14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਬੀ. ਆਈ. ਐੱਸ. ਚੰਡੀਗੜ੍ਹ ਵਲੋਂ ਅਦਰਸ਼ ਸਕੂਲ ਖਟਕੜ ਕਲਾਂ 'ਚ ਸਵੱਛਤਾ ਪਖਵਾੜਾ ਸੰਬੰਧੀ ਸੈਮੀਨਾਰ

Ad Position 21
No active advertisement
ਅਜੀਤ ਡੈਸਕ 21-09-2025
ਬੰਗਾ, 20 ਸਤੰਬਰ (ਧਰਮਵੀਰ ਪਾਲ)-ਆਦਰਸ਼ ਸਕੂਲ ਖਟਕੜ ਕਲਾਂ ਸ਼ਹੀਦ ਭਗਤ ਸਿੰਘ ਨਗਰ ਵਿਖੇ ਬੀ. ਆਈ. ਐੱਸ. ਚੰਡੀਗੜ੍ਹ ਬਰਾਂਚ ਦੁਆਰਾ ਸਵੱਛਤਾ ਪਖਵਾੜਾ 2025 ਤਹਿਤ ਸਲੋਗਨ 'ਇਕ ਦਿਨ, ਇਕ ਘੰਟਾ, ਇਕ ਸਾਥ' ਤਹਿਤ ਸੈਮੀਨਾਰ ਲਗਾਇਆ, ਜਿਸ 'ਚ ਬੀ. ਆਈ. ਐੱਸ. ਵਲੋਂ ਫੌਰਨ ਚੰਦ ਰਿਸੋਰਸ ਪਰਸਨ ਦੇ ਤੌਰ 'ਤੇ ਹਾਜ਼ਰ ਰਹੇ | ਉਨ੍ਹਾਂ ਨੇ ਵਿੱਦਿਆਰਥੀਆਂ ਨੂੰ ਇਸ ਮੁਹਿੰਮ ਤਹਿਤ ਸਵੱਛਤਾ ਦਾ ਮੰਤਵ ਤੇ ਇਸਦੇ ਫ਼ਾਇਦੇ ਦੱਸੇ | ਇਸ ਮੌਕੇ ਬੀ. ਆਈ. ਐੱਸ. ਮੈਂਟੋਰ ਜਤਿੰਦਰ ਕੁਮਾਰ ਨੇ ਫੌਰਨ ਚੰਦ ਦੇ ਵਲੋਂ ਦੱਸੇ ਸਵੱਛਤਾ ਪਖਵਾੜਾ ਮੁਹਿੰਮ ਬਾਰੇ ਵਿਦਿਆਰਥੀਆਂ ਨੂੰ ਐਡਰੈੱਸ ਕੀਤਾ | ਪਿ੍ੰਸੀਪਲ ਰੁਪਿੰਦਰ ਕੌਰ ਦੁਆਰਾ ਜਾਗਰੂਕਤਾ ਗਤੀਵਿਧੀਆਂ ਦੀ ਸ਼ਲਾਘਾ ਕੀਤੀ ਗਈ ਤੇ ਬੀ. ਆਈ. ਐੱਸ. ਵਲੋਂ ਇਸ ਮੁਹਿੰਮ ਲਈ ਆਪਣਾ ਸਕੂਲ ਚੁਣਨ ਲਈ ਧੰਨਵਾਦ ਕੀਤਾ | ਇਸ ਮੌਕੇ ਸੁਖਵਿੰਦਰ ਕੌਰ (ਅੰਗਰੇਜ਼ੀ ਅਧਿਅਪਕਾ) ਤੇ ਹੋਰ ਅਧਿਆਪਕ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ 'ਸਰਬ ਧਰਮ ਸੰਮੇਲਨ' ਕਰਵਾਇਆ <br/> ਅਗਲੀ ਖ਼ਬਰ ਪਠਲਾਵਾ ਦੀ ਨਵੀਂ ਬਣਨ ਵਾਲੀ ਸੜਕ ਦਾ ਕੁਲਜੀਤ ਸਿੰਘ ਸਰਹਾਲ ਨੇ ਕੀਤਾ ਉਦਘਾਟਨ
Ad Position 24