ਬਠਿੰਡਾ, 14 ਸਤੰਬਰ (ਅੰਮ੍ਰਿਤਪਾਲ ਸਿੰਘ ਵਦਾਣ)- ਸ਼੍ਰੋਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਅੰਦਰ ਪਿਛਲੇ ਕਈ ਦਿਨਾਂ ਤੋਂ ਖੜੇ ਹੋਏ ਬਿਜਲੀ ਸੰਕਟ 'ਤੇ ਸੂਬੇ ਦੀ ਆਪ ਸਰਕਾਰ ਅਤੇ ਕਾਂਗਰਸ ਪਾਰਟੀ ਨੂੰ ਘੇਰਦਿਆਂ ਕਿਹਾ ਕਿ ਦੋਵੇਂ ਪਾਰਟੀਆਂ ਪਹਿਲਾਂ ਕਾਂਗਰਸ ਨੇ ਅਤੇ ਹੁਣ 'ਆਪ' ਨੇ ਪੰਜਾਬ ਅੰਦਰ ਅਕਾਲੀ ਸਰਕਾਰ ਸਮੇਂ ਸਰਪਲਸ ਹੋਈ ਬਿਜਲੀ 'ਤੇ ਰਾਜ ਕੀਤਾ।
ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਦੋਵੇਂ ਪਾਰਟੀਆਂ ਆਪਣੀ ਸਰਕਾਰ ਸਮੇਂ ਪੰਜਾਬ ਅੰਦਰ ਇਕ ਵੀ ਥਰਮਲ ਪਲਾਂਟ ਨਹੀਂ ਲਗਵਾ ਸਕੀਆਂ, ਸਗੋਂ ਬਿਜਲੀ ਨਾ ਮਿਲਣ ਕਰਕੇ ਪੰਜਾਬ ਵਿਚੋਂ ਇੰਡਸਟਰੀ ਬਾਹਰੀ ਸੂਬਿਆਂ ਦਾ ਰੁੱਖ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਬਚਾਉਣ ਅਤੇ ਮੁੜ ਬਿਜਲੀ ਸਰਪਲਸ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਬ) ਦੀ ਸਰਕਾਰ ਬਣਾਉਣ ਦੀ ਲੋੜ ਹੈ। ਸੁਖਬੀਰ ਸਿੰਘ ਬਾਦਲ ਬਠਿੰਡਾ ਵਿਖੇ ਜ਼ਿਲ੍ਹਾ ਪ੍ਰੀਸ਼ਦ ਬਠਿੰਡਾ ਦੇ ਪਾਰਟੀ ਦੇ ਚੇਅਰਮੈਨ ਸਵਰਨ ਸਿੰਘ ਪੂਹਲੀ ਅਤੇ ਉੱਪ ਚੇਅਰਪਰਸਨ ਬੀਬੀ ਜਸਕਰਨ ਕੌਰ ਬੱਲੂਆਣਾ ਦੀ ਤਾਜਪੋਸ਼ੀ ਕਰਨ ਲਈ ਪੁੱਜੇ ਹੋਏ ਸਨ।