06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-09-2026

ਭਾਰਤ ਨੇ 20 ਸਾਲ ਬਾਅਦ ਏ.ਐਫ.ਸੀ. ਅੰਡਰ-20 ਏਸ਼ਿਆਈ ਕੱਪ ਲਈ ਕੁਆਲੀਫਾਈ ਕੀਤਾ

ਤਾਸ਼ਕੰਦ (ਉਜ਼ਬੇਕਿਸਤਾਨ), 6 ਸਤੰਬਰ (ਪੀ. ਟੀ. ਆਈ.)-ਭਾਰਤ ਨੇ ਇਥੇ ਕੁਆਲੀਫਾਈਂਗ ਟੂਰਨਾਮੈਂਟ ਦੇ ਆਪਣੇ ਆਖਰੀ ਗਰੁੱਪ ਮੈਚ ਵਿਚ ਬੰਗਲਾਦੇਸ਼ ‘ਤੇ 3-0 ਦੀ ਸ਼ਾਨਦਾਰ ਜਿੱਤ ਤੋਂ ਬਾਅਦ 20 ਸਾਲਾਂ ਵਿਚ ਪਹਿਲੀ ਵਾਰ ਏ.ਐਫ.ਸੀ. ਅੰਡਰ-20 ਏਸ਼ੀਅਨ ਕੱਪ ਮੁੱਖ ...

Ad Position 21
repet_subhas-goyals [Copy P29]
ਅਜੀਤ ਡੈਸਕ 07-09-2026

ਤਾਸ਼ਕੰਦ (ਉਜ਼ਬੇਕਿਸਤਾਨ), 6 ਸਤੰਬਰ (ਪੀ. ਟੀ. ਆਈ.)-ਭਾਰਤ ਨੇ ਇਥੇ ਕੁਆਲੀਫਾਈਂਗ ਟੂਰਨਾਮੈਂਟ ਦੇ ਆਪਣੇ ਆਖਰੀ ਗਰੁੱਪ ਮੈਚ ਵਿਚ ਬੰਗਲਾਦੇਸ਼ ‘ਤੇ 3-0 ਦੀ ਸ਼ਾਨਦਾਰ ਜਿੱਤ ਤੋਂ ਬਾਅਦ 20 ਸਾਲਾਂ ਵਿਚ ਪਹਿਲੀ ਵਾਰ ਏ.ਐਫ.ਸੀ. ਅੰਡਰ-20 ਏਸ਼ੀਅਨ ਕੱਪ ਮੁੱਖ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ।ਕੁਆਲੀਫਾਈਰ ਵਿਚ ਇਹ ਭਾਰਤ ਦੀ ਦੂਜੀ ਜਿੱਤ ਸੀ। ਇਸ ਜਿੱਤ ਦੇ ਨਾਲ ਹੀ ਭਾਰਤ ਨੇ ਤਿੰਨ ਮੈਚਾਂ ਵਿਚ 6 ਅੰਕ ਹਾਸਲ ਕੀਤੇ।

ਹਾਲਾਂਕਿ, ਕੁਆਲੀਫਿਕੇਸ਼ਨ ਦੀ ਸਥਿਤੀ ਸਪੱਸ਼ਟ ਹੋਣ ਲਈ ਉਸ ਨੂੰ ਬਾਅਦ ਵਿਚ ਖੇਡੇ ਗਏ ਸੀਰੀਆ ਬਨਾਮ ਉਜ਼ਬੇਕਿਸਤਾਨ ਮੈਚ ਦੇ ਨਤੀਜੇ ਦੀ ਉਡੀਕ ਕਰਨੀ ਪਈ।ਸੀਰੀਆ ਦੀ ਉਜ਼ਬੇਕਿਸਤਾਨ ਤੋਂ 0-3 ਨਾਲ ਹਾਰ ਦੇ ਨਾਲ ਭਾਰਤ ਗਰੁੱਪ ‘ਬੀ’ ਵਿਚ ਦੂਜੇ ਸਥਾਨ ‘ਤੇ ਰਿਹਾ ਅਤੇ ਅੱਠ ਗਰੁੱਪਾਂ ਵਿਚ ਸੱਤ ਸਭ ਤੋਂ ਵਧੀਆ ਉਪ ਜੇਤੂ ਟੀਮਾਂ ਵਿਚੋਂ ਇਕ ਦੇ ਰੂਪ ਵਿਚ 20 ਸਾਲਾਂ ਬਾਅਦ ਏ.ਐਫ.ਸੀ. ਅੰਡਰ-20 ਏਸ਼ੀਅਨ ਕੱਪ ਮੁੱਖ ਟੂਰਨਾਮੈਂਟ ਲਈ ਕੁਆਲੀਫਾਈ ਕੀਤਾ। ਭਾਰਤ ਨੇ ਆਖਰੀ ਵਾਰ 2006 ਵਿਚ ਏ.ਐਫ.ਸੀ. ਅੰਡਰ-20 ਏਸ਼ੀਅਨ ਕੱਪ ਮੁੱਖ ਟੂਰਨਾਮੈਂਟ ਵਿਚ ਖੇਡਿਆ ਸੀ।

Ad Position 22
No active advertisement
ਅਗਲੀ ਖ਼ਬਰ ਅੱਜ ਭਾਰਤ ’ਚ ਵਿਰੋਧੀ ਧਿਰ ‘ਨਾਰਾਜ਼ ਫੁੱਫੜ’ ਵਾਂਗ ਹੈ-ਨਿਤਿਨ ਨਬੀਨ
Ad Position 24