15-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-09-2025

ਵਿੱਦਿਆ ਮਾਰਤੰਡ ਬਾਬਾ ਹਰਨੇਕ ਸਿੰਘ ਦੀ 7ਵੀਂ ਬਰਸੀ ਦੀਆਂ ਤਿਆਰੀਆਂ ਸ਼ੁਰੂ <br/>

Ad Position 21
No active advertisement
ਅਜੀਤ ਡੈਸਕ 21-09-2025
ਸਿੱਧਵਾਂ ਬੇਟ, 20 ਸਤੰਬਰ (ਜਸਵੰਤ ਸਿੰਘ ਸਲੇਮਪੁਰੀ)-ਇੱਥੋਂ ਕੁਝ ਮੀਲ ਦੂਰ ਪਿੰਡ ਸੋਢੀਵਾਲ ਦੇ ਬਾਹਰਵਾਰ ਪਹਿਲੀ ਅਤੇ ਛੇਵੀਂ ਪਾਤਿਸ਼ਾਹੀ ਜੀ ਦੀ ਚਰਨਛੋਹ ਪ੍ਰਾਪਤ ਗੁਰਦੁਆਰਾ ਬਾਓਲੀ ਸਾਹਿਬ ਸੋਢੀਵਾਲ (ਗਿੱਦੜਵਿੰਡੀ) ਵਿਖੇ ਵਿੱਦਿਆ ਮਾਰਤੰਡ ਬਾਬਾ ਹਰਨੇਕ ਸਿੰਘ ਦੀ 7ਵੀਂ ਸਾਲਾਨਾ ਬਰਸੀ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ | ਹੋਰ ਜਾਣਕਾਰੀ ਦਿੰਦੇ ਹੋਏ ਇਸ ਪਵਿੱਤਰ ਅਸਥਾਨ ਦੀ ਸੇਵਾ ਸੰਭਾਲ ਕਰ ਰਹੇ ਗੁਰੂ ਹਰਿਗੋਬਿੰਦ ਟਰੱਸਟ ਦੇ ਪ੍ਰਧਾਨ ਭਾਈ ਜਗਰਾਜ ਸਿੰਘ ਜਨੇਤਪੁਰਾ ਅਤੇ ਸਕੱਤਰ ਭਾਈ ਤੇਜਿੰਦਰ ਸਿੰਘ ਨੇ ਦੱਸਿਆ ਕਿ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾ ਰਹੇ ਸਮਾਗਮਾਂ ਤਹਿਤ 29 ਸਤੰਬਰ, ਦਿਨ ਸੋਮਵਾਰ ਨੂੰ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਣਗੇ | ਜਿੰਨ੍ਹਾਂ ਦੇ 1 ਅਕਤੂਬਰ, ਦਿਨ ਬੁੱਧਵਾਰ ਨੂੰ ਭੋਗ ਪਾਏ ਜਾਣਗੇ | ਅਰਦਾਸ ਉਪਰੰਤ ਸਜਾਏ ਜਾਣ ਵਾਲੇ ਦੀਵਾਨਾਂ ਵਿਚ ਬਾਬਾ ਜਗਰਾਜ ਸਿੰਘ ਨਾਨਕਸਰ, ਭਾਈ ਮੁਹੱਬਤਪ੍ਰੀਤ ਸਿੰਘ ਲੀਲਾਂ, ਭਾਈ ਗੁਰਮੇਲ ਸਿੰਘ ਮੁੱਖ ਗ੍ਰੰਥੀ, ਢਾਡੀ ਜੱਥਾ ਬੀਬੀ ਕਿਰਨਜੀਤ ਕੌਰ ਖ਼ਾਲਸਾ, ਬੀਬੀ ਗੁਰਦੀਪ ਕੌਰ ਬਰਨਾਲਾ, ਬੀਬੀ ਗਗਨਦੀਪ ਕੌਰ ਖ਼ਾਲਸਾ, ਸਾਰੰਗੀ ਮਾਸਟਰ ਲਖਵੀਰ ਸਿੰਘ ਸੋਹਲ ਦੇ ਢਾਡੀ ਜੱਥਿਆਂ ਤੋਂ ਇਲਾਵਾ ਕਈ ਹੋਰ ਢਾਡੀ ਤੇ ਕਵੀਸ਼ਰੀ ਜਥੇ ਜੁੜੀਆਂ ਸੰਗਤਾਂ ਨੰ ਸਿੱਖੀ ਦੇ ਵੱਡਮੁੱਲੇ ਇਤਿਹਾਸ ਤੋਂ ਜਾਣੂ ਕਰਵਾਉਣਗੇ |

Ad Position 22
No active advertisement
ਪਿਛਲੀ ਖ਼ਬਰ ਮਾਨ ਸਰਕਾਰ ਦੀਆਂ ਕੈਬਨਿਟ ਮੀਟਿੰਗਾਂ ਸਰਕਾਰੀ ਜਾਇਦਾਦਾਂ ਲੱਭ ਕੇ ਵੇਚਣ ਤੱਕ ਹੀ ਸੀਮਤ- ਕੋਟਉਮਰਾ <br/> ਅਗਲੀ ਖ਼ਬਰ ਰੋਟਰੀ ਕਲੱਬ ਰਾਏਕੋਟ ਵਲੋਂ ਚਮੜੀ ਰੋਗਾਂ ਦਾ ਮੁਫ਼ਤ ਜਾਂਚ ਕੈਂਪ 30 ਨੂੰ <br/>
Ad Position 24