06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਉੱਚ ਅਦਾਲਤਾਂ ’ਚ 27 ਫ਼ੀਸਦੀ ਅਹੁਦੇ ਖਾਲੀ ਜੱਜਾਂ ਦੀ ਨਿਯੁਕਤੀ ਦੀਆਂ ਫ਼ਾਈਲਾਂ ਸਰਕਾਰ ਕੋਲ ਲੰਬਿਤ

ਨਵੀਂ ਦਿੱਲੀ, 6 ਸਤੰਬਰ (ਪੀ.ਟੀ.ਆਈ.)-ਦੇਸ਼ ਦੀਆਂ ਹਾਈ ਕੋਰਟਾਂ ’ਚ ਜੱਜਾਂ ਦੀ ਘਾਟ ਕਾਰਨ ਨਿਆਂ ਪ੍ਰਣਾਲੀ ’ਤੇ ਕੰਮ ਦਾ ਬੋਝ ਵਧਦਾ ਜਾ ਰਿਹਾ ਹੈ। 25 ਹਾਈ ਕੋਰਟਾਂ ’ਚ ਜੱਜਾਂ ਦੀਆਂ ਮਨਜ਼ੂਰਸ਼ੁਦਾ 1,122 ਅਸਾਮੀਆਂ ਵਚੋਂ 304 ਖਾਲੀ ਪਈਆਂ ਹਨ, ਜਿਸ ਨਾਲ ਕਰੀਬ ...

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਨਵੀਂ ਦਿੱਲੀ, 6 ਸਤੰਬਰ (ਪੀ.ਟੀ.ਆਈ.)-ਦੇਸ਼ ਦੀਆਂ ਹਾਈ ਕੋਰਟਾਂ ’ਚ ਜੱਜਾਂ ਦੀ ਘਾਟ ਕਾਰਨ ਨਿਆਂ ਪ੍ਰਣਾਲੀ ’ਤੇ ਕੰਮ ਦਾ ਬੋਝ ਵਧਦਾ ਜਾ ਰਿਹਾ ਹੈ। 25 ਹਾਈ ਕੋਰਟਾਂ ’ਚ ਜੱਜਾਂ ਦੀਆਂ ਮਨਜ਼ੂਰਸ਼ੁਦਾ 1,122 ਅਸਾਮੀਆਂ ਵਚੋਂ 304 ਖਾਲੀ ਪਈਆਂ ਹਨ, ਜਿਸ ਨਾਲ ਕਰੀਬ 27 ਫ਼ੀਸਦੀ ਅਹੁਦੇ ਖਾਲੀ ਹਨ। ਇਸ ਦੇ ਨਾਲ ਹੀ ਸੁਪਰੀਮ ਕੋਰਟ ਕਾਲਜੀਅਮ ਵੱਲੋਂ 5 ਹਾਈ ਕੋਰਟਾਂ ’ਚ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਸਿਫਾਰਸ਼ ਕੀਤੇ ਗਏ 25 ਨਾਂਅ ਸਰਕਾਰ ਕੋਲ ਲੰਬਿਤ ਪਏ ਹਨ, ਜਿਨ੍ਹਾਂ ਵਿਚੋਂ ਸਭ ਤੋਂ ਪੁਰਾਣੇ ਨਾਮ ਵਕੀਲ ਸੌਰਭ ਕਿਰਪਾਲ ਦਾ ਹੈ, ਜੋ ਅਕਤੂਬਰ 2017 ਤੋਂ ਅੰਤਿਮ ਫੈਸਲੇ ਦੀ ਉਡੀਕ ਕਰ ਰਹੇ ਹਨ। ਸੁਪਰੀਮ ਕੋਰਟ ਤੇ ਹਾਈ ਕੋਰਟ ਦੇ ਜੱਜਾਂ ਦੀ ਨਿਯੁਕਤੀ ਦੀ ਪ੍ਰਕਿਰਿਆ ਤੋਂ ਜਾਣੂ ਸੂਤਰਾਂ ਨੇ  ਦੱਸਿਆ ਕਿ ਹਾਲ ਹੀ ਦੇ ਸਮੇਂ ਦੇ ਮੁਕਾਬਲੇ ਕੇਂਦਰ ਸਰਕਾਰ ਕੋਲ ਲੰਬਿਤ ਹਾਈ ਕੋਰਟ ਦੇ ਜੱਜਾਂ ਵਜੋਂ ਨਿਯੁਕਤੀ ਲਈ ਸਿਫਾਰਸ਼ਾਂ ਦੀ ਗਿਣਤੀ ਕਾਫ਼ੀ ਘੱਟ ਗਈ ਹੈ।

ਹੋਰਾਂ ਤੋਂ ਇਲਾਵਾ 25 ਨਾਂਅ ਦਿੱਲੀ, ਕਲਕੱਤਾ, ਮਦਰਾਸ, ਪੰਜਾਬ ਤੇ ਹਰਿਆਣਾ ਅਤੇ ਗੁਜਰਾਤ ਹਾਈ ਕੋਰਟਾਂ ’ਚ ਵੱਡੇ ਪੱਧਰ ’ਤੇ ‘ਖਿੰਡਰੇ’ ਹਨ। ਸਾਬਕਾ ਸੀ.ਜੇ.ਆਈ. ਬੀ.ਐਨ. ਕਿਰਪਾਲ ਦੇ ਪੁੱਤਰ, ਸੌਰਭ ਕਿਰਪਾਲ ਦਾ ਨਾਂਅ ਦਿੱਲੀ ਹਾਈ ਕੋਰਟ ਕਾਲਜੀਅਮ ਵੱਲੋਂ ਅਕਤੂਬਰ 2017 ’ਚ ਹਾਈ ਕੋਰਟ ਦੇ ਜੱਜ ਵਜੋਂ ਤਰੱਕੀ ਲਈ ਐਸ.ਸੀ. ਕਾਲਜੀਅਮ ਨੂੰ ਭੇਜਿਆ ਗਿਆ ਸੀ। ਪਰ ਪਤਾ ਲੱਗਾ ਹੈ ਕਿ ਸਿਖਰਲੀ ਅਦਾਲਤ ਦੇ ਕਾਲਜੀਅਮ ਨੇ ਉਨ੍ਹਾਂ ਦੇ ਨਾਂਅ ’ਤੇ ਤਿੰਨ ਵਾਰ ਵਿਚਾਰ-ਵਟਾਂਦਰਾ ਟਾਲ ਦਿੱਤਾ ਹੈ। ਅੰਤ ’ਚ, ਤਤਕਾਲੀ ਸੀ.ਜੇ.ਆਈ. ਐਨ.ਵੀ. ਰਮਨਾ ਦੀ ਅਗਵਾਈ ਵਾਲੇ ਕਾਲਜੀਅਮ ਨੇ ਨਵੰਬਰ 2021 ’ਚ ਕਿਰਪਾਲ ਦੇ ਹੱਕ ਵਿਚ ਫੈਸਲਾ ਲਿਆ। ਅਗਲੇ ਸਾਲ ਨਵੰਬਰ ’ਚ, ਸਰਕਾਰ ਨੇ ਉਸਦੀ ਫਾਈਲ ਮੁੜ ਵਿਚਾਰ ਲਈ ਐਸ.ਸੀ. ਕਾਲਜੀਅਮ ਨੂੰ ਵਾਪਸ ਕਰ ਦਿੱਤੀ ਸੀ। ਕਾਲਜੀਅਮ ਵੱਲੋਂ ਆਪਣਾ ਸਟੈਂਡ ਦੁਹਰਾਉਣ ਤੋਂ ਬਾਅਦ, ਫਾਈਲ ਲੰਬਿਤ ਪਈ ਹੈ। ਉੱਪਰ ਦੱਸੇ ਗਏ ਸੂਤਰਾਂ ਨੇ ਕਿਹਾ ਕਿ ਕਿਰਪਾਲ ਤੋਂ ਇਲਾਵਾ 2 ਹੋਰਾਂ ਨੂੰ ਛੱਡ ਕੇ ਸਰਕਾਰ ਕੋਲ ਲੰਬਿਤ ਹੋਰ ਨਾਮ ਮੁਕਾਬਲਤਨ ਨਵੇਂ ਹਨ।

Ad Position 22
No active advertisement
ਪਿਛਲੀ ਖ਼ਬਰ ਮੱਧ ਪ੍ਰਦੇਸ਼ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਮੌਤਾਂ-ਕਈ ਬਿਮਾਰ ਅਗਲੀ ਖ਼ਬਰ ਸਰਕਾਰ ਵਲੋਂ 2029 ਤੱਕ ਭਾਰਤ ਨੂੰ ਨਸ਼ਾ-ਮੁਕਤ ਬਣਾਉਣ ਲਈ ਖਾਕਾ ਤਿਆਰ-ਅਮਿਤ ਸ਼ਾਹ ਨਸ਼ੀਲੇ ਪਦਾਰਥਾਂ ਦੀ ਤਸਕਰੀ ਰੋਕਣ ਲਈ...
Ad Position 24