27-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਬੀ.ਸੀ.ਐਮ. ਆਰੀਆ ਸਕੂਲ ਨੇ ਕਿਡਜ਼ ਫ਼ੈਸਟੀਵਲ 'ਚ ਹਿੱਸਾ ਲਿਆ

Ad Position 21
No active advertisement
ਅਜੀਤ ਡੈਸਕ 17-10-2025
ਫੁੱਲਾਂਵਾਲ, 16 ਅਕਤੂਬਰ (ਮਨਜੀਤ ਸਿੰਘ ਦੁੱਗਰੀ)-ਬੀ.ਸੀ.ਐਮ. ਆਰੀਆ ਸਕੂਲ ਲਲਤੋਂ ਦੇ ਵਿਦਿਆਰਥੀਆਂ ਨੇ ਜੀਸਸ ਸੈਕਰਡ ਹਾਰਟ ਸਕੂਲ ਲੁਧਿਆਣਾ ਵਿਖੇ ਕਰਵਾਏ ਗਏ ਜੀ.ਐਸ. ਮੈਮੋਰੀਅਲ ਇੰਟਰ ਸਕੂਲ ਕਿਡਜ਼ ਫ਼ੈਸਟੀਵਲ ਵਿਚ ਉਤਸ਼ਾਹ ਨਾਲ ਭਾਗ ਲੈਂਦਿਆਂ ਵੱਖ-ਵੱਖ ਮੁਕਾਬਲਿਆਂ ਵਿਚ ਬੇਹਤਰੀਨ ਪ੍ਰਦਰਸ਼ਨ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ, ਜਿਨ੍ਹਾਂ ਵਿਚ ਤੈਰਾਕੀ (ਸਵਿਮਿੰਗ) ਮੁਕਾਬਲੇ ਵਿਚ ਜਮਾਤ ਸੱਤਵੀਂ ਦੀ ਦਰਸ਼ਲੀਨ ਨੇ ਤੀਜਾ ਸਥਾਨ, ਸਰੇਨਿਟੀ ਆਫ਼ ਚਾਈਮਜ਼ ਮੁਕਾਬਲੇ ਵਿਚ ਤੀਜੀ ਜਮਾਤ ਦੀਆਂ ਭਵਨਿਆ ਅਤੇ ਵਿਦਾਂਸ਼ੀ ਨੇ ਦੂਜਾ ਸਥਾਨ, 200 ਮੀਟਰ ਦੌੜ ਵਿਚ ਚੌਥੀ ਜਮਾਤ ਦੀ ਰਿਚਾ ਨੇ ਤੀਜਾ ਸਥਾਨ, ਸ਼ਤਰੰਜ ਮੁਕਾਬਲੇ ਵਿਚ ਜਮਾਤ 6 ਦੀ ਅਵਲੀਨ ਨੇ ਦੂਜਾ ਸਥਾਨ ਹਾਸਲ ਕੀਤਾ | ਸਕੂਲ ਦੀ ਪਿ੍ੰਸੀਪਲ ਸ੍ਰੀਮਤੀ ਕਿ੍ਤਿਕਾ ਸੇਠ ਨੇ ਸਾਰੇ ਜੇਤੂਆਂ ਨੂੰ ਉਨ੍ਹਾਂ ਦੀ ਕਾਮਯਾਬੀ 'ਤੇ ਵਧਾਈ ਦਿੱਤੀ |

Ad Position 22
No active advertisement
ਪਿਛਲੀ ਖ਼ਬਰ ਵੈਟਰਨਰੀ ਯੂਨੀਵਰਸਿਟੀ ਨੇ ਮਨਾਇਆ 'ਆਲਮੀ ਭੋਜਨ ਦਿਵਸ' <br/> ਅਗਲੀ ਖ਼ਬਰ ਗੁਰਜੋਤ ਸਿੰਘ ਅੰਤਰ-ਜ਼ਿਲ੍ਹਾ ਸਕੂਲ ਖੇਡਾਂ ਦੀ ਕੁਸ਼ਤੀ 'ਚ ਤੀਜੇ ਸਥਾਨ ਰਿਹਾ
Ad Position 24