11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਮਾਹਿਲ ਗਹਿਲਾ 'ਚ ਮਾਸ਼ਾ ਅਲੀ ਅੱਜ

Ad Position 21
No active advertisement
ਅਜੀਤ ਡੈਸਕ 01-09-2025
ਬੰਗਾ, 31 ਅਗਸਤ (ਕਰਮ ਲਧਾਣਾ) - ਨਜ਼ਦੀਕੀ ਪਿੰਡ ਮਾਹਿਲ ਗਹਿਲਾ ਵਿਖੇ ਉਦਾਸੀਨ ਡੇਰਾ ਬਾਬਾ ਮੰਗਲ ਦਾਸ ਉਰਫ ਬਾਬਾ ਗੱਜੂ ਦਾਸ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਬਾਬਾ ਸ੍ਰੀ ਚੰਦ ਜੀ ਦੇ ਆਗਮਨ ਦੀ ਖੁਸ਼ੀ 'ਚ ਗੁਰਮਤਿ ਸਮਾਗਮ 1 ਸਤੰਬਰ ਦਿਨ ਸੋਮਵਾਰ ਨੂੰ ਕਰਵਾਏ ਜਾ ਰਹੇ ਹਨ | ਜਿਸ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਡੇਰੇ ਦੇ ਕੀਰਤਨੀ ਜਥੇ ਦੇ ਕੀਰਤਨ ਉਪਰੰਤ ਪੰਥ ਦੇ ਪ੍ਰਸਿੱਧ ਢਾਡੀ ਜਥੇ ਕਸ਼ਮੀਰ ਸਿੰਘ ਕਾਦਰ ਮਹਿਤਪੁਰ ਵਾਲੇ, ਕੀਰਤਨੀ ਜਥਾ ਚੰਨਣ ਸਿੰਘ, ਸੇਵਕ ਬਾਈ ਸੰਗਤਾਂ ਨੂੰ ਗੁਰ ਇਤਿਹਾਸ ਤੋਂ ਜਾਣੂੰ ਕਰਵਾਉਣਗੇ | ਉਸ ਉਪਰੰਤ ਸਤਿਗੁਰਾਂ ਦੀ ਮਹਿਮਾ ਦਾ ਗੁਣਗਾਨ ਕਰਨ ਲਈ ਪ੍ਰਸਿੱਧ ਸੂਫੀ ਗਾਇਕ ਮਾਸ਼ਾ ਅਲੀ ਵੀ ਆਪਣੇ ਧਾਰਮਿਕ ਗੀਤਾਂ ਨਾਲ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਸਬੰਧੀ ਜਾਣਕਾਰੀ ਡੇਰਾ ਪ੍ਰਮੁੱਖ ਸੰਤ ਸ਼ਾਮ ਦਾਸ ਨੇ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਬਾਬਾ ਵਡਭਾਗ ਸਿੰਘ ਦੀ ਯਾਦ 'ਚ ਸਾਲਾਨਾ ਸਮਾਗਮ ਅੱਜ ਤੇ ਕੱਲ੍ਹ ਅਗਲੀ ਖ਼ਬਰ ਸੋਹਣ ਲਾਲ ਬਣਾਂ ਨੂੰ ਰਾਜਨੀਤਿਕ ਹਸਤੀਆਂ ਵਲੋਂ ਸ਼ਰਧਾਂਜਲੀ ਭੇਟ
Ad Position 24