24-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਹਲਕਾ ਇੰਚਾਰਜ ਕੁਲਜੀਤ ਸਰਹਾਲ ਨੇ ਬਹਿਰਾਮ ਦਾਣਾ ਮੰਡੀ 'ਚ ਝੋਨੇ ਦੀ ਖ਼ਰੀਦ ਤੇ ਪ੍ਰਬੰਧਾਂ ਦਾ ਲਿਆ ਜਾਇਜ਼ਾ

Ad Position 21
No active advertisement
ਦਾਣਾ ਮੰਡੀ ਬਹਿਰਾਮ ਵਿੱਚ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਂਦੇ ਹੋਏ ਹਲਕਾ ਇੰਚਾਰਜ ਕੁਲਜੀਤ ਸਰਹਾਲ, ਬਲਵੀਰ ਕਰਨਾਣਾ, ਗੁਰਵਿੰਦਰ ਕੱਟ ਤੇ ਹੋਰ | ਤਸਵੀਰ : ਨਛੱਤਰ ਸਿੰਘ ਬਹਿਰਾਮ <br/> 17-10-2025
ਬਹਿਰਾਮ, 16 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਦਾਣਾ ਮੰਡੀ ਬਹਿਰਾਮ 'ਚ ਝੋਨੇ ਦੀ ਖਰੀਦ ਤੇ ਪ੍ਰਬੰਧਾਂ ਦਾ ਜਾਇਜ਼ਾ ਲੈਂਦਿਆ ਹਲਕਾ ਇੰਚਾਰਜ ਕੁਲਜੀਤ ਸਰਹਾਲ ਵਾਈਸ ਚੇਅਰਮੈਨ ਜਲ ਸਰੋਤ ਪ੍ਰਬੰਧਨ ਪੰਜਾਬ ਨੇ ਦੱਸਿਆ ਕਿ ਉਕਤ ਮੰਡੀ ਵਿਚ ਚਾਰ ਖਰੀਦ ਏਜੰਸੀਆਂ ਝੋਨੇ ਦੀ ਖਰੀਦ ਕਰ ਰਹੀਆਂ ਹਨ, ਜਿਨ੍ਹਾਂ ਵਿਚ ਪਨਗਰੇਨ, ਮਾਰਕਫੈੱਡ, ਪਨਸਪ ਤੇ ਵੇਅਰਹਾਊਸ ਹਨ | ਜਿਨ੍ਹਾਂ ਨੇ 16 ਅਕਤੂਬਰ ਤੱਕ 7701 ਕੁਇੰਟਲ ਝੋਨੇ ਦੀ ਖਰੀਦ ਕੀਤੀ ਜਾ ਚੁੱਕੀ ਹੈ ਤੇ ਪੇਮੈਂਟ ਵੀ ਨਾਲੋ ਨਾਲ ਕੀਤੀ ਜਾ ਰਹੀ ਹੈ | ਕਿਸਾਨਾਂ ਨੂੰ ਹੁਣ ਮੰਡੀਆਂ ਵਿਚ ਬਹੁਤਾ ਸਮਾਂ ਬੈਠਣਾ ਨਹੀਂ ਪਵੇਗਾ | ਮਜਦੂਰਾਂ, ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਵੀ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ | ਇਸ ਮੌਕੇ ਬਲਵੀਰ ਕਰਨਾਣਾ ਚੇਅਰਮੈਨ ਮਾਰਕੀਟ ਕਮੇਟੀ ਬੰਗਾ, ਗੁਰਮਿੰਦਰ ਸਿੰਘ ਕੱਟ ਸੀਨੀਅਰ ਆਗੂ, ਜਗਜੀਤ ਸਿੰਘ ਬਲਾਕੀਪੁਰ ਸੀਨੀਅਰ 'ਆਪ' ਆਗੂ, ਚਰਨਜੀਤ ਸਿੰਘ ਰੰਧਾਵਾ ਬਲਾਕ ਪ੍ਰਧਾਨ ਆਮ ਆਦਮੀ ਪਾਰਟੀ, ਗੁਰਮਿੰਦਰ ਸਿੰਘ ਡਿੰਪਲ ਸਰਪੰਚ ਮੱਲ੍ਹਾ ਸੋਢੀਆ, ਜਗਜੀਤ ਸਿੰਘ ਸੋਢੀ, ਮਲਕੀਤ ਸਿੰਘ ਅਟਵਾਲ, ਸੁਰਿੰਦਰ ਕੁਮਾਰ ਚੱਢਾ ਸੁਰਹਾਲ ਕਾਜੀਆ, ਬਲਦੇਵ ਸਿੰਘ ਜੱਸੋਮਜਾਰਾ, ਹਰਜੀਤ ਸਿੰਘ ਅਟਵਾਲ ਫਰਾਲਾ, ਸੁਰਿੰਦਰ ਪਿੰਕੀ, ਦੌਲਤ ਭਾਟੀਆ, ਗੁਰਮਨ ਸਿੰਘ, ਚਰਨਜੀਤ ਸਿੰਘ ਸਿੱਧੂ, ਹੁਸਨ ਲਾਲ ਮੱਲ੍ਹਾ ਸੋਢੀਆ ਆਦਿ ਹਾਜਰ ਸਨ |
Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ ਸੁਸਾਇਟੀ 'ਚ ਆਮ ਅਜਲਾਸ ਕੱਲ੍ਹ -ਸੈਕਟਰੀ ਮਨਦੀਪ ਸਿੰਘ ਅਗਲੀ ਖ਼ਬਰ ਜੰਡਿਆਲਾ ਸੁਸਾਇਟੀ 'ਚ ਆਮ ਅਜਲਾਸ ਕੱਲ੍ਹ -ਸੈਕਟਰੀ ਮਨਦੀਪ ਸਿੰਘ
Ad Position 24