17-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-10-2025

ਭਾਰਤ ਰੂਸ ਤੋਂ ਤੇਲ ਖ਼ਰੀਦਣਾ ਬੰਦ ਕਰ ਦੇਵੇਗਾ-ਟਰੰਪ ਨੇ ਕੀਤਾ ਦਾਅਵਾ

Ad Position 21
No active advertisement
ਅਜੀਤ ਡੈਸਕ 17-10-2025

• ਕਿਹਾ, ਪ੍ਰਧਾਨ ਮੰਤਰੀ ਮੋਦੀ ਨੇ ਦਿੱਤਾ ਭਰੋਸਾ • ਯੂਕਰੇਨ ਨਾਲ ਜੰਗ ਸਮਾਪਤ ਕਰਨ ਦੀ ਦਿਸ਼ਾ 'ਚ 'ਵੱਡਾ ਕਦਮ' ਦੱਸਿਆ
ਵਾਸ਼ਿੰਗਟਨ, 16 ਅਕਤੂਬਰ (ਪੀ.ਟੀ.ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਦੇ ਦੋਸਤ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ | ਉਨ੍ਹਾਂ ਨੇ ਇਸ ਕਦਮ ਨੂੰ ਯੂਕਰੇਨ 'ਤੇ ਰੂਸ ਦੇ ਹਮਲੇ ਨੂੰ ਲੈ ਕੇ ਮਾਸਕੋ 'ਤੇ ਦਬਾਅ ਵਧਾਉਣ ਵੱਲ ਇਕ 'ਵੱਡਾ ਕਦਮ' ਦੱਸਿਆ | ਪੱਛਮੀ ਪਾਬੰਦੀਆਂ ਦੇ ਬਾਵਜੂਦ, ਭਾਰਤ ਵਲੋਂ ਰੂਸ ਤੋਂ ਪੈਟਰੋਲੀਅਮ ਉਤਪਾਦਾਂ ਦੀ ਲਗਾਤਾਰ ਖਰੀਦਦਾਰੀ ਇਕ ਵੱਡਾ ਮੁੱਦਾ ਬਣ ਗਿਆ ਹੈ, ਜਿਸ ਦੇ ਨਤੀਜੇ ਵਜੋਂ ਨਵੀਂ ਦਿੱਲੀ ਅਤੇ ਵਾਸ਼ਿੰਗਟਨ ਦੇ ਸੰਬੰਧਾਂ ਵਿਚ ਭਾਰੀ ਗਿਰਾਵਟ ਆਈ ਹੈ | ਆਪਣੇ ਓਵਲ ਦਫ਼ਤਰ 'ਚ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ, ਟਰੰਪ ਨੇ ਕਿਹਾ ਕਿ ਅਮਰੀਕਾ ਇਸ ਗੱਲ ਤੋਂ ਖੁਸ਼ ਨਹੀਂ ਹੈ ਕਿ ਭਾਰਤ ਰੂਸ ਤੋਂ ਕੱਚਾ ਤੇਲ ਖਰੀਦ ਰਿਹਾ ਹੈ | ਉਨ੍ਹਾਂ ਨੇ ਆਪਣੀ ਗੱਲ ਪੂਰੀ ਕਰਨ ਲਈ ਇਹ ਤਰਕ ਦਿੱਤਾ ਕਿ ਅਜਿਹੀ ਖਰੀਦਦਾਰੀ ਨਾਲ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੂੰ ਯੂਕਰੇਨ ਖ਼ਿਲਾਫ਼ ਜੰਗ ਲਈ ਵਿੱਤੀ ਸਹਾਇਤਾ ਮਿਲਦੀ ਹੈ | ਇਕ ਸਵਾਲ ਦੇ ਜਵਾਬ 'ਚ, ਟਰੰਪ ਨੇ ਕਿਹਾ ਕਿ ਉਹ (ਮੋਦੀ) ਮੇਰਾ ਦੋਸਤ ਹੈ, ਸਾਡੇ ਬਹੁਤ ਚੰਗੇ ਸੰਬੰਧ ਹਨ... ਅਸੀਂ ਉਨ੍ਹਾਂ ਦੇ ਰੂਸ ਤੋਂ ਤੇਲ ਖਰੀਦਣ ਤੋਂ ਖੁਸ਼ ਨਹੀਂ ਸੀ ਕਿਉਂਕਿ ਇਸ ਨੇ ਰੂਸ ਨੂੰ ਬੇਤੁਕੀ ਜੰਗ ਜਾਰੀ ਰੱਖਣ ਦੀ ਇਜਾਜ਼ਤ ਦਿੱਤੀ | ਇਸ ਜੰਗ ਵਿਚ ਅਸੀਂ 1,50,000 ਲੋਕਾਂ ਨੂੰ ਗੁਆ ਦਿੱਤਾ ਹੈ | ਇਸ ਮੌਕੇ ਟਰੰਪ ਨੇ ਕਿਹਾ ਕਿ ਮੈਂ ਖੁਸ਼ ਨਹੀਂ ਸੀ ਕਿ ਭਾਰਤ ਰੂਸ ਤੋਂ ਤੇਲ ਖਰੀਦ ਰਿਹਾ ਸੀ ਅਤੇ (ਮੋਦੀ) ਨੇ ਅੱਜ ਮੈਨੂੰ ਭਰੋਸਾ ਦਿੱਤਾ ਹੈ ਕਿ ਉਹ ਰੂਸ ਤੋਂ ਤੇਲ ਨਹੀਂ ਖਰੀਦਣਗੇ | ਇਹ ਇਕ ਵੱਡਾ ਕਦਮ ਹੈ | ਹੁਣ ਸਾਨੂੰ ਚੀਨ ਨਾਲ ਵੀ ਅਜਿਹਾ ਕਰਨਾ ਪਵੇਗਾ | ਸੈਂਟਰ ਫ਼ਾਰ ਰਿਸਰਚ ਆਨ ਐਨਰਜੀ ਐਂਡ ਕਲੀਨ ਏਅਰ (ਸੀ.ਆਰ.ਈ.ਏ.) ਅਨੁਸਾਰ ਚੀਨ ਤੋਂ ਬਾਅਦ ਭਾਰਤ ਰੂਸੀ ਜੈਵਿਕ ਤੇਲ ਦਾ ਦੂਜਾ ਸਭ ਤੋਂ ਵੱਡਾ ਖਰੀਦਦਾਰ ਹੈ | ਅਮਰੀਕੀ ਰਾਸ਼ਟਰਪਤੀ ਨੇ ਕਿਹਾ ਕਿ ਭਾਰਤ ਖ਼ਰੀਦ 'ਚ ਤੁਰੰਤ ਕਟੌਤੀ ਨਹੀਂ ਕਰ ਸਕੇਗਾ ਪਰ ਪ੍ਰਕਿਰਿਆ ਸ਼ੁਰੂ ਹੋ ਗਈ ਹੈ | ਉਨ੍ਹਾਂ ਨੇ (ਮੋਦੀ) ਮੈਨੂੰ ਵਿਸ਼ਵਾਸ ਦਿਵਾਇਆ ਹੈ ਕਿ ਰੂਸ ਤੋਂ ਕੋਈ ਤੇਲ ਨਹੀਂ ਖਰੀਦਿਆ ਜਾਵੇਗਾ | ਮੈਨੂੰ ਨਹੀਂ ਪਤਾ, ਸ਼ਾਇਦ ਇਹ ਇਕ ਬ੍ਰੇਕਿੰਗ ਸਟੋਰੀ ਹੈ | ਟਰੰਪ ਨੇ ਦਾਅਵਾ ਕੀਤਾ ਕਿ ਕੀ ਮੈਂ ਇਹ ਕਹਿ ਸਕਦਾ ਹਾਂ?... ਉਹ ਰੂਸ ਤੋਂ ਤੇਲ ਨਹੀਂ ਖਰੀਦ ਰਹੇ ਹਨ, ਉਹ ਇਹ ਤੁਰੰਤ ਨਹੀਂ ਕਰ ਸਕਦੇ; ਇਹ ਇਕ ਛੋਟੀ ਜਿਹੀ ਪ੍ਰਕਿਰਿਆ ਹੈ ਪਰ ਇਹ ਜਲਦੀ ਹੀ ਪੂਰੀ ਹੋ ਜਾਵੇਗੀ | ਅਮਰੀਕੀ ਰਾਸ਼ਟਰਪਤੀ ਨੇ ਸੁਝਾਅ ਦਿੱਤਾ ਕਿ ਅਮਰੀਕਾ ਚਾਹੁੰਦਾ ਹੈ ਕਿ ਭਾਰਤ ਰੂਸੀ ਕੱਚੇ ਤੇਲ ਦੀ ਖਰੀਦ ਬੰਦ ਕਰੇ ਤਾਂ ਜੋ ਯੂਕਰੇਨ 'ਚ ਜੰਗ ਖਤਮ ਕਰਨ ਲਈ ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ 'ਤੇ ਵਿੱਤੀ ਦਬਾਅ ਪਾਇਆ ਜਾ ਸਕੇ | ਅਸੀਂ ਰਾਸ਼ਟਰਪਤੀ ਪੁਤਿਨ ਤੋਂ ਸਿਰਫ਼ ਇਹੀ ਚਾਹੁੰਦੇ ਹਾਂ ਕਿ ਇਸ ਜੰਗ ਨੂੰ ਬੰਦ ਕੀਤਾ ਜਾਵੇ, ਯੂਕਰੇਨੀਆਂ ਨੂੰ ਮਾਰਨਾ ਬੰਦ ਕੀਤਾ ਜਾਵੇ ਅਤੇ ਰੂਸੀਆਂ ਨੂੰ ਮਾਰਨਾ ਬੰਦ ਕੀਤਾ ਜਾਵੇ ਕਿਉਂਕਿ ਉਹ ਬਹੁਤ ਸਾਰੇ ਰੂਸੀਆਂ ਨੂੰ ਮਰਵਾ ਚੁੱਕੇ ਹਨ | ਇਹ ਇਕ ਅਜਿਹੀ ਜੰਗ ਹੈ ਜੋ ਉਸ ਨੂੰ ਇਕ ਹਫ਼ਤੇ 'ਚ ਜਿੱਤ ਲੈਣੀ ਚਾਹੀਦੀ ਸੀ ਪਰ ਹੁਣ ਇਹ ਆਪਣੇ ਚੌਥੇ ਸਾਲ ਵਿਚ ਜਾ ਰਹੀ ਹੈ | ਟਰੰਪ ਕਿਹਾ ਕਿ ਰੂਸ-ਯੂਕਰੇਨ ਯੁੱਧ ਖਤਮ ਹੋਣ ਤੋਂ ਬਾਅਦ ਭਾਰਤ ਮਾਸਕੋ ਨਾਲ ਊਰਜਾ ਵਪਾਰ ਮੁੜ ਸ਼ੁਰੂ ਕਰ ਸਕਦਾ ਹੈ | ਜੇਕਰ ਭਾਰਤ ਤੇਲ ਨਹੀਂ ਖਰੀਦਦਾ, ਤਾਂ ਇਹ ਇਸ ਨੂੰ ਬਹੁਤ ਸÏਖਾ ਬਣਾ ਦਿੰਦਾ ਹੈ | ਇਸ ਮੌਕੇ ਟਰੰਪ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ 'ਮੋਦੀ ਇਕ ਮਹਾਨ ਵਿਅਕਤੀ' ਹੈ ਅਤੇ ਉਹ ਟਰੰਪ ਨੂੰ ਪਿਆਰ ਕਰਦੇ ਹਨ... ਮੈਂ ਨਹੀਂ ਚਾਹੁੰਦਾ ਕਿ ਤੁਸੀਂ ਪਿਆਰ ਸ਼ਬਦ ਨੂੰ ਕਿਸੇ ਹੋਰ ਤਰੀਕੇ ਨਾਲ ਲਓ... ਮੈਂ ਉਸਦਾ ਸਿਆਸੀ ਕਰੀਅਰ ਤਬਾਹ ਨਹੀਂ ਕਰਨਾ ਚਾਹੁੰਦਾ |

Ad Position 22
No active advertisement
ਪਿਛਲੀ ਖ਼ਬਰ 21ਵੀਂ ਸਦੀ ਭਾਰਤ ਦੀ ਹੈ, 2047 ਤੱਕ ਦੇਸ਼ 'ਵਿਕਸਤ ਭਾਰਤ' ਬਣ ਜਾਵੇਗਾ-ਮੋਦੀ ਅਗਲੀ ਖ਼ਬਰ ਲਹਿੰਦੇ ਪੰਜਾਬ ਦੀ ਸਰਕਾਰ ਕੱਟੜਪੰਥੀ ਸੰਗਠਨ ਟੀ.ਐਲ.ਪੀ. 'ਤੇ ਪਾਬੰਦੀ ਲਗਾਉਣ ਦੀ ਤਿਆਰੀ 'ਚ
Ad Position 24