ਤਰਨ ਤਾਰਨ, 11 ਸਤੰਬਰ (ਹਰਿੰਦਰ ਸਿੰਘ)- ਤਰਨ ਤਾਰਨ ਜੁਡੀਸ਼ੀਅਲ ਕੰਪਲੈਕਸ ਵਿਖੇ ਤਰਨ ਤਾਰਨ ਬਾਰ ਐਸੋਸੀਏਸ਼ਨ ਦੀ ਹੋਈ ਚੋਣ ਵਿਚ ਸੀਨੀਅਰ ਐਡਵੋਕੇਟ ਜੇ.ਐਸ. ਢਿੱਲੋਂ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਚੁਣੇ ਗਏ।
ਇਸ ਤੋਂ ਇਲਾਵਾ ਐਡਵੋਕੇਟ ਸਤਬੀਰ ਸਿੰਘ ਡਾਇਮੰਡ ਸੈਕਟਰੀ, ਐਡਵੋਕੇਟ ਰਾਬੀਆ ਜੁਆਇੰਟ ਸੈਕਟਰੀ ਅਤੇ ਐਡਵੋਕੇਟ ਕੰਵਲਜੀਤ ਕੌਰ ਮੀਤ ਪ੍ਰਧਾਨ ਚੋਣ ਜਿੱਤ ਗਏ। ਜਿੱਤ ਤੋਂ ਬਾਅਦ ਐਡਵੋਕੇਟ ਜੇ.ਐਸ. ਢਿੱਲੋਂ ਦੇ ਸਮੱਰਥਕਾਂ ਨੇ ਲੱਡੂ ਵੰਡ ਕੇ ਖੁਸ਼ੀ ਮਨਾਈ ਅਤੇ ਢੋਲ ’ਤੇ ਭੰਗੜੇ ਪਾਏ।