31-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-10-2025

ਬੁੜੈਲ ਜੇਲ੍ਹ 'ਚ ਆਈ.ਜੀ. ਜਹੂਰ ਜੈਦੀ ਦੇ ਨਾਲ ਬੁੱਢਾ ਬੈਰਕ 'ਚ ਰਹਿਣਗੇ ਡੀ.ਆਈ.ਜੀ. ਭੁੱਲਰ

Ad Position 21
No active advertisement
ਅਜੀਤ ਡੈਸਕ 18-10-2025
ਚੰਡੀਗੜ੍ਹ, 17 ਅਕਤੂਬਰ (ਸੰਦੀਪ ਕੁਮਾਰ ਮਾਹਨਾ)–ਗਿ੍ਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਦੇ ਰੋਪੜ ਰੇਂਜ ਦੇ ਡੀ.ਆਈ.ਜੀ. ਹਰਚਰਨ ਸਿੰਘ ਭੁੱਲਰ ਨੂੰ ਸ਼ੁੱਕਰਵਾਰ ਨੂੰ ਸੈਕਟਰ 43 ਦੀ ਜ਼ਿਲ੍ਹਾ ਅਦਾਲਤ ਕੰਪਲੈਕਸ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ ਪੇਸ਼ ਕੀਤਾ ਗਿਆ | ਸੀ.ਬੀ.ਆਈ. ਨੇ ਉਨ੍ਹਾਂ ਦਾ ਰਿਮਾਂਡ ਮੰਗਣ ਤੋਂ ਇਨਕਾਰ ਕਰਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ | ਜਿਸ ਦੇ ਚਲਦਿਆਂ ਅਦਾਲਤ ਨੇ ਉਨ੍ਹਾਂ ਨੂੰ 14 ਦਿਨਾਂ ਦੀ ਨਿਆਂਇਕ ਹਿਰਾਸਤ 'ਚ ਭੇਜ ਦਿੱਤਾ | ਬੁੜੈਲ ਜੇਲ੍ਹ ਦੀ ਚਾਰਦੀਵਾਰੀ ਅੰਦਰ ਹੁਣ ਤਿੰਨ ਆਈ.ਪੀ.ਐਸ. ਅਧਿਕਾਰੀ ਹੋਣਗੇ | ਇਨ੍ਹਾਂ 'ਚ ਆਪਣੇ ਜਵਾਈ ਦੀ ਅਦਾਲਤ ਅੰਦਰ ਗੋਲੀ ਮਾਰ ਕੇ ਹੱਤਿਆ ਕਰਨ ਦੇ ਦੋਸ਼ੀ ਮਾਲਵਿੰਦਰ ਸਿੰਘ ਸਿੱਧੂ, ਗੁਡੀਆ ਜਬਰ ਜਨਾਹ ਕੇਸ ਦੇ ਦੋਸ਼ੀ ਹਿਮਾਚਲ ਪ੍ਰਦੇਸ਼ ਦੇ ਆਈ.ਜੀ. ਜਹੂਰ ਜੈਦੀ ਅਤੇ ਹਰਚਰਨ ਸਿੰਘ ਭੁੱਲਰ ਵੀ ਸ਼ਾਮਿਲ ਹਨ | ਸੂਤਰਾਂ ਤੋਂ ਹਾਸਿਲ ਜਾਣਕਾਰੀ ਮੁਤਾਬਿਕ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਅੱਜ ਰਾਤ ਜੇਲ੍ਹ ਦੀ ਬੁੱਢਾ ਬੈਰਕ 'ਚ ਆਈ.ਜੀ ਜਹੂਰ ਜੈਦੀ ਨਾਲ ਰਹਿਣਗੇ | ਇਸ ਬੈਰਕ 'ਚ 50 ਤੋਂ ਵੱਧ ਉਮਰ ਦੇ ਕੈਦੀ ਰਹਿੰਦੇ ਹਨ | ਜਦੋਂ ਕਿ ਮਾਲਵਿੰਦਰ ਸਿੱਧੂ ਕਿਸੇ ਹੋਰ ਬੈਰਕ 'ਚ ਹਨ |

Ad Position 22
No active advertisement
ਪਿਛਲੀ ਖ਼ਬਰ ਮੁੱਖ ਗਵਾਹ ਅਕਾਸ਼ ਬੱਤਾ ਵਲੋਂ ਹਾਈ ਕੋਰਟ ਤੋਂ ਸੁਰੱਖਿਆ ਦੀ ਮੰਗ ਅਗਲੀ ਖ਼ਬਰ ਸੱਜਣ ਕੁਮਾਰ ਦੀ ਸਜ਼ਾ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ 'ਤੇ 19 ਨਵੰਬਰ ਨੂੰ ਹੋਵੇਗੀ ਸੁਣਵਾਈ
Ad Position 24