ਚੰਡੀਗੜ੍ਹ, (ਅਜਾਇਬ ਔਜਲਾ) 9 ਸਤੰਬਰ- ਪੰਜਾਬ 'ਚ ਸਰਕਾਰੀ ਮੁਲਾਜ਼ਮਾਂ ਦੀ ਹੜ੍ਹਤਾਲ ਖ਼ਤਮ ਹੋ ਗਈ ਹੈ। DA ਨੂੰ ਲੈ ਕੇ ਪੰਜਾਬ ਸਰਕਾਰ ਤੇ ਮੁਲਾਜ਼ਮਾਂ 'ਚ ਸਹਿਮਤੀ ਬਣ ਗਈ ਹੈ। ਚੀਫ਼ ਸੇਕ੍ਰੇਟਰੀ ਕੈਪ ਸਿਨਹਾ ਨਾਲ ਮੀਟਿੰਗ ਤੋਂ ਬਾਅਦ ਇਹ ਫੈਸਲਾ ਲਿਆ ਗਿਆ ਹੈ। ਇਸ ਦੇ ਨਾਲ ਹੀ ਸਰਕਾਰ ਨੇ 27 ਅਗਸਤ ਦਾ ਸ਼ੋਅ ਕੌਜ਼ ਨੋਟਿਸ ਵੀ ਵਾਪਸ ਲੈ ਲਿਆ ਹੈ।
ਮੁੱਖ ਸਕੱਤਰ ਪੰਜਾਬ ਸਰਕਾਰ ਨਾਲ ਮੁਲਾਜ਼ਮ ਜਥੇਬੰਦੀਆਂ ਦੀ ਹੋਈ ਸਾਰਥਿਕ ਮੀਟਿੰਗ ਉਪਰੰਤ ਹੜਤਾਲ ਨੂੰ ਸਮਾਪਤ ਕਰ ਦਿੱਤਾ ਗਿਆ ਹੈ ਇਹ ਐਲਾਨ ਰੈਲੀ ਦੌਰਾਨ ਉਘੇ ਮੁਲਾਜ਼ਮ ਆਗੂ ਸੁਖਚੈਨ ਸਿੰਘ ਖਹਿਰਾ ਵੱਲੋਂ ਰੈਲੀ ਦੌਰਾਨ ਕੀਤਾ ਗਿਆ। ਆਗੂਆਂ ਨੇ ਕਿਹਾ ਕਿ ਸਰਕਾਰ ਵੱਲੋਂ ਜਿਹੜੇ ਵੀ ਮੁਲਾਜ਼ਮ ਵਿਰੋਧੀ ਪਤਰ ਸਨ ਉਹਨਾਂ ਨੂੰ ਵਾਪਸ ਲੈ ਲਿਆ ਜਾ ਰਿਹਾ ਹੈ ਉਹਨਾਂ ਇਹ ਵੀ ਦੱਸਿਆ ਕਿ ਮੰਗਾਂ ਸਬੰਧੀ ਪੰਜਾਬ ਦੇ ਮੁੱਖ ਸਕੱਤਰ ਵੱਲੋਂ ਇਹ ਭਰੋਸਾ ਦਵਾਇਆ ਗਿਆ ਹੈ ਕਿ ਉਹਨਾਂ ਦੀਆਂ ਮੰਗਾਂ ਸਬੰਧੀ ਉਹ ਖੁਦ ਪੈਰਵਾਈ ਕਰਨਗੇ। ਦੇ ਮੱਦੇ ਨਜ਼ਰ ਆਗੂਆਂ ਨੇ ਚੱਲ ਰਹੀ ਹੜਤਾਲ ਨੂੰ ਵਾਪਸ ਲੈਣ ਦਾ ਐਲਾਨ ਕੀਤਾ ਹੈ।