09-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-10-2026

ਟਰਾਲੇ ਦੀ ਟੱਕਰ ਨਾਲ ਮੋਟਰਸਾਈਕਲ ਸਵਾਰ 1 ਦੀ ਮੌਤ ਅਤੇ ਦੋ ਗੰਭੀਰ ਰੂਪ ਵਿਚ ਜ਼ਖ਼ਮੀ

ਮੱਖੂ (ਫਿਰੋਜ਼ਪੁਰ), 9 ਅਕਤੂਬਰ (ਕੁਲਵਿੰਦਰ ਸਿੰਘ)- ਬਲਾਕ ਮੱਖੂ ਦੇ ਅਧੀਨ ਨੈਸ਼ਨਲ ਹਾਈਵੇ 54 ਬੰਗਾਲੀ ਵਾਲਾ ਪੁੱਲ...

Ad Position 21
No active advertisement
ਅਜੀਤ ਡੈਸਕ 09-10-2026

ਮੱਖੂ (ਫਿਰੋਜ਼ਪੁਰ), 9 ਅਕਤੂਬਰ (ਕੁਲਵਿੰਦਰ ਸਿੰਘ)- ਬਲਾਕ ਮੱਖੂ ਦੇ ਅਧੀਨ ਨੈਸ਼ਨਲ ਹਾਈਵੇ 54 ਬੰਗਾਲੀ ਵਾਲਾ ਪੁੱਲ ਦੇ ਨਜ਼ਦੀਕ ਰਾਜਸਥਾਨ ਫੀਡਰ ਨਹਿਰ ਦੇ ਪੁੱਲ 'ਤੇ ਪਰਾਲੀ ਦੀਆਂ ਗੱਠਾਂ ਨਾਲ ਲੱਦੇ ਟਰਾਲੇ ਦੁਆਰਾ ਹਰੀਕੇ ਤੋਂ ਮੱਖੂ ਜਾ ਰਹੇ ਮੋਟਰਸਾਈਕਲ ਸਵਾਰ ਨੂੰ ਪਿੱਛੋਂ ਟੱਕਰ ਮਾਰਨ ਨਾਲ ਇਕ ਔਰਤ ਕੁਲਵਿੰਦਰ ਕੌਰ (50) ਪਤਨੀ ਗੁਰਜੰਟ ਸਿੰਘ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਵਿਅਕਤੀ ਗੁਰਜੰਟ ਸਿੰਘ ਸਪੁੱਤਰ ਧਰਮ ਸਿੰਘ (50) ਤੇ ਆਕਾਸ਼ਦੀਪ ਸਿੰਘ ਸਪੁੱਤਰ ਗੁਰਜੰਟ ਸਿੰਘ (26) ਵਾਸੀ ਸਭਰਾ ਜ਼ਿਲ੍ਹਾ ਸ੍ਰੀ ਤਰਨਤਾਰਨ ਸਾਹਿਬ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ।

ਸੂਤਰਾਂ ਦੇ ਮੁਤਾਬਕ, ਟਰਾਲੇ ਵਾਲਾ ਡਰਾਈਵਰ ਗਲਤ ਪਾਸੇ ਆ ਰਹੀ ਕਾਰ ਨੂੰ ਸਾਈਡ ਦੇਣ ਲੱਗਿਆ ਮੋਟਰਸਾਈਕਲ ਸਵਾਰ ਗੁਰਜੰਟ ਸਿੰਘ ਆਕਾਸ਼ਦੀਪ ਸਿੰਘ ਅਤੇ ਕੁਲਵਿੰਦਰ ਕੌਰ  ਨਾਲ ਹਰੀਕੇ ਤੋਂ ਮੱਖੂ ਦੀ ਤਰਫ਼ ਜਾ ਰਹੇ ਸਨ ਟਰਾਲੇ ਦੀ ਲਪੇਟ ਵਿਚ ਆ ਗਿਆ। ਮੱਖੂ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜ਼ਖਮੀਆਂ ਨੂੰ ਹਸਪਤਾਲ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ।

Ad Position 22
No active advertisement
ਪਿਛਲੀ ਖ਼ਬਰ 'ਅਕਾਲੀ ਦਲ ਵਾਰਿਸ ਪੰਜਾਬ ਦੇ' ਦੇ ਵਲੋਂ ਵਿਚਾਰ ਅਤੇ ਏਜੰਡਾ ਕਮੇਟੀ ਦਾ ਐਲਾਨ ਅਗਲੀ ਖ਼ਬਰ ਸੱਪ ਦੇ ਡੱਸਣ ਕਾਰਨ 10 ਸਾਲਾਂ ਬੱਚੇ ਅਤੇ ਸੱਪ ਦੋਵਾਂ ਦੀ ਮੌਤ
Ad Position 24