11-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-09-2026

ਭਾਰਤ ਜਾਣ ਵਾਲੇ ਸਿੱਖ ਸ਼ਰਧਾਲੂਆਂ ਨੂੰ ਪਾਕਿਸਤਾਨ ਸਰਕਾਰ ਨੇ ਵਾਹਗਾ ਸਰਹੱਦ ਰਸਤੇ ਦੀ ਦਿੱਤੀ ਸੀ ਇਜਾਜ਼ਤ-ਮੰਤਰੀ ਅਰੋੜਾ

ਅਟਾਰੀ ਸਰਹੱਦ, (ਅੰਮ੍ਰਿਤਸਰ)- 11 ਸਤੰਬਰ (ਰਾਜਿੰਦਰ ਸਿੰਘ ਰੂਬੀ)-ਪਾਕਿਸਤਾਨ ਦੇ ਹਵਾਈ ਅੱਡੇ ਫੈਸਲਾਬਾਦ ਤੋਂ ਵਾਇਆ ਦੁਬਈ ਰਸਤੇ ਭਾਰਤ ਆਉਣ ਵਾਲੇ ਪਾਕਿਸਤਾਨੀ ਸਿੱਖ ਸ਼ਰਧਾਲੂਆਂ

Ad Position 21
repet_subhas-goyals [Copy P29]
ਅਜੀਤ ਡੈਸਕ 11-09-2026

ਅਟਾਰੀ ਸਰਹੱਦ, (ਅੰਮ੍ਰਿਤਸਰ)- 11 ਸਤੰਬਰ (ਰਾਜਿੰਦਰ ਸਿੰਘ ਰੂਬੀ)-ਪਾਕਿਸਤਾਨ ਦੇ ਹਵਾਈ ਅੱਡੇ ਫੈਸਲਾਬਾਦ ਤੋਂ ਵਾਇਆ ਦੁਬਈ ਰਸਤੇ ਭਾਰਤ ਆਉਣ ਵਾਲੇ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਰੋਕੇ ਜਾਣ ’ਤੇ ਪਾਕਿਸਤਾਨ ਪੰਜਾਬ ਦੇ ਮੰਤਰੀ ਰਮੇਸ਼ ਸਿੰਘ ਅਰੋੜਾ ਨੇ ਕਿਹਾ ਕਿ ਪਾਕਿਸਤਾਨ ਸਰਕਾਰ ਵੱਲੋਂ ਪਾਕਿਸਤਾਨੀ ਸਿੱਖ ਸ਼ਰਧਾਲੂਆਂ ਨੂੰ ਭਾਰਤ ਜਾਣ ਦੀ ਵਾਹਗਾ ਸਰਹੱਦ ਸੜਕ ਰਸਤੇ ਪਹਿਲਾਂ ਤੋਂ ਜਾਣ ਦੀ ਇਜਾਜ਼ਤ ਦਿੱਤੀ ਗਈ ਸੀ। ਅੱਗੇ ਉਨ੍ਹਾਂ ਦੱਸਿਆ ਫੈਸਲਾਬਾਦ ਹਵਾਈ ਅੱਡੇ ’ਤੇ ਰੁਕ ਕੇ ਗਏ ਸਿੱਖ ਸੰਗਤਾਂ ਨੂੰ ਉਨ੍ਹਾਂ ਵੱਲੋਂ ਅਪੀਲ ਕੀਤੀ ਗਈ ਸੀ ਕਿ ਉਹ ਖ਼ੁਸ਼ੀ ਖ਼ੁਸ਼ੀ ਭਾਰਤ ਤੇ ਸਿੱਖ ਗੁਰਧਾਮਾਂ ਦੇ ਯਾਤਰਾ ਕਰਨ ਲਈ ਵਾਘਾ ਸਰਹੱਦ ਸੜਕ ਰਸਤੇ ਜਾਣ ਜਿਸ ਦੀ ਉਨ੍ਹਾਂ ਨੂੰ ਲਿਖਤੀ ਇਜਾਜ਼ਤ ਵੀ ਦਿੱਤੀ ਗਈ ਸੀ ਪਰ ਸੰਗਤਾਂ ਵੱਲੋਂ ਫੈਸਲਾਬਾਦ ਹਵਾਈ ਅੱਡੇ ਤੋਂ ਦੁਬਈ ਦੀਆਂ ਤੇ ਭਾਰਤ ਦੀਆਂ ਟਿਕਟਾਂ ਜਾਣ ਦੀਆਂ ਕਰਵਾਈਆਂ ਗਈਆਂ ਸਨ ਤੇ ਵਾਪਸੀ ਹਵਾਈ ਟਿਕਟਾਂ ਇਨ੍ਹਾਂ ਸੰਗਤਾ ਕੋਲ ਨਾ ਹੋਣ ਕਰਕੇ ਰੋਕਿਆ ਗਿਆ ਹੈ I ਉਨ੍ਹਾਂ ਇਹ ਵੀ ਕਿਹਾ ਕਿ ਪਾਕਿਸਤਾਨ ਸਰਕਾਰ ਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਪਾਕਿਸਤਾਨ ਵਿਚ ਵੱਸਦੇ ਸਿੱਖ ਹਿੰਦੂ ਸ਼ਰਧਾਲੂਆਂ ਦੇ ਨਾਲ ਖੜ੍ਹੀ ਹੈ ਤੇ ਹਮੇਸ਼ਾ ਹੀ ਨਾਲ ਖੜ੍ਹੀ ਰਹੇਗੀ।

Ad Position 22
No active advertisement
ਪਿਛਲੀ ਖ਼ਬਰ ਸੀਟੀ ਯੂਨੀਵਰਸਿਟੀ ਦੀ ਸ਼ਾਂਭਵੀ ਨੇ ਈਸਟ ਜ਼ੋਨ ਬੈਡਮਿੰਟਨ ਚੈਂਪੀਅਨਸ਼ਿਪ 2026 ’ਚ ਜਿੱਤਿਆ ਸੋਨ ਤਗ਼ਮਾ ਅਗਲੀ ਖ਼ਬਰ ਯੂਨਾਈਟਡ ਫੋਰਮ ਆਫ ਬੈਂਕ ਯੂਨੀਅਨ ਦੇ ਬੈਨਰ ਹੇਠਾਂ ਮੁਲਾਜ਼ਮਾਂ ਵਲੋਂ ਹੜਤਾਲ
Ad Position 24