28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-09-2026

ਏਸ਼ਿਆਈ ਖ਼ੇਡਾਂ: ਭਾਰਤੀ ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਜਿੱਤਿਆ ਚਾਂਦੀ ਦਾ ਤਗਮਾ

ਨਾਗੋਯਾ, 28 ਸਤੰਬਰ- ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਜਾਪਾਨ ਦੇ ਨਾਗੋਆ ਵਿਚ ਚੱਲ ਰਹੀਆਂ ਏਸ਼ਿਅਨ ਖੇਡਾਂ ਵਿਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। ਉਹ ਔਰਤਾਂ ਦੇ 25 ਮੀਟਰ ਪਿਸਟਲ ਫਾਈਨਲ ਵਿਚ ਸੋਨੇ ਦੇ ਤਗਮੇ ਤੋਂ ਥੋੜ੍ਹੀ ਜਿਹੀ ਖੁੰਝ ਗਈ।

Ad Position 21
No active advertisement
ਅਜੀਤ ਡੈਸਕ 28-09-2026

ਨਾਗੋਯਾ, 28 ਸਤੰਬਰ- ਨਿਸ਼ਾਨੇਬਾਜ਼ ਈਸ਼ਾ ਸਿੰਘ ਨੇ ਜਾਪਾਨ ਦੇ ਨਾਗੋਆ ਵਿਚ ਚੱਲ ਰਹੀਆਂ ਏਸ਼ਿਅਨ ਖੇਡਾਂ ਵਿਚ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। ਉਹ ਔਰਤਾਂ ਦੇ 25 ਮੀਟਰ ਪਿਸਟਲ ਫਾਈਨਲ ਵਿਚ ਸੋਨੇ ਦੇ ਤਗਮੇ ਤੋਂ ਥੋੜ੍ਹੀ ਜਿਹੀ ਖੁੰਝ ਗਈ। ਸੋਮਵਾਰ ਨੂੰ ਫਾਈਨਲ ਵਿਚ ਈਸ਼ਾ ਨੂੰ ਤਗਮੇ ਲਈ ਪੰਜ ਸ਼ੂਟ-ਆਫ ਦਾ ਸਾਹਮਣਾ ਕਰਨਾ ਪਿਆ। ਉਸ ਨੇ ਪਹਿਲਾਂ ਚਾਂਦੀ ਦਾ ਤਗਮਾ ਜਿੱਤਿਆ ਅਤੇ ਫਿਰ ਸੋਨੇ ਲਈ ਚੁਣੌਤੀ ਦਿੱਤੀ।

ਦੂਜੇ ਸ਼ੂਟ-ਆਫ ਵਿਚ ਈਸ਼ਾ ਪੰਜ ਵਿਚੋਂ ਤਿੰਨ ਸ਼ਾਟ ਤੋਂ ਖੁੰਝ ਗਈ, ਜਦੋਂ ਕਿ ਚੀਨ ਦੀ ਜ਼ਿਆਓ ਦੋ ਸ਼ਾਟ ਤੋਂ ਖੁੰਝ ਗਈ। ਈਸ਼ਾ 580 ਅੰਕਾਂ ਨਾਲ ਫਾਈਨਲ ਲਈ ਕੁਆਲੀਫਾਈ ਕਰ ਗਈ। ਇਸ ਈਵੈਂਟ ਵਿਚ ਮਨੂ ਭਾਕਰ (579 ਅੰਕ) ਬਾਹਰ ਹੋ ਗਈ। ਟੀਮ ਇੰਡੀਆ 1727 ਅੰਕਾਂ ਨਾਲ 5ਵੇਂ ਸਥਾਨ 'ਤੇ ਰਹੀ। ਭਾਰਤ ਤਗਮਾ ਸੂਚੀ ਵਿਚ 12ਵੇਂ ਸਥਾਨ 'ਤੇ ਹੈ। ਇਸ ਦੇ ਕੋਲ 38 ਤਗਮੇ ਹਨ, ਜਿਨ੍ਹਾਂ ਵਿਚ 4 ਸੋਨ, 16 ਚਾਂਦੀ ਅਤੇ 18 ਕਾਂਸੀ ਤਗਮੇ ਸ਼ਾਮਿਲ ਹਨ।

Ad Position 22
No active advertisement
ਪਿਛਲੀ ਖ਼ਬਰ 15 ਸਾਲ ਬਾਅਦ ਦੂਜੀ ਵਾਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਅਮਰੀਕੀ ਸਫੀਰ ਅਗਲੀ ਖ਼ਬਰ ਉੱਤਰਾਖੰਡ - ਮੌਸਮ ਚ ਸੁਧਾਰ ਹੋਣ ਤੋਂ ਬਾਅਦ ਚਾਰ ਧਾਮ ਯਾਤਰਾ ਮੁੜ ਸ਼ੁਰੂ
Ad Position 24