07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਦਿੱਲੀ ਇਮਾਰਤ ਹਾਦਸਾ: ਮਰਨ ਵਾਲਿਆਂ ਦੀ ਗਿਣਤੀ ਹੋਈ 6

ਨਵੀਂ ਦਿੱਲੀ, 7 ਸਤੰਬਰ- ਐਤਵਾਰ ਦੁਪਹਿਰ ਨੂੰ ਦਿੱਲੀ ਵਿਚ ਡਿੱਗੀ ਇਕ ਇਮਾਰਤ ਦਾ ਮਲਬਾ ਅਜੇ ਵੀ ਹਟਾਇਆ ਜਾ ਰਿਹਾ ਹੈ। ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਹੁਣ ਛੇ ਹੋ ਗਈ ਹੈ ਅਤੇ 12 ਨੂੰ ਬਚਾਇਆ ਗਿਆ ਹੈ।

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਨਵੀਂ ਦਿੱਲੀ, 7 ਸਤੰਬਰ- ਐਤਵਾਰ ਦੁਪਹਿਰ ਨੂੰ ਦਿੱਲੀ ਵਿਚ ਡਿੱਗੀ ਇਕ ਇਮਾਰਤ ਦਾ ਮਲਬਾ ਅਜੇ ਵੀ ਹਟਾਇਆ ਜਾ ਰਿਹਾ ਹੈ। ਇਸ ਘਟਨਾ ਵਿਚ ਮਰਨ ਵਾਲਿਆਂ ਦੀ ਗਿਣਤੀ ਹੁਣ ਛੇ ਹੋ ਗਈ ਹੈ ਅਤੇ 12 ਨੂੰ ਬਚਾਇਆ ਗਿਆ ਹੈ। ਪੰਜ ਲੋਕ ਗੰਭੀਰ ਜ਼ਖਮੀ ਹਨ ਅਤੇ ਉਨ੍ਹਾਂ ਨੂੰ ਏਮਜ਼ ਵਿਚ ਦਾਖਲ ਕਰਵਾਇਆ ਗਿਆ ਹੈ। ਕਈ ਹੋਰ ਲੋਕਾਂ ਦੇ ਫਸੇ ਹੋਣ ਦਾ ਵੀ ਖਦਸ਼ਾ ਹੈ। ਬਚੇ ਲੋਕਾਂ ਦੀ ਭਾਲ ਲਈ ਬਚਾਅ ਕੁੱਤਿਆਂ ਅਤੇ ਕੈਮਰਿਆਂ ਦੀ ਵਰਤੋਂ ਕੀਤੀ ਜਾ ਰਹੀ ਹੈ।

ਇਹ ਹਾਦਸਾ ਐਤਵਾਰ ਦੁਪਹਿਰ 1:30 ਵਜੇ ਦੇ ਕਰੀਬ ਦਿੱਲੀ ਯੂਨੀਵਰਸਿਟੀ ਦੇ ਦੱਖਣੀ ਕੈਂਪਸ ਦੇ ਨੇੜੇ ਸੱਤਿਆ ਨਿਕੇਤਨ ਵਿਚ ਵਾਪਰਿਆ। ਢਹਿ ਗਈ ਇਮਾਰਤ ਲਗਭਗ 40 ਸਾਲ ਪੁਰਾਣੀ ਸੀ। ਸਥਾਨਕ ਲੋਕਾਂ ਦੇ ਅਨੁਸਾਰ ਇਮਾਰਤ ਦੇ ਬੇਸਮੈਂਟ ਵਿਚ ਪਿਛਲੇ ਸੱਤ ਦਿਨਾਂ ਤੋਂ ਢਾਹੁਣ ਦਾ ਕੰਮ ਚੱਲ ਰਿਹਾ ਸੀ। ਬੇਸਮੈਂਟ ਪਹਿਲਾਂ ਹੀ ਕਮਜ਼ੋਰ ਸੀ ਅਤੇ ਪਾਣੀ ਨਾਲ ਭਰਿਆ ਹੋਇਆ ਸੀ। ਖੁਦਾਈ ਦੌਰਾਨ ਇਕ ਥੰਮ੍ਹ ਖਿਸਕ ਗਿਆ, ਜਿਸ ਕਾਰਨ ਪੂਰੀ ਇਮਾਰਤ ਢਹਿ ਗਈ। ਹਾਦਸੇ ਸਮੇਂ ਉੱਥੇ ਕੰਮ ਕਰ ਰਹੇ ਕਾਮੇ ਵੀ ਮਲਬੇ ਹੇਠ ਦੱਬ ਗਏ।

Ad Position 22
No active advertisement
ਪਿਛਲੀ ਖ਼ਬਰ ਮੈਕਸੀਕੋ ’ਚ ਧਾਰਮਿਕ ਸਮਾਗਮ ਦੌਰਾਨ ਆਤਿਸ਼ਬਾਜੀ ਦੇ ਸਾਮਾਨ ’ਚ ਧਮਾਕਾ, 10 ਦੀ ਮੌਤ ਅਗਲੀ ਖ਼ਬਰ ਰਾਜਾਸਾਂਸੀ ਹਵਾਈ ਅੱਡੇ ’ਤੇ ਸ਼ੱਕੀ ਡਰੋਨ ਦੀ ਗਤੀਵਿਧੀ ਕਾਰਨ ਸਵਾ ਘੰਟਾ ਹਵਾਈ ਅੱਡਾ ਰਿਹਾ ਬੰਦ
Ad Position 24