13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2025

ਗੜ੍ਹਸ਼ੰਕਰ ਦੇ ਪਿੰਡਾਂ ਨੂੰ ਪ੍ਰਸਤਾਵਿਤ ਜ਼ਿਲ੍ਹੇ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਦਾ ਵਿਰੋਧ

Ad Position 21
No active advertisement
ਅਜੀਤ ਡੈਸਕ 22-10-2025
ਗੜ੍ਹਸ਼ੰਕਰ, 21 ਅਕਤੂਬਰ (ਧਾਲੀਵਾਲ)-ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ. ਐੱਮ. ਪੀ. ਆਈ.) ਦੇ ਆਗੂਆਂ ਕੁਲਭੂਸ਼ਨ ਕੁਮਾਰ, ਰਾਮਜੀ ਦਾਸ ਚੌਹਾਨ ਤੇ ਦਵਿੰਦਰ ਰਾਣਾ ਨੇ ਪੰਜਾਬ ਸਰਕਾਰ ਵਲੋਂ ਪ੍ਰਸਤਾਵਿਤ ਜ਼ਿਲ੍ਹੇ ਸ੍ਰੀ ਅਨੰਦਪੁਰ ਸਾਹਿਬ ਨਾਲ ਗੜ੍ਹਸ਼ੰਕਰ ਬਲਾਕ ਦੇ ਕੁਝ ਪਿੰਡਾਂ ਖ਼ਾਸ ਤੌਰ 'ਤੇ ਬੀਤ ਇਲਾਕੇ ਨੂੰ ਇਸ 'ਚ ਸ਼ਾਮਿਲ ਕਰਨ ਦੀ ਚਰਚਾ ਦਾ ਆਰ. ਐੱਮ. ਪੀ. ਆਈ. ਵਲੋਂ ਗੰਭੀਰ ਨੋਟਿਸ ਲੈਂਦੇ ਹੋਏ ਇਸ ਫ਼ੈਸਲੇ ਦਾ ਵਿਰੋਧ ਕੀਤਾ | ਆਗੂਆਂ ਨੇ ਕਿਹਾ ਕਿ ਮੌਜੂਦਾ ਭਗਵੰਤ ਮਾਨ ਸਰਕਾਰ ਹਰ ਫ਼ਰੰਟ 'ਤੇ ਬੁਰੀ ਤਰ੍ਹਾਂ ਫ਼ੇਲ੍ਹ ਹੋ ਚੁੱਕੀ ਹੈ ਤੇ ਇਹ ਆਪਣੀਆਂ ਨਾਕਾਮੀਆਂ ਛੁਪਾਉਣ ਲਈ ਤੇ ਅਸਲ ਲੋਕ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਇਹੋ ਜਿਹੇ ਸ਼ੋਸ਼ੇ ਛੱਡ ਰਹੀ ਹੈ | ਆਗੂਆਂ ਨੇ ਮੰਗ ਕੀਤੀ ਕਿ ਸਰਕਾਰ ਆਪਣੇ ਚੋਣ ਵਾਅਦੇ ਪੂਰੇ ਕਰੇ ਤੇ ਕਿਸਾਨਾਂ ਮਜ਼ਦੂਰਾਂ, ਮੁਲਾਜ਼ਮਾਂ, ਪੈਨਸ਼ਨਰਾਂ ਔਰਤਾਂ, ਨੌਜਵਾਨਾਂ ਤੇ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਦਾ ਹੱਲ ਕਰੇ ਕਿਉਂਕਿ ਉਕਤ ਸਾਰੇ ਵਰਗ ਪਿਛਲੇ ਲੰਮੇ ਸਮੇਂ ਤੋਂ ਆਪਣੀਆਂ ਸਮੱਸਿਆਵਾਂ ਨੂੰ ਹੱਲ ਕਰਵਾਉਣ ਲਈ ਸੰਘਰਸ਼ਾਂ ਦੇ ਰਾਹ ਪਏ ਹਨ | ਆਗੂਆਂ ਨੇ ਕਿਹਾ ਕਿ ਪਹਿਲਾ ਹੀ ਬਣਾਏ ਨਵੇਂ ਜ਼ਿਲਿ੍ਹਆਂ ਵਿਚ ਲੋੜੀਂਦਾ ਢਾਂਡਾ ਤੇ ਸਟਾਫ਼ ਨਾਲ ਹੋਣ ਕਰਕੇ ਲੋਕਾਂ ਨੂੰ ਖੱਜਲ ਖ਼ੁਆਰ ਕੀਤਾ ਜਾ ਰਿਹਾ ਹੈ |
ਸਰਕਾਰ ਵਿਭਾਗ ਕੰਮ ਚਲਾਊ ਇਬਾਰਤਾਂ 'ਚ ਚੱਲ ਰਹੇ ਹਨ | ਪਹਿਲਾ ਹੀ ਕਈ ਵਾਰ ਛੋਟੇ ਕੀਤੇ ਜ਼ਿਲ੍ਹਾ ਹੁਸ਼ਿਆਰਪੁਰ ਨੂੰ ਛੋਟਾ ਕਰਨ ਦੇ ਸਰਕਾਰ ਦੇ ਕਿਸੇ ਯਤਨ ਦਾ ਲੋਕਾਂ ਦੇ ਸਹਿਯੋਗ ਨਾਲ ਸਖ਼ਤ ਵਿਰੋਧ ਕੀਤਾ ਜਾਵੇ | ਇਸ ਮੌਕੇ ਮਾ. ਬਲਵੰਤ ਰਾਮ, ਗਿਆਨੀ ਅਵਤਾਰ ਸਿੰਘ, ਸ਼ਿੰਗਾਰਾ ਰਾਮ ਭੱਜਲ, ਮਾ. ਸ਼ਾਦੀ ਰੂਮ ਕਪੂਰ, ਗੋਪਾਲ ਦਾਸ ਮਲਹੋਤਰਾ, ਸ਼ਾਮ ਸੁੰਦਰ ਕਪੂਰ, ਬਲਜੀਤ ਕੁਮਾਰ, ਹਰਮੇਸ਼ ਆਜ਼ਾਦ ਐਡਵੋਕੇਟ, ਮਿਥਲੇਸ਼ ਕੁਮਾਰ, ਅਸ਼ੋਕ ਸ਼ਰਮਾ, ਰਾਜ ਕੁਮਾਰ, ਸੰਤ ਰਾਮ, ਮੋਹਨ ਲਾਲ ਧੀਮਾਨ ਤੇ ਤਰਲੋਚਨ ਚੇਚੀ ਆਦਿ ਹਾਜ਼ਰ ਹੋਏ |
Ad Position 22
No active advertisement
ਪਿਛਲੀ ਖ਼ਬਰ ਰਾਗੀ ਭਾਈ ਹਰਵਿੰਦਰ ਸਿੰਘ ਧਨੋਆ ਦੀ ਅੰਤਿਮ ਅਰਦਾਸ ਮੌਕੇ ਸੈਂਕੜੇ ਲੋਕ ਹੋਏ ਹਾਜ਼ਰ ਅਗਲੀ ਖ਼ਬਰ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਸਦਭਾਵਨਾ ਸਾਈਕਲ ਯਾਤਰਾ 'ਤੇ ਨਿਕਲੇ ਸਾਬਕਾ ਸੈਨਿਕ ਦਾ ਕੀਤਾ ਸਵਾਗਤ
Ad Position 24