28-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-09-2025

'ਚੋਣਾਂ ਦੇ ਚੌਕੀਦਾਰ' ਨੇ 'ਵੋਟ ਚੋਰਾਂ ਨੂੰ ' ਬਚਾਇਆ-ਰਾਹੁਲ ਗਾਂਧੀ

Ad Position 21
No active advertisement
ਅਜੀਤ ਡੈਸਕ 20-09-2025
ਨਵੀਂ ਦਿੱਲੀ, 19 ਸਤੰਬਰ (ਉਪਮਾ ਡਾਗਾ ਪਾਰਥ)-ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ 'ਚੋਣਾਂ ਦਾ ਚੌਕੀਦਾਰ' ਜਾਗਦਾ ਰਿਹਾ, ਚੋਰੀ ਵੇਖਦਾ ਰਿਹਾ, ਚੋਰਾਂ ਨੂੰ ਬਚਾਉਂਦਾ ਰਿਹਾ | ਰਾਹੁਲ ਗਾਂਧੀ ਨੇ ਇਹ ਸੰਦੇਸ਼ ਵੀਰਵਾਰ ਨੂੰ ਵੋਟ ਚੋਰੀ ਸੰਬੰਧੀ ਕੀਤੀ ਦੂਜੀ ਪ੍ਰੈੱਸ ਕਾਨਫ਼ਰੰਸ ਤੋਂ ਇਕ ਦਿਨ ਬਾਅਦ ਪਾਇਆ | ਕਾਂਗਰਸੀ ਨੇਤਾ ਨੇ ਇਸ ਸੰਦੇਸ਼ ਦੇ ਨਾਲ ਪ੍ਰੈੱਸ ਕਾਨਫ਼ਰੰਸ ਦੇ ਹੀ ਕੁਝ ਸੈਕਿੰਡ ਦਾ ਇਕ ਵੀਡੀਓ ਕਲਿੱਪ ਵੀ ਸਾਂਝਾ ਕੀਤਾ ਅਤੇ ਨਾਲ ਲਿਖਿਆ 'ਸਵੇਰੇ 4 ਵਜੇ ਉਠੋ, 36 ਸੈਕਿੰਡ 'ਚ 2 ਵੋਟਰ ਮਿਟਾਓ, ਫਿਰ ਸੌਂ ਜਾਓ' ਅੱਗੇ ਲਿਖਿਆ 'ਇੰਝ ਹੋਈ ਚੋਰੀ |' ਰਾਹੁਲ ਗਾਂਧੀ ਦੇ ਬਿਆਨ ਤੋਂ ਬਾਅਦ ਭਾਜਪਾ ਨੇ ਤਿੱਖਾ ਪ੍ਰਤੀਕਰਮ ਕੀਤਾ | ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਕਿਹਾ ਕਿ ਰਾਹੁਲ ਗਾਂਧੀ ਆਪਣੀਆਂ ਕਮਜ਼ੋਰੀਆਂ ਨੂੰ ਲੁਕਾਉਣ ਲਈ ਦੇਸ਼ ਦੀ ਲੋਕਤਾਂਤਿ੍ਕ ਵਿਵਸਥਾ 'ਤੇ ਇਲਜ਼ਾਮ ਲਾ ਰਹੇ ਹਨ |


Ad Position 22
No active advertisement
ਪਿਛਲੀ ਖ਼ਬਰ ਪਾਕਿਸਤਾਨ ਮੈਨੂੰ ਘਰ ਵਰਗਾ ਲੱਗਿਆ, ਨਿਪਾਲ ਤੇ ਬੰਗਲਾਦੇਸ਼ 'ਚ ਵੀ ਵਿਦੇਸ਼ ਵਰਗਾ ਨਹੀਂ ਲਗਦਾ-ਸੈਮ ਪਿਤ੍ਰੋਦਾ ਅਗਲੀ ਖ਼ਬਰ ਚੋਣ ਕਮਿਸ਼ਨ ਨੇ 474 ਪਾਰਟੀਆਂ ਨੂੰ ਸੂਚੀ 'ਚੋਂ ਹਟਾਇਆ
Ad Position 24