ਤਲਵੰਡੀ ਸਾਬੋ, (ਬਠਿੰਡਾ), 28 ਸਤੰਬਰ (ਰਣਜੀਤ ਸਿੰਘ ਰਾਜੂ)- ਚਿੱਤਕਾਰਾ ਤੋਂ ਬਾਅਦ ਲੰਘੀ ਸ਼ਾਮ ਸੂਬੇ ਦੀ ਪ੍ਰਸਿੱਧ ਨਿੱਜੀ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਸੂਬੇ ਦਾ ਪੁਲਿਸ ਅਤੇ ਪ੍ਰਸ਼ਾਸਨਕ ਤੰਤਰ ਹਰਕਤ ’ਚ ਆ ਗਿਆ ਲੱਗਦਾ ਹੈ ਕਿਉਂਕਿ ਡੀ. ਆਈ. ਜੀ. ਬਠਿੰਡਾ ਰੇਂਜ ਹਰਜੀਤ ਸਿੰਘ, ਡਿਪਟੀ ਕਮਿਸ਼ਨਰ ਬਠਿੰਡਾ ਰਾਜੇਸ਼ ਧੀਮਾਨ ਅਤੇ ਜ਼ਿਲ੍ਹਾ ਪੁਲਿਸ ਮੁਖੀ ਸੁਹੇਲ ਕਾਸਿਮ ਮੀਰ ਅੱਜ ਤਲਵੰਡੀ ਸਾਬੋ ’ਚ ਸਥਿਤ ਸੂਬੇ ਦੀ ਨਾਮੀ ਨਿੱਜੀ ਯੂਨੀਵਰਸਿਟੀ ਗੁਰੂ ਕਾਸ਼ੀ ਯੂਨੀਵਰਸਿਟੀ ਵਿਖੇ ਪਹੁੰਚੇ ਹਨ। ਮਿਲੀ ਜਾਣਕਾਰੀ ਅਨੁਸਾਰ ਸਾਰੇ ਅਧਿਕਾਰੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨਾਲ ਪਿਛਲੇ ਦਿਨਾਂ ’ਚ ਵਾਪਰੀਆਂ ਘਟਨਾਵਾਂ ਸੰਬੰਧੀ ਸੰਵਾਦ ਕਰਨਗੇ ਤਾਂ ਕਿ ਸੰਸਥਾ ’ਚ ਕਿਸੇ ਕਿਸਮ ਦੀ ਕੋਈ ਘਟਨਾ ਨਾ ਵਾਪਰ ਸਕੇ।
ਤਾਜ਼ਾ ਖ਼ਬਰਾਂ
Free
ਡੀ.ਆਈ.ਜੀ ਤੇ ਡੀ. ਸੀ. ਪੁੱਜੇ ਗੁਰੂ ਕਾਸ਼ੀ ਯੂਨੀਵਰਸਿਟੀ, ਵਿਦਿਆਰਥੀਆਂ ਦੇ ਹੋਣਗੇ ਰੂਬਰੂ
ਤਲਵੰਡੀ ਸਾਬੋ, (ਬਠਿੰਡਾ), 28 ਸਤੰਬਰ (ਰਣਜੀਤ ਸਿੰਘ ਰਾਜੂ)- ਚਿੱਤਕਾਰਾ ਤੋਂ ਬਾਅਦ ਲੰਘੀ ਸ਼ਾਮ ਸੂਬੇ ਦੀ ਪ੍ਰਸਿੱਧ ਨਿੱਜੀ ਯੂਨੀਵਰਸਿਟੀ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ’ਚ ਵਾਪਰੀਆਂ ਹਿੰਸਕ ਘਟਨਾਵਾਂ ਤੋਂ ਬਾਅਦ ਸੂਬੇ ਦਾ ਪੁਲਿਸ ਅਤੇ ਪ੍ਰਸ਼ਾਸਨਕ ਤੰਤਰ ਹਰਕਤ ’ਚ ਆ ਗਿਆ ਲੱਗਦਾ ਹੈ
ਅਜੀਤ ਡੈਸਕ
28-09-2026