26-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2025

ਫੁੱਟਬਾਲ ਅਕੈਡਮੀ ਦੇ 80 ਖਿਡਾਰੀਆਂ ਨੂੰ ਸਿੱਧੂ ਪਰਿਵਾਰ ਵਲੋਂ ਟਰੈਕ ਸੂਟ ਭੇਟ

Ad Position 21
No active advertisement
ਅਜੀਤ ਡੈਸਕ 07-11-2025
ਰਾਏਕੋਟ, 6 ਨਵੰਬਰ (ਸੁਸ਼ੀਲ)-ਨੌਜਵਾਨਾਂ ਅਤੇ ਬੱਚਿਆਂ ਨੂੰ ਖੇਡਾਂ ਨਾਲ ਜੋੜਨ ਦੇ ਮੰਤਵ ਨਾਲ ਰਾਏਕੋਟ ਵਿਖੇ ਪ੍ਰਵਾਸੀ ਪੰਜਾਬੀ ਵੀਰਾਂ ਦੇ ਸਹਿਯੋਗ ਨਾਲ ਚੱਲ ਰਹੀ ਕੇ.ਸੀ.ਐੱਫ. ਫੁੱਟਬਾਲ ਅਕੈਡਮੀ ਵਿਚ ਟ੍ਰੇਨਿੰਗ ਲੈ ਰਹੇ 80 ਨੌਜਵਾਨਾਂ ਅਤੇ ਬੱਚਿਆਂ ਨੂੰ ਸਮਾਜ ਸੇਵੀ ਐੱਨ.ਆਰ.ਆਈ. ਮਹਿੰਦਰਪਾਲ ਸਿੰਘ ਸਿੱਧੂ, ਅਮਨ ਸਿੱਧੂ (ਕੈਨੇਡਾ), ਸਿਮਰ ਸਿੱਧੂ (ਕੈਨੇਡਾ) ਅਤੇ ਡਾਇਮੰਡ ਗਰੁੱਪ ਵਲੋਂ ਟਰੈਕ ਸੂਟ ਦਿੱਤੇ ਗਏ | ਇਸ ਮੌਕੇ ਮਹਿੰਦਰਪਾਲ ਸਿੰਘ ਸਿੱਧੂ ਨੇ ਕਿਹਾ ਕਿ ਅੱਜ ਦੇ ਸਮੇਂ ਵਿਚ ਨੌਜਵਾਨੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਨਾਲ ਜੋੜਨਾ ਬਹੁਤ ਜ਼ਰੂਰੀ ਹੈ | ਕੇ.ਸੀ.ਐੱਫ. ਅਕੈਡਮੀ ਦੇ ਸੰਚਾਲਕ ਪਰਮਿੰਦਰ ਸਿੰਘ ਕੈੜਾ, ਸੁਖਵੀਰ ਸਿੰਘ ਰਾਏ, ਜਸਕਰਨ ਖੋਸਾ, ਜਗਮੇਲ ਸਿੰਘ ਰਾਜੂ ਨੇ ਇਸ ਉਪਰਾਲੇ ਲਈ ਸਿੱਧੂ ਪਰਿਵਾਰ ਦਾ ਧੰਨਵਾਦ ਕਰਦੇ ਹੋਏ ਦੱਸਿਆ ਕਿ ਅਕੈਡਮੀ ਪਿਛਲੇ 5 ਸਾਲ ਤੋਂ ਚੱਲ ਰਹੀ ਹੈ, ਅਕੈਡਮੀ ਵਿਚ ਮੌਜੂਦਾ ਸਮੇਂ ਵਿਚ 100 ਦੇ ਕਰੀਬ ਬੱਚੇ ਹਨ | ਉਨ੍ਹਾਂ ਦੱਸਿਆ ਕਿ ਸਟੀਵਨ ਗਰੇਵਾਲ ਕੈਨੇਡਾ, ਗੁਰਦੀਪ ਗਰੇਵਾਲ ਕੈਨੇਡਾ, ਗੁਰਦੀਪ ਖੋਸਾ ਕੈਨੇਡਾ, ਮਨਦੀਪ ਢੇਸੀ ਯੂ.ਐੱਸ.ਏ., ਨਰਿੰਦਰ ਸਿੰਘ ਗਰੇਵਾਲ ਆਸਟ੍ਰੇਲੀਆ, ਅੰਮਿ੍ਤਪਾਲ ਸਿੰਘ ਗਰੇਵਾਲ ਆਸਟ੍ਰੇਲੀਆ, ਸੁਖਦੀਪ ਸਿੰਘ ਗਰੇਵਾਲ ਕੈਨੇਡਾ, ਹਰਦੀਪ ਸਿੰਘ ਯੂ.ਕੇ. ਤੇ ਅਮਨਦੀਪ ਸਿੰਘ ਆਸਟ੍ਰੇਲੀਆ ਦੇ ਸਹਿਯੋਗ ਨਾਲ ਅਕੈਡਮੀ ਦੇ ਬੱਚਿਆਂ ਨੂੰ ਸਿਖਲਾਈ ਦਿੱਤੀ ਜਾਂਦੀ ਹੈ | ਇਸ ਮੌਕੇ ਮਹਿੰਦਰਪਾਲ ਸਿੰਘ ਸਿੱਧੂ ਦਾ ਅਕੈਡਮੀ ਸੰਚਾਲਕਾਂ ਵਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਸਮੇਂ ਜਗਦੇਵ ਸਿੰਘ ਨੰਗਲ ਕੋਚ, ਜੀਵਨ ਕੁਮਾਰ, ਰਾਜਦੀਪ ਸਿੰਘ ਰਾਏ, ਗੁਰਜੰਟ ਸਿੰਘ ਧਾਲੀਵਾਲ, ਬਲਦੇਵ ਸਿੰਘ ਦੇਬੀ, ਬਿੱਟੂ ਗਰੇਵਾਲ, ਗੁਰਵਿੰਦਰ ਸਿੰਘ ਗਰੇਵਾਲ, ਸਤਨਾਮ ਸਿੰਘ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸਰਕਾਰ ਲੋਕਾਂ ਦੇ ਸਵਾਲਾਂ ਦਾ ਜਵਾਬ ਦੇਣ ਤੋਂ ਭੱਜਣ ਲੱਗੀ-ਇੰਜ: ਖ਼ਾਲਸਾ ਅਗਲੀ ਖ਼ਬਰ ਬੀ.ਕੇ.ਯੂ. ਡਕੌਂਦਾ (ਬੁਰਜ ਗਿੱਲ) ਨੇ ਹੜ੍ਹ ਪ੍ਰਭਾਵਿਤ ਇਲਾਕੇ ਦੇ ਕਿਸਾਨ ਵੀਰਾਂ ਨੂੰ ਕਣਕ ਦਾ ਬੀਜ ਤੇ ਡੀ.ਏ.ਪੀ ਖਾਦ ਦ...
Ad Position 24