ਪੰਜੇ ਕੇ ਉਤਾੜ (ਫ਼ਿਰੋਜ਼ਪੁਰ), 16 ਅਕਤੂਬਰ (ਪੱਪੂ ਸੰਧਾ)- ਹਲਕਾ ਗੁਰੁਹਰਸਹਾਏ ਅਧੀਨ ਪੈਂਦੇ ਪਿੰਡ ਝਾਵਲਾ ਵਿਖੇ ਬਿਜਲੀ ਦਾ ਫਾਲਟ ਸਹੀ ਕਰਨ ਗਏ ਮੁਲਾਜ਼ਮ ਦੀ ਕਰੰਟ ਲੱਗਣ ਨਾਲ ਮੌਤ ਹੋ ਜਾਣ ਦੀ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ, ਲਾਈਨਮੈਨ ਵਜੋਂ ਡਿਊਟੀ ਨਿਭਾਅ ਰਹੇ ਪਵਨ ਕੁਮਾਰ ਪੁੱਤਰ ਬਗੀਚਾ ਸਿੰਘ ਵਾਸੀ ਪਿੰਡ ਚੱਕ ਨਿਧਾਨਾ ਜੋ ਕਿ ਪਿੰਡ ਝਾਵਲਾ ਵਿਖੇ ਬਿਜਲੀ ਦਾ ਫ਼ਾਲਟ ਸਹੀ ਕਰਨ ਗਿਆ ਸੀ ਅਤੇ ਅਚਾਨਕ 11 ਹਜ਼ਾਰ ਕੇ.ਵੀ ਵਿਚ ਕਰੰਟ ਆ ਗਿਆ, ਜਿਸ ਦੌਰਾਨ ਉਹ ਕਰੰਟ ਦੀ ਲਪੇਟ ਵਿਚ ਆ ਗਿਆ, ਜੋ ਜਾਨਲੇਵਾ ਸਾਬਤ ਹੋਇਆ।
ਮ੍ਰਿਤਕ ਆਪਣੇ ਪਿੱਛੇ ਵਿਧਵਾ ਪਤਨੀ ਅਤੇ ਦੋ ਸਾਲ ਦਾ ਬੱਚਾ ਛੱਡ ਗਿਆ। ਮੌਕੇ ਤੇ ਪਿੰਡ ਵਾਸੀਆਂ ਵਲੋਂ ਬਿਜਲੀ ਮੁਲਾਜ਼ਮ ਨੂੰ ਹਸਪਤਾਲ ਪਹੁੰਚਾਇਆ, ਜਿੱਥੇ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ।