ ਸੰਸਥਾ ਨੇ ਦੀਵਾਲੀ ਦਾ ਤਿਉਹਾਰ ਮਨਾਇਆ ਅਗਲੀ ਖ਼ਬਰ ਸ਼ਹੀਦ ਬਾਬਾ ਗੋਦੜੀਆ ਸਿੰਘ ਹਾਈ ਸਕੂਲ ਚੱਕ ਮਾਈਦਾਸ 'ਚ ਕਰਵਾਇਆ ਸ਼ੁਕਰਾਨਾ ਸਮਾਗਮ
Ad Position 24