19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

'ਜੈਨ-ਜ਼ੀ' ਏ.ਬੀ.ਵੀ.ਪੀ. ਅਤੇ ਦੇਸ਼ ਦੇ ਨਾਲ ਖੜ੍ਹੀ ਹੈ, ਡੀ.ਯੂ.ਐਸ.ਯੂ. ਚੋਣਾਂ ਦੇ ਨਤੀਜਿਆਂ ਸਾਬਤ ਕਰ ਦਿੱਤਾ - ਯਸ਼ ਡਾਬਸ

ਨਵੀ ਦਿੱਲੀ, 19 ਸਤੰਬਰ - ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀ.ਯੂ.ਐਸ.ਯੂ.) ਚੋਣਾਂ ਦੇ ਨਤੀਜਿਆਂ ਵਿਚ ਏ.ਬੀ.ਵੀ.ਪੀ. ਦੇ ਯਸ਼ ਡਾਬਸ ਨੇ 24,576 ਵੋਟਾਂ ਨਾਲ ਪ੍ਰਧਾਨ...

Ad Position 21
No active advertisement
ਅਜੀਤ ਡੈਸਕ 19-09-2026

ਨਵੀ ਦਿੱਲੀ, 19 ਸਤੰਬਰ - ਦਿੱਲੀ ਯੂਨੀਵਰਸਿਟੀ ਸਟੂਡੈਂਟਸ ਯੂਨੀਅਨ (ਡੀ.ਯੂ.ਐਸ.ਯੂ.) ਚੋਣਾਂ ਦੇ ਨਤੀਜਿਆਂ ਵਿਚ ਏ.ਬੀ.ਵੀ.ਪੀ. ਦੇ ਯਸ਼ ਡਾਬਸ ਨੇ 24,576 ਵੋਟਾਂ ਨਾਲ ਪ੍ਰਧਾਨ ਦਾ ਅਹੁਦਾ ਜਿੱਤਿਆ। ਇਸ ਮੌਕੇ ਯਸ਼ ਡਾਬਸ ਨੇ ਕਿਹਾ "ਬਹੁਤ ਵਧੀਆ ਮਹਿਸੂਸ ਹੋ ਰਿਹਾ ਹੈ ਕਿਉਂਕਿ ਇਹ ਉਸ ਝੂਠੇ ਬਿਰਤਾਂਤ ਵਿਰੁੱਧ ਪੂਰੇ ਦੇਸ਼ ਦੀ ਜਿੱਤ ਹੈ ਜੋ ਦੇਸ਼ ਭਰ ਵਿਚ ਫੈਲਾਇਆ ਜਾ ਰਿਹਾ ਸੀ। ਅੱਜ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਉਸ ਬਿਰਤਾਂਤ ਨੂੰ ਨਕਾਰ ਦਿੱਤਾ ਹੈ ਅਤੇ ਇਹ ਸਾਬਤ ਕਰ ਦਿੱਤਾ ਹੈ ਕਿ 'ਜੈਨ-ਜ਼ੈੱਡ'  ਏ.ਬੀ.ਵੀ.ਪੀ. ਅਤੇ ਦੇਸ਼ ਦੇ ਨਾਲ ਖੜ੍ਹੀ ਹੈ। ਨਤੀਜਿਆਂ ਨੇ ਖ਼ੁਦ ਹੀ ਜਵਾਬ ਦੇ ਦਿੱਤਾ ਹੈ।
ਇਹ ਸਿਰਫ਼ ਐਨਐਸਯੂਆਈ ਦੀ ਹਾਰ ਨਹੀਂ ਹੈ; ਇਹ ਇੰਦਰਾ ਭਵਨ ਦੀ ਹਾਰ ਹੈ। ਇਹ ਰਾਹੁਲ ਗਾਂਧੀ ਅਤੇ ਵਿਨੋਦ ਜਾਖੜ ਦੀ ਹਾਰ ਹੈ—ਉਹ ਵਿਅਕਤੀ ਜਿਸ ਨੇ ਲਾਸ਼ਾਂ 'ਤੇ ਰਾਜਨੀਤੀ ਕਰਨ ਦੀ ਕੋਸ਼ਿਸ਼ ਕੀਤੀ। ਵਿਦਿਆਰਥੀਆਂ ਨੇ ਸਥਿਤੀ ਨੂੰ ਸਮਝਿਆ, ਉਨ੍ਹਾਂ ਨੂੰ ਨਕਾਰਿਆ ਅਤੇ ਵੱਡੇ ਫ਼ਰਕ ਨਾਲ ਵਿਦਿਆਰਥੀ ਪ੍ਰੀਸ਼ਦ ਦੀ ਜਿੱਤ ਯਕੀਨੀ ਬਣਾਈ... ਸਭ ਤੋਂ ਪਹਿਲਾਂ, ਅਸੀਂ ਚਾਹੁੰਦੇ ਹਾਂ ਕਿ ਹਰ ਪੀਜੀ ਅਤੇ ਹੋਸਟਲ ਲਈ ਸੁਰੱਖਿਆ ਆਡਿਟ ਕਰਵਾਏ ਜਾਣ ਅਤੇ ਉਸ ਤੋਂ ਬਾਅਦ ਨਵੇਂ ਹੋਸਟਲ ਬਣਾਏ ਜਾਣ। ਅਸੀਂ ਚਾਹੁੰਦੇ ਹਾਂ ਕਿ ਸਾਡੀਆਂ ਭੈਣਾਂ ਲਈ ਹਰ ਕਾਲਜ ਵਿਚ ਕੁੜੀਆਂ ਦਾ ਹੋਸਟਲ ਹੋਵੇ। ਅਸੀਂ ਲਗਾਤਾਰ ਇਕ ਸਮਰਪਿਤ ਹੈਲਪਲਾਈਨ ਨੰਬਰ ਸ਼ੁਰੂ ਕਰਨ ਦੀ ਮੰਗ ਵੀ ਕਰਦੇ ਆ ਰਹੇ ਹਾਂ।"

Ad Position 22
No active advertisement
ਪਿਛਲੀ ਖ਼ਬਰ ਬਰਨਾਲਾ ਦੇ ਇਸ ਕਿਸਾਨ ਨੇ ਕਾਇਮ ਕੀਤੀ ਵੱਖਰੀ ਮਿਸਾਲ ਅਗਲੀ ਖ਼ਬਰ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵਲੋਂ 17 ਕਿਲੋਗ੍ਰਾਮ ਹੈਰੋਇਨ ਸਣੇ 3 ਗ੍ਰਿਫ਼ਤਾਰ
Ad Position 24