14-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਸਕੂਲ ਆਫ਼ ਐਮੀਨੈਂਸ ਬੱਦੋਵਾਲ ਵਿਖੇ ਜਾਗਰੂਕਤਾ ਪ੍ਰੋਗਰਾਮ <br/>

Ad Position 21
No active advertisement
ਅਜੀਤ ਡੈਸਕ 21-09-2025
ਮੁੱਲਾਂਪੁਰ-ਦਾਖਾ, 20 ਸਤੰਬਰ (ਨਿਰਮਲ ਸਿੰਘ ਧਾਲੀਵਾਲ)-ਸਕੂਲ ਆਫ ਐਮੀਨੈਂਸ ਪਿੰਡ ਬੱਦੋਵਾਲ (ਲੁਧਿ:) ਵਿਖੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਵਿਦਿਆਰਥੀਆਂ ਵਲੋਂ ਵਿਸ਼ੇਸ਼ ਪ੍ਰੋਗਰਾਮ ਤਹਿਤ ਸਕੂਲੀ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਨਾਲ ਆਰਗੈਨਿਕ ਖੇਤੀ, ਕੈਰੀਅਰ ਕਾਊਾਸਲਿੰਗ, ਸਕੂਲ ਤੋਂ ਬਾਅਦ ਉਚੇਰੀ ਪੜ੍ਹਾਈ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਬੱਦੋਵਾਲ ਸਕੂਲ ਦੇ ਵਿਦਿਆਰਥੀਆਂ ਵਿਚਕਾਰ ਨਸ਼ਿਆਂ ਦੇ ਮਾੜੇ ਪ੍ਰਭਾਵ ਸਬੰਧੀ ਪੋਸਟਰ ਬਣਾਉਣਾ ਅਤੇ ਨਾਅਰੇ ਲਿਖਣ ਮੁਕਾਬਲੇ ਕਰਵਾਏ ਗਏ | ਪੀ.ਏ.ਯੂ. ਵਿਦਿਆਰਥੀ ਟੀਮ ਦੇ ਮੈਂਬਰਾਂ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਬਾਗ਼ਬਾਨੀ ਵਿਗਿਆਨ 'ਚ ਫ਼ਲਾਂ, ਸਬਜ਼ੀਆਂ, ਫੁੱਲਾਂ, ਸੁਗੰਧੀ ਅਤੇ ਦਵਾਈ ਵਾਲੇ ਪੌਦਿਆਂ ਦੀ ਖੇਤੀ ਸ਼ਾਮਿਲ ਹੈ, ਇਸ ਖੇਤਰ ਵਿਚ ਭਵਿੱਖ ਲਈ ਕਈ ਸੰਭਾਵਨਾਵਾਂ ਹਨ | ਪੀ.ਏ.ਯੂ. ਅੰਦਰ ਬੀ.ਐੱਸ.ਸੀ. (ਆਨਰਜ਼) ਬਾਗਬਾਨੀ ਵਿਗਿਆਨ, ਐੱਮ.ਐੱਸ.ਸੀ. ਬਾਗਬਾਨੀ ਵਿਗਿਆਨ (ਫ਼ਲ ਵਿਗਿਆਨ, ਸਬਜ਼ੀ ਵਿਗਿਆਨ, ਫੁੱਲ ਵਿਗਿਆਨ ਆਦਿ ਵਿਸ਼ੇਸ਼ਤਾਵਾਂ ਸਮੇਤ) ਅਤੇ ਪੀ.ਐੱਚ.ਡੀ. ਬਾਗਬਾਨੀ ਵਿਗਿਆਨ ਵਰਗੀਆਂ ਉੱਚ ਪੜ੍ਹਾਈ ਦੀਆਂ ਡਿਗਰੀਆਂ ਉਪਲੱਬਧ ਹਨ | ਇਹ ਵੀ ਦੱਸਿਆ ਗਿਆ ਕਿ ਵਿਦਿਆਰਥੀ ਡਿਪਲੋਮੇ ਅਤੇ ਛੋਟੇ ਕੋਰਸ ਵੀ ਕਰ ਸਕਦੇ ਹਨ ਜਿਵੇਂ ਕਿ ਨਰਸਰੀ ਪ੍ਰਬੰਧਨ, ਫ਼ਲ ਸੰਭਾਲ ਅਤੇ ਲੈਂਡਸਕੇਪ ਗਾਰਡਨਿੰਗ | ਇਨ੍ਹਾਂ ਕੋਰਸਾਂ ਰਾਹੀਂ ਵਿਦਿਆਰਥੀ ਆਪਣੇ ਭਵਿੱਖ ਨੂੰ ਸੁਰੱਖਿਅਤ ਕਰ ਸਕਦੇ ਹਨ, ਪੜ੍ਹਾਈ ਪੂਰੀ ਕਰਨ ਤੋਂ ਬਾਅਦ ਵਿਦਿਆਰਥੀਆਂ ਲਈ ਸਰਕਾਰੀ ਨੌਕਰੀਆਂ, ਪ੍ਰਾਈਵੇਟ ਸੈਕਟਰ, ਫੂਡ ਪ੍ਰੋਸੈਸਿੰਗ ਯੂਨਿਟਾਂ, ਖੋਜ ਕੇਂਦਰਾਂ ਵਿਚ ਰੋਜ਼ਗਾਰ ਦੇ ਅਨੇਕਾਂ ਮੌਕੇ ਹਨ | ਇਸ ਤੋਂ ਇਲਾਵਾ ਖੁਦ ਦਾ ਕਾਰੋਬਾਰ ਵੀ ਸ਼ੁਰੂ ਕੀਤਾ ਜਾ ਸਕਦਾ ਹੈ, ਜਿਵੇਂ ਨਰਸਰੀ, ਫੁੱਲਾਂ ਦੀ ਖੇਤੀ, ਆਰਗੈਨਿਕ ਫਾਰਮਿੰਗ ਆਦਿ | ਪ੍ਰੋਗਰਾਮ ਉਪਰੰਤ ਪੀ.ਏ.ਯੂ. ਟੀਮ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਨਾਲ ਲੈ ਲੇ ਪਿੰਡ ਬੱਦੋਵਾਲ ਵਿਖੇ ਨਸ਼ਾ ਵਿਰੋਧੀ ਜਾਗਰੂਕਤਾ ਰੈਲੀ ਵੀ ਕੱਢੀ ਗਈ | ਪੀ.ਏ.ਯੂ. ਟੀਮ ਵਲੋਂ ਇਸ ਪ੍ਰੋਗਰਾਮ ਦੀ ਸਫ਼ਲਤਾ ਲਈ ਪਿੰਡ ਬੱਦੋਵਾਲ ਦੀ ਸਰਪੰਚ ਜਸਮੀਤ ਕੌਰ ਗਰੇਵਾਲ, ਸਕੂਲ ਪਿ੍ੰਸੀਪਲ ਕਰਮਜੀਤ ਕੌਰ ਅਤੇ ਅਧਿਆਪਕਾਂ ਦਾ ਧੰਨਵਾਦ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ 'ਆਪ' ਨੂੰ ਮੁੜ ਵੋਟਾਂ ਮੰਗਣ ਦਾ ਹੱਕ ਨਹੀਂ- ਗਿੱਲ ਬੇਰ ਕਲਾਂ <br/> ਅਗਲੀ ਖ਼ਬਰ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫ਼ੀਸ ਮੁਆਫ਼ ਹੋਵੇ-ਢਿੱਲੋਂ/ਸੇਖੋਂ <br/>
Ad Position 24