29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਸੰਗਰੂਰ ਦੇ ਗੁਰੂ ਘਰ 'ਚ ਲੁੱਟ ਕਰਨ ਆਏ ਲੁਟੇਰਿਆਂ ਨੇ ਸੇਵਾਦਾਰ ਨੂੰ ਮਾਰੀ ਗੋਲੀ

ਸੰਗਰੂਰ, 29 ਸੰਤਬਰ (ਦਮਨਜੀਤ ਸਿੰਘ)- ਸੰਗਰੂਰ ਲਾਗਲੇ ਪਿੰਡ ਬਡਰੁੱਖਾਂ ਵਿਖ਼ੇ ਬੀਤੀ ਰਾਤ ਗੁਰੂ ਘਰ ਵਿਚ ਲੁੱਟ ਦੀ ਵਾਰਦਾਤ ਮੌਕੇ ਲੁਟੇਰਿਆਂ ਵਲੋਂ ਗੋਲੀ ਚਲਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ l

Ad Position 21
No active advertisement
ਅਜੀਤ ਡੈਸਕ 29-09-2026

ਸੰਗਰੂਰ, 29 ਸੰਤਬਰ ( ਦਮਨਜੀਤ ਸਿੰਘ )- ਸੰਗਰੂਰ ਲਾਗਲੇ ਪਿੰਡ ਬਡਰੁੱਖਾਂ ਵਿਖ਼ੇ ਬੀਤੀ ਰਾਤ ਗੁਰੂ ਘਰ ਵਿਚ ਲੁੱਟ ਦੀ ਵਾਰਦਾਤ ਮੌਕੇ ਲੁਟੇਰਿਆਂ ਵਲੋਂ ਗੋਲੀ ਚਲਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ l ਪ੍ਰਾਪਤ ਜਾਣਕਾਰੀ ਅਨੁਸਾਰ ਲੁਟੇਰਿਆਂ ਵਲੋਂ ਗੁਰੂ ਘਰ ਦੇ ਡਾਲੀ ਵਾਲੇ ਸਿੰਘ ਅਜੈਬ ਸਿੰਘ ਨੂੰ ਮੰਜੇ ਨਾਲ ਬੰਨਣ ਦੀ ਕੋਸ਼ਿਸ਼ ਕੀਤੀ ਗਈ ਅਤੇ ਵਿਰੋਧ ਕਰਨ ’ਤੇ ਉਸ ਦੀ ਆਵਾਜ਼ ਸੁਣ ਕੇ ਨਾਲ ਦੇ ਕਮਰੇ ਵਿਚ ਸੁੱਤਾ ਹੋਇਆ ਗੁਰੂ ਘਰ ਦਾ ਲਾਂਗਰੀ ਜਸਵੰਤ ਸਿੰਘ ਬਾਹਰ ਆਇਆ ਤਾਂ ਲੁਟੇਰਿਆਂ ਵਲੋਂ ਉਸ ’ਤੇ ਗੋਲੀ ਚਲਾ ਦਿੱਤੀ l ਗੋਲੀ ਜਸਵੰਤ ਸਿੰਘ ਦੀ ਛਾਤੀ ਵਿਚ ਵੱਜੀ ਅਤੇ ਉਸ ਨੂੰ ਇਲਾਜ ਲਈ ਸੰਗਰੂਰ ਹਸਪਤਾਲ ਦਾਖਲ ਕਰਵਾਇਆ ਗਿਆ, ਉਥੋਂ ਉਸ ਨੂੰ ਪਟਿਆਲਾ ਭੇਜ ਦਿੱਤਾ ਗਿਆ ਹੈ ਅਤੇ ਉਸ ਦੀ ਹਾਲਾਤ ਖਤਰੇ ਤੋਂ ਬਾਹਰ ਦੱਸੀ ਜਾ ਰਹੀ ਹੈ l

Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਗੁਰਦੁਆਰਾ ਸੁਧਾਰ ਲਹਿਰ ਤਹਿਤ ਅੱਜ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਅਗਲੀ ਖ਼ਬਰ ਘਰ ਬੈਠੇ ਕਰੋ ਦਰਸ਼ਨ ਗੁਰਦੁਆਰਾ ਪਾਤਸ਼ਾਹੀ ਛੇਵੀਂ ਦੁਰਗਾਪੁਰ ਦੇ
Ad Position 24