14-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-09-2026

ਪੁਲਿਸ ਚੌਕੀ ਸਾਹਮਣੇ ਪੈਂਦੀਆਂ 10 ਦੁਕਾਨਾਂ ਦੇ ਚੋਰਾਂ ਤਾਲੇ ਤੋੜੇ, ਦੁਕਾਨਦਾਰ ਨੇ ਪ੍ਰਸ਼ਾਸਨ ਖ਼ਿਲਾਫ਼ ਕੀਤਾ ਰੋਸ ਪ੍ਰਦਰਸ਼ਨ

ਵਡਾਲਾ ਬਾਂਗਰ, 14 ਸਤੰਬਰ (ਭੁੰਬਲੀ)-ਬਟਾਲਾ ਤੋਂ ਕਲਾਨੌਰ ਨੂੰ ਜਾਂਦੀ ਮੇਨ ਸੜਕ ’ਤੇ ਸਥਿਤ ਕਸਬਾ ਵਡਾਲਾ ਬਾਂਗਰ ਵਿਚ ਪੈਂਦੇ ਮੇਨ ਅੱਡੇ ਉਪਰ ਪੁਲਿਸ ਚੌਕੀ ਦੇ ਅਹਿਨ ਸਾਹਮਣੇ 10 ਦੁਕਾਨਾਂ ਤੋਂ ਚੋਰੀ। ਚੋਰ ਗਿਰੋਹ...

Ad Position 21
repet_subhas-goyals [Copy P29]
ਅਜੀਤ ਡੈਸਕ 14-09-2026

ਵਡਾਲਾ ਬਾਂਗਰ, 14 ਸਤੰਬਰ (ਭੁੰਬਲੀ)-ਬਟਾਲਾ ਤੋਂ ਕਲਾਨੌਰ ਨੂੰ ਜਾਂਦੀ ਮੇਨ ਸੜਕ ’ਤੇ ਸਥਿਤ ਕਸਬਾ ਵਡਾਲਾ ਬਾਂਗਰ ਵਿਚ ਪੈਂਦੇ ਮੇਨ ਅੱਡੇ ਉਪਰ ਪੁਲਿਸ ਚੌਕੀ ਦੇ ਅਹਿਨ ਸਾਹਮਣੇ 10 ਦੁਕਾਨਾਂ ਤੋਂ ਚੋਰੀ। ਚੋਰ ਗਿਰੋਹ ਦੁਕਾਨਾਂ ਦੇ ਤਾਲੇ ਤੋੜ ਕੇ ਉਨ੍ਹਾਂ ਵਿਚ ਪਿਆ ਕੀਮਤੀ ਸਾਮਾਨ, ਪੈਸੇ ਤੇ ਹੋਰ ਮਹਿੰਗੀਆਂ ਵਸਤੂਆਂ, ਮੋਬਾਇਲ ਫ਼ੋਨ, ਪੈਸਿਆਂ ਵਾਲੇ ਗੱਲੇ ਆਦਿ ਲੈ ਕੇ ਫ਼ਰਾਰ ਹੋ ਗਏ। ਹੋਰ ਦੁਕਾਨਾਂ ’ਤੇ ਲੱਗੇ ਕੈਮਰਿਆਂ ਆਦਿ ਲੈ ਕੇ ਫ਼ਰਾਰ ਹੋ ਗਏ। ਹੋਰ ਦੁਕਾਨਾਂ ’ਤੇ ਲੱਗੇ ਕੈਮਰਿਆਂ ਤੋਂ ਪਤਾ ਲੱਗਾ ਕਿ ਚੋਰ ਜਿਨਾਂ ਦੀ ਗਿਣਤੀ 7-8 ਦੱਸੀ ਜਾਂਦੀ ਹੈ ਰਾਤ 1:30 ਤੋਂ ਲੈ ਕੇ 4:10 ਤੱਕ ਪੂਰੇ ਦਲੇਰਾਨਾ ਢੰਗ ਨਾਂਲ ਚੋਰੀ ਕਰਕੇ ਮੇਨ ਸੜਕ ’ਤੇ ਭੰਗੜੇ ਪਾ ਕੇ ਨੱਚਦੇ ਰਹੇ। ਸਵੇਰੇ ਜਦੋਂ ਦੁਕਾਨਦਾਰਾਂ ਨੂੰ ਇਸ ਚੋਰੀ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਪ੍ਰਸ਼ਾਸਨ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਧਰਨਾ ਲਗਾ ਕੇ ਰੋਡ ਜਾਮ ਕਰ ਦਿੱਤਾ ਹੈ।


14ਬੀਟੀਐਲ
ਦੁਕਾਨਦਾਰ ਪ੍ਰਸ਼ਾਸਨ ਰੋਡ ਜ਼ਾਮ ਕਰਕੇ ਧਰਨਾ ਦਿੰਦੇ ਹੋਏ। ਤਸਵੀਰ : ਭੁੰਬਲੀ

 

Ad Position 22
No active advertisement
ਪਿਛਲੀ ਖ਼ਬਰ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ (ਬ) ਨੇ ਚੋਣ ਮਨੋਰਥ ਪੱਤਰ ਕਮੇਟੀ ’ਚ ਕੀਤੇ ਅਹਿਮ ਵਾਧੇ ਅਗਲੀ ਖ਼ਬਰ ਘਰੇਲੂ ਤੇ ਖੇਤੀਬਾੜੀ ਸੈਕਟਰ ਦੀ ਬਿਜਲੀ ਸਪਲਾਈ ਦੇ ਮਾੜੇ ਪ੍ਰਬੰਧਾਂ ਖ਼ਿਲਾਫ਼ ਕਿਸਾਨ ਜਥੇਬੰਦੀਆਂ ਵਲੋਂ ਐਕਸ਼ੀਅਨ ਦਫ਼ਤਰ ਰਾਏਕ...
Ad Position 24