13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਬੀ. ਐਨ. ਡੀ. ਸੀਨੀਅਰ ਸੈਕੰਡਰੀ ਸਕੂਲ 'ਚ ਮਨਾਇਆ ਦੀਵਾਲੀ ਦਾ ਤਿਉਹਾਰ

Ad Position 21
No active advertisement
ਅਜੀਤ ਡੈਸਕ 22-10-2025
ਅੱਡਾ ਸਰਾਂ, 21 ਅਕਤੂਬਰ (ਮਸੀਤੀ)-ਕੰਧਾਲਾ ਜੱਟਾਂ ਦੇ ਬੀ. ਐਨ. ਡੀ. ਸਕੂਲ 'ਚ ਦੀਵਾਲੀ ਦਾ ਤਿਉਹਾਰ ਮਨਾਇਆ | ਸੰਸਥਾ ਦੇ ਮੈਨੇਜਰ ਇੰਜੀਨੀਅਰ ਅਨਿਲ ਕੁਮਾਰ ਮਹਿਤਾ ਦੀ ਅਗਵਾਈ ਹੇਠ ਤੇ ਪਿ੍ੰਸੀਪਲ ਜੈ ਕਿਸ਼ਨ ਮਹਿਤਾ ਦੀ ਅਗਵਾਈ ਹੇਠ ਬੱਚਿਆਂ ਲਈ ਵੱਖ-ਵੱਖ ਮੁਕਾਬਲੇ ਕਰਵਾਏ ਗਏ | ਮੁਕਾਬਲਿਆਂ 'ਚ ਕਲਾਸ ਸਜਾਵਟ, ਦੀਵਾ, ਮੋਮਬੱਤੀ ਬਣਾਉਣਾ ਤੇ ਰੰਗੋਲੀ ਸਜਾਵਟ ਸ਼ਾਮਿਲ ਸੀ | ਸਾਰੀਆਂ ਕਲਾਸਾਂ ਦੇ ਬੱਚਿਆਂ ਨੇ ਉਤਸ਼ਾਹ ਨਾਲ ਹਿੱਸਾ ਲਿਆ | ਸਕੂਲ ਪ੍ਰਬੰਧਨ ਨੇ ਮੁਕਾਬਲਿਆਂ 'ਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਵੀ ਕੀਤਾ | ਪਿ੍ੰਸੀਪਲ ਜੈ ਕਿਸ਼ਨ ਮਹਿਤਾ ਨੇ ਸਕੂਲ ਪ੍ਰਬੰਧਨ ਵਲੋਂ ਬੱਚਿਆਂ ਨੂੰ ਹਰੀ ਦੀਵਾਲੀ ਮਨਾਉਣ ਲਈ ਉਤਸ਼ਾਹਿਤ ਕੀਤਾ, ਇਸ ਤਿਉਹਾਰ ਨੂੰ ਧਾਰਮਿਕ ਏਕਤਾ ਦਾ ਪ੍ਰਤੀਕ ਦੱਸਿਆ | ਇਸ ਮੌਕੇ ਮੈਡਮ ਰੁਕਸਾਨਾ, ਅਮਨਪ੍ਰੀਤ, ਜਨਵੀਰ, ਹਰਪ੍ਰੀਤ, ਕੋਮਲ, ਸਵਾਤੀ, ਮੋਨਿਕਾ, ਰਾਜਵਿੰਦਰ ਕੌਰ, ਪਰਮਜੀਤ ਕੌਰ, ਵੰਦਨਾ ਤੇ ਹੋਰ ਸਟਾਫ਼ ਮੈਂਬਰ ਵੀ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਦੀਵਾਲੀ ਤੇ ਬੰਦੀ ਛੋੜ ਦਿਵਸ ਮੌਕੇ ਸੰਗਤਾਂ ਨੇ ਗੁਰੂ ਘਰਾਂ 'ਚ ਕੀਤੀ ਦੀਪਮਾਲਾ ਅਗਲੀ ਖ਼ਬਰ ਬਲਾਕ ਪੱਧਰੀ ਖੇਡਾਂ 'ਚ ਗੜ੍ਹੀ ਮਾਨਸੋਵਾਲ ਸਕੂਲ ਦੇ ਬੱਚਿਆਂ ਦਾ ਸ਼ਾਨਦਾਰ ਪ੍ਰਦਰਸ਼ਨ
Ad Position 24