27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸੈਨੇਟ ਭੰਗ ਕਰਨ ਦੇ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ

Ad Position 21
No active advertisement
ਅਜੀਤ ਡੈਸਕ 07-11-2025
ਚੌਂਕੀਮਾਨ, 6 ਨਵੰਬਰ (ਤੇਜਿੰਦਰ ਸਿੰਘ ਚੱਢਾ)-ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ ਸਿੰਡੀਕੇਟ ਤੇ ਸੈਨੇਟ ਨੂੰ ਭੰਗ ਕਰਕੇ ਇਸ ਦੀ ਅਕਾਰ ਘਟਾਈ ਲਈ ਕੇਂਦਰ ਸਰਕਾਰ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਦੇ ਵਿਰੋਧ ਤੇ ਕਾਪੀਆਂ ਸਾੜਨ ਦੇ ਜਥੇਬੰਦਕ ਸੱਦੇ 'ਤੇ ਬਲਾਕ ਸਿੱਧਵਾਂ ਬੇਟ 2 ਅਧੀਨ ਕੰਮ ਕਰਦੀਆਂ ਅਧਿਆਪਕ ਜਥੇਬੰਦੀਆਂ ਵਲੋਂ ਸਵੱਦੀ ਕਲਾਂ ਵਿਖੇ ਇਸ ਨੋਟੀਫਿਕੇਸ਼ਨ ਦੀਆਂ ਕਾਪੀਆਂ ਸਾੜੀਆਂ ਗਈਆਂ | ਇਸ ਮੌਕੇ ਜਥੇਬੰਦਕ ਆਗੂਆਂ ਜਤਿੰਦਰਪਾਲ ਸਿੰਘ ਤਲਵੰਡੀ, ਬਲਵੀਰ ਸਿੰਘ ਬਾਸੀਆਂ, ਜਗਰਾਜ ਸਿੰਘ ਮੁੱਲਾਂਪੁਰ, ਦੇਵਿੰਦਰ ਸਿੰਘ ਮਾਣੀਏਵਾਲ ਨੇ ਕਿਹਾ ਕਿ ਜਥੇਬੰਦਕ ਤੌਰ 'ਤੇ ਇਸ ਸੰਘਰਸ਼ ਵਿਚ ਹਰ ਸਹਿਯੋਗ ਕੀਤਾ ਜਾਵੇਗਾ | ਇਸ ਮੌਕੇ ਬਲਵਿੰਦਰ ਸਿੰਘ ਬਾਸੀਆਂ, ਜਸਕਰਮ ਸਿੰਘ, ਗੁਰਦੀਪ ਸਿੰਘ, ਪ੍ਰੀਤਮ ਸਿੰਘ ਸਵੱਦੀ, ਮੈਡਮ ਪਰਮਜੀਤ ਕੌਰ ਬਰਸਾਲ, ਸੁਖਜੀਤ ਕੌਰ ਚੱਕ ਕਲਾਂ, ਕਿਰਨਦੀਪ ਕੌਰ, ਪੁਸ਼ਪਾ ਰਾਣੀ, ਅੰਮਿ੍ਤਪਾਲ ਕੌਰ, ਰੇਖਾ ਰਾਣੀ, ਨਿਸ਼ਾ ਸ਼ਰਮਾ, ਏਕਤਾ ਨਰੂਲਾ, ਸਰਬਜੀਤ ਕੌਰ, ਮਨਜੀਤ ਕੌਰ, ਨੀਰਜ ਗੁਪਤਾ, ਰਾਜਿੰਦਰ ਕੌਰ ਸਿੱਧਵਾਂ ਖੁਰਦ ਸਮੇਤ ਕਾਫੀ ਗਿਣਤੀ ਵਿਚ ਅਧਿਆਪਕ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਖ਼ਸ਼ਿਸ਼ਪੁਰਾ ਵਿਖੇ ਪੰਜ ਰੋਜ਼ਾ ਸ਼ਹੀਦੀ ਸਮਾਗਮ 12 ਤੋਂ ਸ਼ੁਰੂ ਅਗਲੀ ਖ਼ਬਰ ਰਛੀਨ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਨਗਰ ਕੀਰਤਨ ਸਜਾਇਆ
Ad Position 24