19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-09-2026

ਚਾਰ ਬੱਚਿਆਂ ਦੇ ਪਿਤਾ ਦਾ ਕਾਪਾ ਮਾਰ ਕੇ ਬੇ-ਰਹਿਮੀ ਨਾਲ ਕਤਲ

ਅਬੋਹਰ,19 ਸਤੰਬਰ (ਸੰਦੀਪ ਸੋਖਲ) - ਅਬੋਹਰ ਦੀ ਢਾਣੀ ਵਿਸ਼ੇਸ਼ਰਨਾਥ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਥੇ ਚਾਰ ਬੱਚਿਆਂ ਦੇ ਪਿਤਾ ਸੋਨੂੰ ਦਾ ਕਾਪਾ ਮਾਰ ਕੇ ਬੇ-ਰਹਿਮੀ ਨਾਲ ਕਤਲ ਕਰ ਦਿੱਤਾ ਗਿਆ।

Ad Position 21
No active advertisement
ਅਜੀਤ ਡੈਸਕ 19-09-2026

ਅਬੋਹਰ,19 ਸਤੰਬਰ (ਸੰਦੀਪ ਸੋਖਲ) - ਅਬੋਹਰ ਦੀ ਢਾਣੀ ਵਿਸ਼ੇਸ਼ਰਨਾਥ ਵਿਚ ਇਕ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਸਾਹਮਣੇ ਆਈ ਹੈ। ਇਥੇ ਚਾਰ ਬੱਚਿਆਂ ਦੇ ਪਿਤਾ ਸੋਨੂੰ ਦਾ ਕਾਪਾ ਮਾਰ ਕੇ ਬੇ-ਰਹਿਮੀ ਨਾਲ ਕਤਲ ਕਰ ਦਿੱਤਾ ਗਿਆ। ਜਾਣਕਾਰੀ ਅਨੁਸਾਰ ਢਾਣੀ ਵਿਸ਼ੇਸ਼ਰਨਾਥ ਦਾ ਰਹਿਣ ਵਾਲਾ ਸੋਨੂੰ ਬਾਗਾਂ ਵਿਚ ਕਟਾਈ ਦਾ ਕੰਮ ਕਰਦਾ ਸੀ। ਰੋਜ਼ਾਨਾ ਦੀ ਤਰ੍ਹਾਂ ਕੰਮ-ਧੰਦਾ ਕਰਨ ਤੋਂ ਬਾਅਦ ਜਦੋਂ ਉਹ ਘਰ ਵਾਪਸ ਆ ਰਿਹਾ ਸੀ ਤਾਂ ਰਸਤੇ ਵਿਚ ਉਸ 'ਤੇ ਹਮਲਾ ਕਰ ਦਿੱਤਾ ਗਿਆ। ਹਮਲਾਵਰਾਂ ਨੇ ਕਾਪੇ ਨਾਲ ਵਾਰ ਕਰ ਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ।

ਫਿਲਹਾਲ ਕਤਲ ਦੇ ਕਾਰਨਾਂ ਅਤੇ ਵਾਰਦਾਤ ਨੂੰ ਅੰਜ਼ਾਮ ਦੇਣ ਵਾਲੇ ਵਿਅਕਤੀਆਂ ਬਾਰੇ ਕੋਈ ਸਪੱਸ਼ਟ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਮਾਮਲੇ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਸਿਟੀ-2 ਦੇ ਐਸ.ਐਚ.ਓ. ਰਵਿੰਦਰ ਭਿੱਟੀ ਵਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਪੁਲਿਸ ਵਲੋਂ ਵਾਰਦਾਤ ਦੇ ਕਾਰਨਾਂ ਅਤੇ ਕਾਤਲਾਂ ਦਾ ਪਤਾ ਲਗਾਉਣ ਲਈ ਜਾਂਚ ਕੀਤੀ ਜਾ ਰਹੀ ਹੈ।

ਪੁਲਿਸ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋ ਸਕੇਗਾ ਕਿ ਸੋਨੂੰ ਦਾ ਕਤਲ ਕਿਸ ਕਾਰਨ ਅਤੇ ਕਿਨ੍ਹਾਂ ਵਲੋਂ ਕੀਤਾ ਗਿਆ।

Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਵਿਖੇ ਅਰਦਾਸ ਉਪਰੰਤ ਭਾਜਪਾ ਨੇ ਸ਼ੁਰੂ ਕੀਤੀ ‘ਨਸ਼ਾ ਮੁਕਤ ਪੰਜਾਬ ਯਾਤਰਾ’, ਵਿਸ਼ੇਸ਼ ਤੌ... ਅਗਲੀ ਖ਼ਬਰ ਅਣ-ਪਛਾਤਿਆ ਨੇ ਕੱਪੜੇ ਦੀ ਦੁਕਾਨ ਦੇ ਅੰਦਰ ਆ ਕੇ ਚਲਾਈ ਗੋਲੀ, ਦੁਕਾਨਦਾਰ ਜ਼ਖਮੀ
Ad Position 24