06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-09-2026

ਜੂਨੀਅਰ ਏਸ਼ੀਆ ਕੱਪ: ਜਪਾਨ ਨੇ ਭਾਰਤ ਨੂੰ ਡਰਾਅ ਖੇਡਣ ਲਈ ਕੀਤਾ ਮਜ­ਬੂਰ

ਮੋਕੀ (ਚੀਨ), 6 ਸਤੰਬਰ (ਏਜੰਸੀ)-ਭਾਰਤੀ ਹਾਕੀ ਟੀਮ ਨੇ ਐਤਵਾਰ ਨੂੰ ਇਥੇ ਏ.ਐਚ.ਐਫ. ਜੂਨੀਅਰ ਏਸ਼ੀਆ ਕੱਪ ਦੇ ਪੂਲ ‘ਏ’ ਦੇ ਆਪਣੇ ਦੂਜੇ ਮੈਚ ’ਚ ਸ਼ਾਨਦਾਰ ਜੁਝਾਰੂਪਣ ਦਿਖਾਉਂਦੇ ਹੋਏ ਜਪਾਨ ਨੇ ਖ਼ਿਲਾਫ਼ 3-3 ਨਾਲ ਡਰਾਅ ਖੇਡਿਆ। ਇੰਡੋਨੇਸ਼ੀਆ ਖ਼ਿਲਾਫ਼ ਪਹਿਲੇ ..

Ad Position 21
repet_subhas-goyals [Copy P29]
ਅਜੀਤ ਡੈਸਕ 06-09-2026

ਮੋਕੀ (ਚੀਨ), 6 ਸਤੰਬਰ (ਏਜੰਸੀ)-ਭਾਰਤੀ ਹਾਕੀ ਟੀਮ ਨੇ ਐਤਵਾਰ ਨੂੰ ਇਥੇ ਏ.ਐਚ.ਐਫ. ਜੂਨੀਅਰ ਏਸ਼ੀਆ ਕੱਪ ਦੇ ਪੂਲ ‘ਏ’ ਦੇ ਆਪਣੇ ਦੂਜੇ ਮੈਚ ’ਚ ਸ਼ਾਨਦਾਰ ਜੁਝਾਰੂਪਣ ਦਿਖਾਉਂਦੇ ਹੋਏ ਜਪਾਨ ਨੇ ਖ਼ਿਲਾਫ਼ 3-3 ਨਾਲ ਡਰਾਅ ਖੇਡਿਆ। ਇੰਡੋਨੇਸ਼ੀਆ ਖ਼ਿਲਾਫ਼ ਪਹਿਲੇ ਪੂਚ ਮੈਚ ’ਚ 14-0 ਦੀ ਵੱਡੀ ਜਿੱਤ ਦਰਜ਼ ਕਰਨ ਵਾਲੀ ਭਾਰਤੀ ਟੀਮ ਨੇ ਚੌਥੇ ਮਿੰਟ ’ਚ ਪੈਨਲਟੀ ਸਟਰੋਕ ਦੇ ਜ਼ਰੀਏ ਬੜਤ ਹਾਸਲ ਕੀਤੀ। ਫਾਊਲ ਤੋਂ ਬਾਅਦ ਮਿਲੇ ਇਸ ਮੌਕੇ ਨੂੰ ਕਪਤਾਨ ਅਨਮੋਲ ਇੱਕਾ ਨੇ ਗੋਲ ’ਚ ਬਦਲ ਕੇ ਭਾਰਤ ਨੂੰ 1-0 ਨਾਲ ਅੱਗੇ ਕਰ ਦਿੱਤਾ। ਭਾਰਤ ਨੇ ਦਬਾਅ ਬਣਾਈ ਰੱਖਿਆ ਅਤੇ 10ਵੇਂ ਮਿੰਟ ’ਚ ਆਸ਼ੂ ਮੌਰੀਆ ਨੇ ਪੈਨਲਟੀ ਕਾਰਨਰ ਨੂੰ ਗੋਲ ’ਚ ਬਦਲ ਕੇ ਟੀਮ ਦੀ ਬੜਤ ਨੂੰ 2-0 ਕਰ ਦਿੱਤਾ।

ਜਪਾਨ ਨੇ ਨੇ ਤੁਰੰਤ ਜਵਾਬੀ ਹਮਲਾ ਕਰਦਿਆਂ 11ਵੇਂ ਮਿੰਟ ’ਚ ਪੈਨਲਟੀ ਕਾਰਨਰ ਹਾਸਿਲ ਕੀਤਾ।ਰਯੂਸ਼ੀਨ ਸਾਸਾਕੀ ਨੇ ਇਸ ਮੌਕੇ ਨੂੰ ਗੋਲ ’ਚ ਬਦਲ ਕੇ ਅੰਤਰ 2-1 ਕਰ ਦਿੱਤਾ। ਦੂਜੇ ਕੁਆਰਟਰ ’ਚ ਦੋਵਾਂ ਟੀਮਾਂ ਨੇ ਹਮਲਾਵਰ ਖੇਡ ਜਾਰੀ ਰੱਖੀ। ਭਾਰਤ ਬੜਤ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਜਦੋਂਕਿ ਜਪਾਨ ਨੇ ਬਰਾਬਰੀ ਦੀ ਤਲਾਸ਼ ’ਚ ਸੀ।ਅੱਧੇ ਸਮੇਂ ਤੱਕ ਭਾਰਤ 2-1 ਨਾਲ ਅੱਗੇ ਸੀ। ਤੀਜੇ ਕੁਆਰਟਰ ’ਚ ਵੀ ਇਹੀ ਸਿਲਸਿਲਾ ਜਾਰੀ ਰਿਹਾ। ਜਪਾਨ ਨੇ ਨੇ ਕੁਝ ਮੌਕੇ ਚੰਗੇ ਬਣਾਏ ਅਤੇ ਪੈਨਲਟੀ ਕਾਰਨਰ ਵੀ ਹਾਸਲ ਕੀਤੇ ਪਰ ਉਸ ਨੂੰ ਗੋਲ ’ਚ ਨਹੀਂ ਬਦਲ ਸਕਿਆ ਅਤੇ ਭਾਰਤੀ ਰੱਖਿਆਤਕ ਪੰਕਤੀ ਨੇ ਆਪਣੀ ਮਾਮੂਲੀ ਬੜਤ ਬਰਕਰਾਰ ਰੱਖੀ।ਅੰਤਿਮ ਕੁਆਰਟਰ ’ਚ ਜਪਾਨ ਨੇ ਨੇ ਬਰਾਬਰੀ ਲਈ ਦਬਾਅ ਬਣਾਇਆ, ਜਿਸ ਦਾ ਫਾਇਦਾ ਉਸ ਨੂੰ ਪੈਨਲਟੀ ਕਾਰਨਰ ਦੇ ਰੂਪ ’ਚ ਮਿਲਿਆ।

ਕਪਤਾਨ ਕਾਜ਼ੁਕੀ ਨਾਕਾਨਿਸ਼ੀ ਨੇ 48ਵੇਂ ਮਿੰਟ ’ਚ ਗੋਲ ਕਰਕੇ ਸਕੋਰ 2-2 ਕਰ ਦਿੱਤਾ। ਜਪਾਨ ਨੇ ਨੇ ਮੈਚ ਦੇ ਆਖਰੀ 5 ਮਿੰਟ ’ਚ ਇਕ ਹੋਰ ਪੈਨਲਟੀ ਕਾਰਨਰ ਹਾਸਿਲ ਕੀਤਾ।ਭਾਰਤ ਨੇ ਸ਼ੁਰੂਆਤੀ ਯਤਨ ਦਾ ਚੰਗੀ ਤਰ੍ਹਾਂ ਬਚਾਅ ਕੀਤਾ ਪਰ ਗੇਂਦ ਗੋਲ ਪੋਸਟ ਤੋਂ ਦੂਰ ਨਹੀਂ ਜਾ ਸਕੀ, ਜਿਸ ਨਾਲ ਜਪਾਨ ਨੇ ਨੂੰ ਇਕ ਹੋਰ ਪੈਨਲਟੀ ਕਾਰਨਰ ਮਿਲ ਗਿਆ।ਨਾਕਾਨਿਸ਼ੀ ਨੇ 59ਵੇਂ ਮਿੰਟ ’ਚ ਫਿਰ ਗੋਲ ਕਰਦਿਆਂ ਜਪਾਨ ਨੇ ਨੂੰ 3-2  ਦੀ ਬੜਤ ਦਿਵਾ ਦਿੱਤੀ। ਬਰਾਬਰੀ ਦੀ ਤਲਾਸ਼ ’ਚ ਭਾਰਤ ਨੇ ਗੋਲਕੀਪਰ ਨੂੰ ਬਾਹਰ ਕਰਕੇ ਵਾਧੂ ਖਿਡਾਰੀ ਉਤਾਰਿਆ। ਉਸ ਦੀ ਕੋਸ਼ਿਸ਼ ਨੂੰ ਫਲ ਮਿਲਿਆ ਅਤੇ ਮੈਚ ਤੋਂ ਸਿਰਫ਼ 59 ਸਕਿੰਟ ਬਾਕੀ ਰਹਿੰਦਿਆਂ ਭਾਰਤ ਨੂੰ ਪੈਨਲਟੀ ਕਾਰਨਰ ਮਿਲ ਗਿਆ।

ਅਨਮੋਲ ਨੇ ਇਸ ਮੌਕੇ ਨੂੰ ਗੋਲ ’ਚ ਬਦਲ ਕੇ ਸਕੋਰ 3-3 ਕਰ ਦਿੱਤਾ। ਭਾਰਤੀ ਮਹਿਲਾ ਟੀਮ ਨੇ ਜੂਨੀਅਰ ਏਸ਼ੀਆ ਕੱਪ ਦੇ ਇਕ ਮੁਕਾਬਲੇ ’ਚ ਮਲੇਸ਼ੀਆ ’ਤੇ 11-1 ਦੀ ਵੱਡੀ ਜਿੱਤ ਦਰਜ਼ ਕੀਤੀ।ਟੂਰਨਾਮੈਂਟ ਦੇ ਆਪਣੇ ਪਹਿਲੇ ਮੁਕਾਬਲੇ ’ਚ ਦੱਖਣੀ ਕੋਰੀਆ ਨੂੰ 4-1 ਨਾਲ ਹਰਾ ਕੇ ਜਿੱਤ ਨਾਲ ਆਪਣੀ ਮੁਹਿੰਮ ਸ਼ੁਰੂ ਕਰਨ ਵਾਲੀ ਭਾਰਤੀ ਟੀਮ ਵਲੋਂ ਮਲੇਸ਼ੀਆ ਖ਼ਿਲਾਫ਼ 7 ਵੱਖ-ਵੱਖ ਖਿਡਾਰਨਾਂ ਨੇ ਗੋਲ ਕੀਤੇ। ਭਾਰਤ ਦੇ 4 ਗੋਲ ਮੈਦਾਨੀ ਖੇਡ ਤੋਂ ਆਏ, 5 ਪੈਨਲਟੀ ਕਾਰਨਰ ਅਤੇ ਦੋ ਪੈਨਲਟੀ ਸਟਰੋਕ ਦੇ ਜ਼ਰੀਏ ਆਏ।

Ad Position 22
No active advertisement
ਪਿਛਲੀ ਖ਼ਬਰ ਨਸ਼ਾ ਸਪਲਾਈ ਤੇ ਪਾਰਸਲ ਚੋਰੀ ਮਾਮਲੇ ’ਚ 6 ਸਾਲ 9 ਮਹੀਨੇ ਦੀ ਕੈਦ ਅਗਲੀ ਖ਼ਬਰ ਪਾਕਿਸਤਾਨ ਕ੍ਰਿਕਟ ਬੋਰਡ ਨੇ ਜ਼ਬਤ ਕੀਤੇ ਕੁਝ ਖਿਡਾਰੀਆਂ ਦੇ ਮੋਬਾਈਲ ਫ਼ੋਨ, ਛਿੜਿਆ ਵਿਵਾਦ
Ad Position 24