28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

ਪ੍ਰਧਾਨ ਮੰਤਰੀ ਨੇ ਬਿ੍ਟਿਸ਼ ਰਾਜਾ ਚਾਰਲਸ ਵਲੋਂ ਤੋਹਫ਼ੇ ਵਜੋਂ ਦਿੱਤਾ ਪੌਦਾ ਲਗਾਇਆ

Ad Position 21
No active advertisement
ਅਜੀਤ ਡੈਸਕ 20-09-2025
ਨਵੀਂ ਦਿੱਲੀ, 19 ਸਤੰਬਰ (ਪੀ.ਟੀ.ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੀ ਸਰਕਾਰੀ ਰਿਹਾਇਸ਼ 'ਤੇ ਇੱਕ ਕਦੰਬਾ ਦਾ ਰੁੱਖ ਲਗਾਇਆ, ਇਹ ਉਨ੍ਹਾਂ ਨੂੰ ਬਿ੍ਟਿਸ਼ ਰਾਜਾ ਚਾਰਲਸ ਤੀਜੇ ਵਲੋਂ ਉਨ੍ਹਾਂ ਦੇ 75ਵੇਂ ਜਨਮ ਦਿਨ 'ਤੇ ਦਿੱਤਾ ਗਿਆ ਤੋਹਫ਼ਾ ਸੀ | ਭਾਰਤ ਵਿੱਚ ਬਿ੍ਟਿਸ਼ ਹਾਈ ਕਮਿਸ਼ਨ ਨੇ 17 ਸਤੰਬਰ ਨੂੰ ਪ੍ਰਧਾਨ ਮੰਤਰੀ ਦੇ ਜਨਮ ਦਿਨ 'ਤੇ ਕਿਹਾ ਕਿ ਇਹ ਤੋਹਫ਼ਾ ਮੋਦੀ ਦੀ ਪਹਿਲਕਦਮੀ 'ਇਕ ਰੁੱਖ ਮਾਂ ਦੇ ਨਾਂਅ' ਤੋਂ ਪ੍ਰੇਰਿਤ ਹੈ, ਜਿਸ ਨੇ ਲੋਕਾਂ ਨੂੰ ਆਪਣੀਆਂ ਮਾਵਾਂ ਦੇ ਸਨਮਾਨ ਵਿਚ ਇੱਕ ਰੁੱਖ ਲਗਾਉਣ ਦੀ ਅਪੀਲ ਕੀਤੀ | ਉਨ੍ਹਾਂ ਕਿਹਾ ਕਿ ਇਹ ਤੋਹਫ਼ਾ ਚਾਰਲਸ ਤੀਜੇ ਅਤੇ ਮੋਦੀ ਦੀ ਵਾਤਾਵਰਨ ਸੁਰੱਖਿਆ ਪ੍ਰਤੀ ਸਾਂਝੀ ਵਚਨਬੱਧਤਾ ਨੂੰ ਦਰਸਾਉਂਦਾ ਹੈ | ਇੱਕ ਅਧਿਕਾਰਤ ਵੀਡੀਓ ਵਿਚ ਮੋਦੀ ਨੂੰ ਆਪਣੇ ਨਿਵਾਸ 'ਤੇ ਇੱਕ ਪÏਦਾ ਲਗਾਉਂਦੇ ਹੋਏ ਦਿਖਾਇਆ ਗਿਆ ਹੈ, ਜੋ ਦੋਸਤੀ ਅਤੇ ਵਾਤਾਵਰਨ ਸਥਿਰਤਾ ਪ੍ਰਤੀ ਸਾਂਝੀ ਵਚਨਬੱਧਤਾ ਦਾ ਪ੍ਰਤੀਕ ਹੈ |

Ad Position 22
No active advertisement
ਪਿਛਲੀ ਖ਼ਬਰ ਪ੍ਰਵੀਰ ਰੰਜਨ ਸੀ.ਆਈ.ਐਸ.ਐਫ਼. ਅਤੇ ਪ੍ਰਵੀਨ ਕੁਮਾਰ ਆਈ.ਟੀ.ਬੀ.ਪੀ. ਦੇ ਮੁਖੀ ਬਣੇ ਅਗਲੀ ਖ਼ਬਰ ਹੁਣ ਲਸ਼ਕਰ ਕਮਾਂਡਰ ਕਾਸਿਮ ਨੇ ਆਪ੍ਰੇਸ਼ਨ ਸੰਧੂਰ ਕਾਰਨ ਹੋਈ ਤਬਾਹੀ ਨੂੰ ਸਵੀਕਾਰਿਆ
Ad Position 24