14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਕੁਦਰਤੀ ਸਰੋਤਾਂ ਪਾਣੀ ਤੇ ਵਾਤਾਵਰਨ ਦੀ ਸੁਰੱਖਿਆ ਲਈ ਫ਼ਸਲੀ ਵਿਭਿੰਨਤਾ ਜ਼ਰੂਰੀ-ਖ਼ਾਲਸਾ

Ad Position 21
No active advertisement
ਅਜੀਤ ਡੈਸਕ 21-09-2025
ਮਜਾਰੀ ਸਾਹਿਬਾ, 20 ਸਤੰਬਰ (ਨਿਰਮਲਜੀਤ ਸਿੰਘ ਚਾਹਲ)-ਕੁਦਰਤੀ ਸਾਧਨਾਂ ਦੀ ਰਾਖੀ ਲਈ ਫਸਲੀ ਵਿਭਿੰਨਤਾ ਕਾਰਗਰ ਸਾਬਤ ਹੋ ਰਹੀ ਹੈ | ਇਹ ਪ੍ਰਗਟਾਵਾ ਕਰਦਿਆਂ ਅਸ਼ਵਨੀ ਕੁਮਾਰ ਖੇਤਰੀ ਅਧਿਕਾਰੀ ਅਡਵਾਂਟਾ ਨੇ ਦੱਸਿਆ ਕਿ ਸਰਕਾਰੀ ਪੱਧਰ 'ਤੇ ਕੀਤੇ ਜਾ ਰਹੇ ਉਪਰਾਲਿਆਂ ਤੋਂ ਸਾਰਥਕ ਨਤੀਜੇ ਪ੍ਰਾਪਤ ਕਰਨ ਲਈ ਗੈਰ ਸਰਕਾਰੀ ਅਦਾਰੇ ਵੀ ਆਪਣਾ ਬਣਦਾ ਯੋਗਦਾਨ ਪਾ ਰਹੇ ਹਨ | ਨੇੜਲੇ ਪਿੰਡ ਰੁੜਕੀ ਕਲਾਂ ਦੇ ਅਗਾਹ ਵਧੂ ਕਿਸਾਨ ਕੁਲਦੀਪ ਸਿੰਘ ਪੁੱਤਰ ਰੇਸ਼ਮ ਸਿੰਘ ਦੇ ਫਾਰਮ 'ਤੇ ਇਹ ਡੀ. ਵੀ. 765 ਮੱਕੀ ਦੇ ਪ੍ਰਦਰਸ਼ਨੀ ਪਲਾਟ ਵਿਖੇ ਹਾਜ਼ਰ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਸੀਡ ਪੈਸਟੀਸਾਈਡ ਫਰਟੀਲਾਈਜਰ ਐਸੋਸੀਏਸ਼ਨ ਦੇ ਸੂਬਾ ਪ੍ਰਧਾਨ ਮਹਿੰਦਰ ਪਾਲ ਸਿੰਘ ਖਾਲਸਾ ਨੇ ਕਿਹਾ ਕਿ ਝੋਨੇ ਦੇ ਬਦਲ ਵਜੋਂ ਦੂਸਰੀਆਂ ਫਸਲਾਂ ਨੂੰ ਉਤਸਾਹਿਤ ਕਰਨ ਲਈ ਸਰਕਾਰੀ ਅਦਾਰੇ ਸਿਰਫ ਬਿਆਨਬਾਜ਼ੀ ਤੱਕ ਹੀ ਸੀਮਤ ਹੋ ਕੇ ਰਹਿ ਜਾਂਦੇ ਹਨ ਅਮਲੀ ਰੂਪ 'ਚ ਨਤੀਜੇ ਨਾ ਮਾਤਰ ਸਾਹਮਣੇ ਆ ਰਹੇ ਹਨ ਜਦ ਕਿ ਗੈਰ ਸਰਕਾਰੀ ਅਦਾਰੇ ਤੇ ਅਗਾਹ ਵਧੂ ਕਿਸਾਨ ਆਪਣੇ ਪੱਧਰ 'ਤੇ ਖੋਜਾਂ ਕਰਦੇ ਹੋਏ ਬਦਲ ਸਾਹਮਣੇ ਲਿਆ ਰਹੇ ਹਨ | ਮੱਕੀ ਦੇ ਪੀ. ਏ. ਸੀ. 741 ਅਤੇ ਏ. ਡੀ. ਵੀ 765 ਬੀਜ ਨੇ ਪ੍ਰਤੀ ਏਕੜ ਝੋਨੇ ਤੋਂ ਵੱਧ ਆਮਦਨ ਦੇ ਕੇ ਸਮੇਂ ਤੇ ਪਾਣੀ ਦੀ ਬੱਚਤ ਕਰਕੇ ਕਿਸਾਨਾਂ ਦੀ ਬਾਂਹ ਫੜੀ ਹੈ | ਇਸ ਫ਼ਸਲ ਦੇ ਅਪਨਾਉਣ ਨਾਲ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ ਤੇ ਮੱਕੀ ਦੇ ਟਾਂਡੇ ਪਸ਼ੂਆਂ ਦੇ ਚਾਰੇ ਦੇ ਰੂਪ ਵਿਚ ਕੰਮ ਆਉਣਗੇ | ਇਸ ਤਰ੍ਹਾਂ ਕਿਸਾਨ ਨੂੰ ਦੁਹਰਾ ਲਾਭ ਪ੍ਰਾਪਤ ਹੋਵੇਗਾ ਅਤੇ ਵਾਤਾਵਰਨ ਸਾਫ ਰਹੇਗਾ | ਇਸ ਮੌਕੇ ਅਗਾਂਹ ਵਧੂ ਕਿਸਾਨ ਦੀਦਾਰ ਸਿੰਘ ਸ਼ੇਤਰਾ, ਅਮਰੀਕ ਸਿੰਘ ਸੇਠੀ, ਪਰਮਜੀਤ ਸਿੰਘ ਗੁਰਿੰਦਰ ਸਿੰਘ ਸੁਖਵਿੰਦਰ ਸਿੰਘ ਜਸਪਾਲ ਸਿੰਘ ਤੇ ਅਭਿਸ਼ੇਕ ਰਾਣਾ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਬੱਬਰ ਅਕਾਲੀ ਸ਼ਹੀਦ ਬਿਸ਼ਨ ਸਿੰਘ ਮਾਂਗਟ ਦੀ ਬਰਸੀ ਮਨਾਈ ਅਗਲੀ ਖ਼ਬਰ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਗੁਰਮਤਿ ਸਮਾਗਮਾਂ ਦੇ ਬਾਵਜੂਦ ਹੜ੍ਹ ਪੀੜਤਾਂ ਲਈ ਨਿਰੰਤਰ ਜਾਰੀ ਰਹੇਗੀ ਰਾਹਤ ਸੇ...
Ad Position 24