05-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਮੰਤਰੀ ਅਮਨ ਅਰੋੜਾ ਦੇ ਘਰ ਕਾਲਾ ਝੰਡਾ ਲੈ ਕੇ ਪਹੁੰਚੀ ਦਮਨ ਥਿੰਦ ਬਾਜਵਾ

ਸੁਨਾਮ ਊਧਮ ਸਿੰਘ ਵਾਲਾ, 5 ਸਤੰਬਰ (ਰੁਪਿੰਦਰ ਸਿੰਘ ਸੱਗੂ)- ਬੀਤੇ ਦਿਨੀਂ ਪਿੰਡ ਸੇਰੋ ਵਿਖੇ ਪੁਲਿਸ ਵਲੋਂ ਮੋਹਨਜੀਤ ਸੇਰੋ ਨੂੰ ਗ੍ਰਿਫ਼ਤਾਰ ਕਰਨ ਅਤੇ ਪੁਲਿਸ ਵਲੋਂ ਉਸ ਦੀ ਕੀਤੀ ਗਈ ਕੁੱਟਮਾਰ ਦੇ ਰੋਸ ਵਜੋਂ ਅੱਜ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਬਾਹਰ ਕਾਲਾ ਝੰਡਾ ਲੈ ਕੇ ਪਹੁੰਚੀ

Ad Position 21
repet_subhas-goyals [Copy P29]
ਅਜੀਤ ਡੈਸਕ 05-09-2026

ਸੁਨਾਮ ਊਧਮ ਸਿੰਘ ਵਾਲਾ, 5 ਸਤੰਬਰ (ਰੁਪਿੰਦਰ ਸਿੰਘ ਸੱਗੂ)- ਬੀਤੇ ਦਿਨੀਂ ਪਿੰਡ ਸੇਰੋ ਵਿਖੇ ਪੁਲਿਸ ਵਲੋਂ ਮੋਹਨਜੀਤ ਸੇਰੋ ਨੂੰ ਗ੍ਰਿਫ਼ਤਾਰ ਕਰਨ ਅਤੇ ਪੁਲਿਸ ਵਲੋਂ ਉਸ ਦੀ ਕੀਤੀ ਗਈ ਕੁੱਟਮਾਰ ਦੇ ਰੋਸ ਵਜੋਂ ਅੱਜ ਭਾਜਪਾ ਦੀ ਜ਼ਿਲ੍ਹਾ ਪ੍ਰਧਾਨ ਦਮਨ ਥਿੰਦ ਬਾਜਵਾ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਦੇ ਘਰ ਬਾਹਰ ਕਾਲਾ ਝੰਡਾ ਲੈ ਕੇ ਪਹੁੰਚੀ ਅਤੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਦੇ ਹੋਏ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਇਸ ਮੌਕੇ ’ਤੇ ਉਨ੍ਹਾਂ ਕਿਹਾ ਕਿ ਅੱਜ ਮੈ ਇਕਲੀ ਮੰਤਰੀ ਦੀ ਕੋਠੀ ਅੱਗੇ ਕਾਲਾ ਝੰਡਾ ਲੈ ਕੇ ਪਹੁੰਚੀ ਹਾਂ, ਜੇਕਰ ਹਿੰਮਤ ਹੈ ਤਾਂ ਪੁਲਿਸ ਮੈਨੂੰ ਗ੍ਰਿਫਤਾਰ ਕਰੇ ਅਤੇ ਮੇਰੇ ’ਤੇ ਕੇਸ ਦਰਜ ਕਰੇ। ਉਨ੍ਹਾਂ ਕਿਹਾ ਕਿ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕਰਨਾ ਹਰੇਕ ਵਿਅਕਤੀ ਦਾ ਹੱਕ ਹੈ ਅਤੇ ਇਹ ਰੋਸ ਪ੍ਰਦਰਸ਼ਨ ਸਰਕਾਰਾਂ ਖਿਲਾਫ਼ ਪਹਿਲਾਂ ਵੀ ਹੁੰਦੇ ਰਹੇ ਹਨ ਅਤੇ ਇਸ ਦਾ ਇਹ ਮਤਲਬ ਨਹੀਂ ਕਿ ਪੁਲਿਸ ਪ੍ਰਸ਼ਾਸਨ ਸਰਕਾਰ ਦੀ ਸ਼ਹਿ ’ਤੇ ਇਕ ਵਿਅਕਤੀ ’ਤੇ ਤਸ਼ੱਦਦ ਕਰੇ, ਜਿਸ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਮੋਹਨਜੀਤ ਨੂੰ ਜਲਦੀ ਇਨਸਾਫ਼ ਨਾ ਮਿਲਿਆ ਤਾਂ ਉਨ੍ਹਾਂ ਵਲੋਂ ਇਸ ਸੰਘਰਸ਼ ਨੂੰ ਹੋਰ ਤਿੱਖਾ ਤੇ ਤੇਜ਼ ਕੀਤਾ ਜਾਵੇਗਾ।

ਇਥੇ ਜਿਕਰਯੋਗ ਹੈ ਕਿ ਦਮਨ ਥਿੰਦ ਬਾਜਵਾ ਪਿਛਲੇ ਦਿਨਾਂ ਤੋਂ ਮੋਹਨਜੀਤ ਨੂੰ ਇਨਸਾਫ਼ ਦਿਵਾਉਣ ਵਿਚ ਲੱਗੀ ਹੋਈ ਹੈ ਅਤੇ ਅੱਜ ਇਕੱਲੀ ਹੀ ਆਪਣੇ ਪਤੀ ਹਰਮਨ ਬਾਜਵਾ ਨਾਲ ਕਾਲਾ  ਝੰਡਾ ਲਹਿਰਾਉਂਦੀ ਹੋਈ ਮੰਤਰੀ ਅਮਨ ਅਰੋੜਾ ਦੀ ਕੋਠੀ ਪਹੁੰਚੀ ਅਤੇ ਮੰਤਰੀ ਦੀ ਕੋਠੀ ਪਹੁੰਚਣ ਮੌਕੇ ’ਤੇ ਕੋਠੀ ਦਾ ਗੇਟ ਬੰਦ ਹੋ ਗਿਆ ਅਤੇ ਵੱਡੀ ਗਿਣਤੀ ਵਿਚ ਪੁਲਿਸ ਪਹੁੰਚ ਗਈ।

Ad Position 22
No active advertisement
ਪਿਛਲੀ ਖ਼ਬਰ ਸ਼ੈਲਰ ਦੀ ਕੰਧ ਹੇਠ ਆਉਣ ਕਾਰਨ ਔਰਤ ਦੀ ਮੌਤ ਅਗਲੀ ਖ਼ਬਰ ਕਾਂਗਰਸ ਮਹਿਲਾ ਵਿੰਗ ਵਲੋਂ ਮੁੱਖ ਮੰਤਰੀ ਰਿਹਾਇਸ਼ ਬਾਹਰ ਪ੍ਰਦਰਸ਼ਨ
Ad Position 24