08-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-09-2026

ਵਿਸ਼ਵ ਤੀਰਅੰਦਾਜ਼ੀ ਪੈਰਾ ਸੀਰੀਜ਼ : ਭਾਰਤ ਨੇ 2 ਸੋਨੇ, 2 ਚਾਂਦੀ ਤੇ 1 ਕਾਂਸੀ ਸਮੇਤ 5 ਤਗਮੇੇ ਜਿੱਤੇ

ਅਹਿਮਦਾਬਾਦ, 8 ਸਤੰਬਰ (ਏਜੰਸੀ)-ਭਾਰਤੀ ਤੀਰਅੰਦਾਜ਼ਾਂ ਨੇ ਪੈਰਾ ਤੀਰਅੰਦਾਜ਼ੀ ਵਿਸ਼ਵ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੰਗਲਵਾਰ ਨੂੰ ਦੋ ਸੋਨੇ, ਦੋ ਚਾਂਦੀ ਅਤੇ ਇਕ ਕਾਂਸੀ ਸਮੇਤ 5 ਤਗਮੇ ਹਾਸਿਲ ਕੀਤੇ। ਮੌਜੂਦਾ ਵਿਸ਼ਵ ਚੈਂਪੀਅਨ ਤੋਮਨ ਕੁਮਾਰ ਅਤੇ ਸ਼ਿਆਮ ...

Ad Position 21
repet_subhas-goyals [Copy P29]
ਅਜੀਤ ਡੈਸਕ 09-09-2026

ਅਹਿਮਦਾਬਾਦ, 8 ਸਤੰਬਰ (ਏਜੰਸੀ)-ਭਾਰਤੀ ਤੀਰਅੰਦਾਜ਼ਾਂ ਨੇ ਪੈਰਾ ਤੀਰਅੰਦਾਜ਼ੀ ਵਿਸ਼ਵ ਸੀਰੀਜ਼ ’ਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਮੰਗਲਵਾਰ ਨੂੰ ਦੋ ਸੋਨੇ, ਦੋ ਚਾਂਦੀ ਅਤੇ ਇਕ  ਕਾਂਸੀ ਸਮੇਤ 5 ਤਗਮੇ ਹਾਸਿਲ ਕੀਤੇ। ਮੌਜੂਦਾ ਵਿਸ਼ਵ ਚੈਂਪੀਅਨ ਤੋਮਨ ਕੁਮਾਰ ਅਤੇ ਸ਼ਿਆਮ ਸਵਾਮੀ ਦੀ ਪੁਰਸ਼ ਕੰਪਊਂਡ ਜੋੜੀ ਨੇ ਇਰਾਕ ਨੂੰ 152-139 ਨਾਲ ਹਰਾ ਕੇ ਸੋਨ ਤਗਮਾ ਜਿੱਤਿਆ। ਉਥੇ ਹੀ ਦੋ ਵਾਰ ਦੇ ਪੈਰਾਲੰਪਿਕ ਤਗਮਾ ਜੇਤੂ ਹਰਵਿੰਦਰ ਸਿੰਘ ਤੇ ਵਿਜੈ ਸੁੰਡੀ ਦੀ ਰਿਕਰਵ ਜੋੜੀ ਨੈ ਸਲੋਵਾਕੀਆ ਦੇ ਤੀਰਅੰਦਾਜ਼ਾਂ ਨੂੰ 6-2 ਨਾਲ ਹਰਾ ਕੇ ਸਿਖਰਲਾ ਸਥਾਨ ਪ੍ਰਾਪਤ ਕੀਤਾ।ਮਹਿਲਾ ਰਿਕਰਵ ਟੀਮ ’ਚ ਭਾਵਨਾ ਅਤੇ ਪੂਜਾ ਨੂੰ ਚਾਂਦੀ ਨਾਲ ਸਬਰ ਕਰਨਾ ਪਿਆ। ਭਾਰਤੀ ਜੋੜੀ ਨੂੰ ਫਾਈਨਲ ’ਚ ਚੀਨ ਦੇ ਹੱਥੋਂ 0-6 (25-34.33-35,30-31) ਨਾਲ ਹਾਰ ਮਿਲੀ। ਸਵਾਤੀ ਚੌਧਰੀ ਅਤ ਆਦਿਲ ਮੁਹੰਮਦ ਨਜ਼ੀਰ ਅੰਸਾਰੀ ਨੇ ਮਿਸ਼ਰਤ ਟੀਮ ਡਬਲਯੂ-1 (ਰਿਕਰਵ/ਕੰਪਾਊਂਡ) ਵਰਗ ’ਚ ਚਾਂਦੀ ਦਾ ਤਗਮਾ ਜਿੱਤਿਆ।ਸਵਾਤੀ ਨੇ ਇਸ ਤੋਂ ਬਾਅਦ ਦੁਪਹਿਰ ਦੇ ਸੈਸ਼ਨ ’ਚ ਵਿਅਕਤੀਗਤ ਡਬਲਯੂ-1 ’ਚ ਕਾਂਸੀ ਦਾ ਤਗਮਾ ਆਪਣੇ ਨਾਂਅ ਕੀਤਾ।ਉਸ ਨੇ ਵਿਅਕਤੀਗਤ ਐਥਲੀਟ ਦੇ ਝੰਡੇ ਤਹਿਤ ਖੇਡ ਰਹੀ ਰੂਸ ਦੀ ਅਲੇਨਾ ਕੁਤਰੋਵਾ ਨੂੰ 6-2 ਨਾਲ ਹਰਾਇਆ।ਇਸ ਤਰ੍ਹਾਂ ਸਵਾਤੀ ਨੇ ਇਕ ਹੀ ਦਿਨ ’ਚ ਚਾਂਦੀ ਅਤੇ ਕਾਂਸੀ ਦੇ ਤਗਮੇ ਹਾਸਲ ਕੀਤੇ।

Ad Position 22
No active advertisement
ਪਿਛਲੀ ਖ਼ਬਰ ਏਸ਼ਿਆਈ ਖੇਡਾਂ: ਨੀਲੀ ਜਰਸੀ ਦੀ ਭਾਰਤੀ ਹਾਕੀ ਟੀਮ ’ਚ ਵਾਪਸੀ ਅਗਲੀ ਖ਼ਬਰ ਜੂਨੀਅਰ ਏਸ਼ੀਆ ਕੱਪ: ਭਾਰਤ ਨੇ ਦੱਖਣੀ ਕੋਰੀਆ ਨੂੰ 7-3 ਨਾਲ ਹਰਾਇਆ
Ad Position 24