11-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-09-2025

ਸੋਹਣ ਲਾਲ ਬਣਾਂ ਨੂੰ ਰਾਜਨੀਤਿਕ ਹਸਤੀਆਂ ਵਲੋਂ ਸ਼ਰਧਾਂਜਲੀ ਭੇਟ

Ad Position 21
No active advertisement
ਅਜੀਤ ਡੈਸਕ 01-09-2025
ਰੱਤੇਵਾਲ, 31 ਅਗਸਤ (ਅਸ਼ੋਕ ਕੁਮਾਰ ਲੀਲ)-ਸੋਹਣ ਲਾਲ ਬਣਾਂ ਨੂੰ ਕਈ ਰਾਜਨੀਤਿਕ ਅਤੇ ਸਮਾਜਿਕ ਲੀਡਰਾਂ ਵੱਲੋਂ ਅੰਤਿਮ ਸ਼ਰਧਾਂਜਲੀ ਦਿੱਤੀ ਗਈ | ਸੋਹਣ ਲਾਲ ਬਲਾਕ ਸੰਮਤੀ ਮੈਂਬਰ ਦਰਸ਼ਨਾ ਦੇਵੀ ਦੇ ਦੇਵਰ ਸਨ ਅਤੇ ਸ਼ਾਮ ਲਾਲ ਬਣਾਂ, ਮਦਨ ਲਾਲ ਠੇਕੇਦਾਰ ਅਤੇ ਗੁਰਮੀਤ ਚੰਦ ਦੇ ਸਭ ਤੋਂ ਛੋਟੇ ਭਰਾ ਸਨ | ਉਹਨਾਂ ਦੀ 21 ਅਗਸਤ ਨੂੰ ਅਚਾਨਕ ਹੋਈ ਮੌਤ ਨੇ ਸਾਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ | ਸੋਹਣ ਲਾਲ ਆਪਣੇ ਪਿੱਛੇ ਦੋ ਧੀਆਂ ਅਤੇ ਇੱਕ ਪੁੱਤਰ ਛੱਡ ਗਏ | ਸਮੂਹ ਪਰਿਵਾਰ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਓਟ ਆਸਰਾ ਲੈਂਦੇ ਹੋਏ ਉਹਨਾਂ ਦੀ ਅੰਤਿਮ ਅਰਦਾਸ ਲਈ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਉਹਨਾਂ ਨੂੰ ਅੰਤਿਮ ਸ਼ਰਧਾਂਜਲੀ ਭੇਟ ਕਰਨ ਲਈ ਇਲਾਕੇ ਦੇ ਕਈ ਰਾਜਨੀਤਿਕ ਅਤੇ ਸਮਾਜਿਕ ਲੀਡਰ ਪਹੁੰਚੇ ਸਨ | ਬੀ.ਐੱਸ.ਪੀ ਦੇ ਸਾਬਕਾ ਐੱਮ.ਐੱਲ.ਏ ਹਰਗੋਪਾਲ ਸਿੰਘ ਅਤੇ ਐੱਸ.ਸੀ ਕਮਿਸ਼ਨ ਪੰਜਾਬ ਦੇ ਚੇਅਰਮੈਨ ਜਸਵੀਰ ਸਿੰਘ ਗੜ੍ਹੀ ਇਸ ਸ਼ੋਕ ਸਮਾਗਮ ਵਿੱਚ ਵਿਸ਼ੇਸ਼ ਤੌਰ 'ਤੇ ਪਹੁੰਚੇ ਹਨ | ਉਹਨਾਂ ਕਿਹਾ ਕਿ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਦੀ ਹਰ ਸੰਭਵ ਸਹਾਇਤਾ ਕੀਤੀ ਜਾਵੇ | ਇਸ ਮੌਕੇ ਧਰਮ ਚੰਦ, ਕੇਵਲ ਰਾਮ ਬਾਬਾ ਆਂਸਰੋਂ, ਸਰਬਜੀਤ ਸੋਨੀ ਸਰਪੰਚ ਬਣਾਂ, ਸਾਬਕਾ ਸਰਪੰਚ ਬਣਾਂ ਦੀਵਾਨ ਚੰਦ, ਸੋਹਣ ਲਾਲ ਕਾਮਰੇਡ ਬਲਾਚੌਰ, ਚਮਨ ਲਾਲ ਚਣਕੋਆ, ਦਵਿੰਦਰ ਸੀਮਾਰ, ਹਰਗੋਪਾਲ ਸਿੰਘ ਸਾਬਕਾ ਐੱਮ.ਐੱਲ.ਏ, ਚਰਨਜੀਤ ਸੁੰਮਨ, ਦਿਲਬਾਗ ਚੰਦ ਮਹਿੰਦੀਪੁਰ, ਪਲਮਿੰਦਰ ਸਿੰਘ ਠੇਕੇਦਾਰ, ਮਿੰਟੂ, ਪਰਮਿੰਦਰ ਮੇਨਕਾ ਐੱਮ.ਸੀ ਬਲਾਚੌਰ, ਜਸਵੀਰ ਔਲੀਆਪੁਰ, ਜਸਵੰਤ ਤੂਰ ਬਲਾਚੌਰ, ਗੁਰਬਖ਼ਸ਼ ਸਿੰਘ, ਜਗਦੀਸ਼ ਭੂਰਾ, ਪਲਵਿੰਦਰ ਬਾਂਠ ਪੰਮਾ, ਭਜਨ ਸਿੰਘ ਬੂਲੇਵਾਲ, ਹਰਿੰਦਰ ਸਿੰਘ ਜੇ.ਈ, ਤੁਲਸੀ ਰਾਮ ਨੇ ਪਰਿਵਾਰ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਅਤੇ ਸੋਹਣ ਲਾਲ ਨੂੰ ਸ਼ਰਧਾਂਜਲੀ ਦਿੱਤੀ |
Ad Position 22
No active advertisement
ਪਿਛਲੀ ਖ਼ਬਰ ਮਾਹਿਲ ਗਹਿਲਾ 'ਚ ਮਾਸ਼ਾ ਅਲੀ ਅੱਜ ਅਗਲੀ ਖ਼ਬਰ ਭੰਗਲ ਖੁਰਦ ਸਕੂਲ ਦੇ ਵਿਦਿਆਰਥੀਆਂ ਦਾ ਜੋਨਲ ਖੇਡਾਂ 'ਚ ਸ਼ਾਨਦਾਰ ਪ੍ਰਦਰਸ਼ਨ
Ad Position 24