17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਭਾਰਤੀ ਮੂਲ ਦੇ ਡੈਮੋਕ੍ਰੇਟ ਆਫਤਾਬ ਪੁਰੇਵਾਲ ਸਿਨਸਿਨਾਟੀ ਦੇ ਫਿਰ ਬਣੇ ਮੇਅਰ

Ad Position 21
No active advertisement
ਅਜੀਤ ਡੈਸਕ 06-11-2025

ਉਪ-ਰਾਸ਼ਟਰਪਤੀ ਵੈਂਸ ਦੇ ਭਰਾ ਨੂੰ ਹਰਾਇਆ
ਸਾਨ ਫਰਾਂਸਿਸਕੋ, 5 ਨਵੰਬਰ (ਐਸ. ਅਸ਼ੋਕ ਭੌਰਾ)-ਭਾਰਤੀ ਮੂਲ ਦੇ ਸਿਨਸਿਨਾਟੀ ਦੇ ਮੌਜੂਦਾ ਮੇਅਰ ਤੇ ਡੈਮੋਕ੍ਰੇਟਿਕ ਉਮੀਦਵਾਰ ਆਫਤਾਬ ਪੁਰੇਵਾਲ ਨੇ ਰਿਬਲਿਕਨ ਤੇ ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੇ ਮਤਰੇਏ ਭਰਾ ਕੋਰੀ ਬੋਮੈਨ ਨੂੰ ਹਰਾ ਕੇ ਦੂਜੀ ਵਾਰ ਮੇਅਰ ਬਣਨ ਦਾ ਮਾਣ ਹਾਸਿਲ ਕੀਤਾ ਹੈ | ਇਹ ਜਿੱਤ ਸਿਨਸਿਨਾਟੀ ਦੀ ਸਥਾਨਕ ਸਰਕਾਰ 'ਤੇ ਡੈਮੋਕ੍ਰੇਟਾਂ ਦੇ ਕੰਟਰੋਲ ਨੂੰ ਹੋਰ ਮਜ਼ਬੂਤ ਕਰਦੀ ਹੈ ਤੇ ਓਹਾਇਓ ਸੂਬੇ ਦੀ ਰਾਜਨੀਤੀ 'ਚ ਪੁਰੇਵਾਲ ਦੀ ਵਧਦੀ ਲੋਕਪਿ੍ਯਤਾ ਦਰਸਾਂਉਂਦੀ ਹੈ | ਪੁਰੇਵਾਲ, ਇਕ ਸਾਬਕਾ ਵਿਸ਼ੇਸ਼ ਸਹਾਇਕ ਯੂ.ਐਸ. ਅਟਾਰਨੀ, ਨੇ ਲਗਭਗ 66 ਫ਼ੀਸਦੀ ਵੋਟਾਂ ਜਿੱਤਣ ਤੋਂ ਬਾਅਦ 2021 'ਚ ਪਹਿਲੀ ਵਾਰ ਮੇਅਰ ਦੇ ਅਹੁਦੇ ਪ੍ਰਾਪਤ ਕੀਤਾ ਸੀ | ਉਪ ਰਾਸ਼ਟਰਪਤੀ ਜੇ.ਡੀ. ਵੈਂਸ ਦੇ ਮਤਰੇਏ ਭਰਾ ਬੋਮੈਨ ਨੇ ਕਦੇ ਵੀ ਜਨਤਕ ਸਰਗਰਮੀ ਨਹੀਂ ਵਿਖਾਈ ਤੇ ਨਾ ਹੀ ਉਸ ਕੋਲ ਕੋਈ ਅਹੁਦਾ ਸੀ ਪਰ ਵੈਂਸ ਦੇ ਉਦਘਾਟਨ ਤੋਂ ਬਾਅਦ ਉਹ ਇਸ ਦੌੜ 'ਚ ਸਰਗਰਮ ਹੋ ਗਿਆ | ਉਨ੍ਹਾਂ ਸਿਨਸਿਨਾਟੀ ਦੇ ਵੈਸਟ ਐਂਡ 'ਚ ਇਕ ਈਵੈਂਜਲੀਕਲ ਚਰਚ ਦੀ ਸਥਾਪਨਾ ਕੀਤੀ ਤੇ ਇਕ ਸਥਾਨਕ ਕੌਫੀ ਸ਼ਾਪ ਚਲਾਇਆ | ਬੋਮੈਨ ਨੇ ਰੂੜੀਵਾਦੀ ਕਦਰਾਂ-ਕੀਮਤਾਂ 'ਤੇ ਪ੍ਰਚਾਰ ਕੀਤਾ |

Ad Position 22
No active advertisement
ਪਿਛਲੀ ਖ਼ਬਰ ਸੈਨੇਟ ਚੋਣਾਂ ਦੀ ਮਿਤੀ ਦਾ ਐਲਾਨ ਨਾ ਕਰਨਾ ਵੀ ਉਸੇ ਤਰ੍ਹਾਂ ਦਾ ਹੀ ਵਿਸ਼ਵਾਸਘਾਤ-ਰਾਜਾ ਵੜਿੰਗ ਅਗਲੀ ਖ਼ਬਰ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਲੰਮਾ ਪਿੰਡ ਵਿਖੇ ਪ੍ਰਕਾਸ਼ ਪੁਰਬ ਸੰਬੰਧੀ ਗੁਰਮਤਿ ਸਮਾਗਮ
Ad Position 24