03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਮੁਜ਼ੱਫਰਪੁਰ ਵਿਚ ਦੋ ਬੱਸਾਂ ਦੀ ਭਿਆਨਕ ਟੱਕਰ, ਡਰਾਈਵਰ ਦੀ ਮੌਤ, 50 ਯਾਤਰੀ ਜ਼ਖਮੀ

ਬਿਹਾਰ, 3 ਅਗਸਤ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਵੱਡਾ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਬਿਹਾਰ, 3 ਅਗਸਤ- ਬਿਹਾਰ ਦੇ ਮੁਜ਼ੱਫਰਪੁਰ ਜ਼ਿਲ੍ਹੇ ਵਿਚ ਬੁੱਧਵਾਰ ਨੂੰ ਵੱਡਾ ਸੜਕ ਹਾਦਸਾ ਵਾਪਰਿਆ। ਮੁਜ਼ੱਫਰਪੁਰ-ਸੀਤਾਮੜੀ NH-22 ’ਤੇ ਔਰਾਈ ਥਾਣਾ ਖੇਤਰ ਦੇ ਬੇਦੌਲ/ਗੋਪਾਲਪੁਰ ਨੇੜੇ ਗਿਰਜਾ ਬੱਸ ਅਤੇ ਸਨੋਵਰ ਬੱਸ ਦੀ ਆਹਮੋ-ਸਾਹਮਣੀ ਟੱਕਰ ਹੋ ਗਈ। ਇਹ ਹਾਦਸਾ ਦੁਪਹਿਰ ਕਰੀਬ 3 ਵਜੇ ਵਾਪਰਿਆ, ਜਿਸ ਵਿਚ ਇਕ ਬੱਸ ਡਰਾਈਵਰ ਦੀ ਮੌਤ ਹੋ ਗਈ ਅਤੇ ਲਗਭਗ 50 ਯਾਤਰੀ ਜ਼ਖਮੀ ਹੋ ਗਏ।

ਟੱਕਰ ਇੰਨੀ ਜ਼ਬਰਦਸਤ ਸੀ ਕਿ ਗਿਰਜਾ ਬੱਸ ਦਾ ਡਰਾਈਵਰ ਸੁਜੀਤ ਕੁਮਾਰ ਬੱਸ ਦੇ ਬੁਰੀ ਤਰ੍ਹਾਂ ਨੁਕਸਾਨੇ ਹਿੱਸੇ ਵਿਚ ਫਸ ਗਿਆ। ਹਾਦਸੇ ਦੀ ਸੂਚਨਾ ਮਿਲਣ ’ਤੇ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਸਥਾਨਕ ਲੋਕਾਂ ਦੀ ਮਦਦ ਨਾਲ ਰਾਹਤ ਤੇ ਬਚਾਅ ਕਾਰਜ ਸ਼ੁਰੂ ਕੀਤਾ। ਕੱਟਣ ਵਾਲੀ ਮਸ਼ੀਨ ਦੀ ਮਦਦ ਨਾਲ ਡਰਾਈਵਰ ਨੂੰ ਬਾਹਰ ਕੱਢਿਆ ਗਿਆ, ਪਰ ਉਦੋਂ ਤੱਕ ਉਸ ਦੀ ਮੌਤ ਹੋ ਚੁੱਕੀ ਸੀ। ਹਾਦਸੇ ਵਿਚ ਜ਼ਖਮੀ ਹੋਏ ਯਾਤਰੀਆਂ ਵਿਚੋਂ ਕਈ ਦੀ ਹਾਲਤ ਗੰਭੀਰ ਦੱਸੀ ਗਈ ਹੈ। ਗੰਭੀਰ ਜ਼ਖਮੀਆਂ ਨੂੰ ਰੈਫਰ ਕੀਤਾ ਗਿਆ, ਜਦਕਿ ਹੋਰਾਂ ਦਾ ਨੇੜਲੇ ਸਿਹਤ ਕੇਂਦਰਾਂ ਵਿਚ ਇਲਾਜ ਕੀਤਾ ਗਿਆ।

ਪੁਲਿਸ ਮੁਤਾਬਕ ਚਸ਼ਮਦੀਦਾਂ ਨੇ ਦੱਸਿਆ ਕਿ ਦੋਵੇਂ ਬੱਸਾਂ ਤੇਜ਼ ਰਫ਼ਤਾਰ ਨਾਲ ਜਾ ਰਹੀਆਂ ਸਨ। ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਗੁਰੂਹਰਸਹਾਏ ਦੇ ਸਮੂਹ ਬੂਥਾਂ ’ਤੇ 6 ਸਤੰਬਰ ਨੂੰ ਲੱਗਣਗੇ ਵਿਸ਼ੇਸ਼ ਵੋਟਰ ਸੇਵਾ ਕੈਂਪ- ਪੀਸੀਐਸ ਹਰਦੀਪ ਸਿੰਘ ਅਗਲੀ ਖ਼ਬਰ ਸਰਹੱਦੀ ਇਲਾਕੇ 'ਚ ਪੁਲਿਸ ਦੀ ਮੁਸਤੈਦੀ, ਅਰਸ਼ਦੀਪ ਤੇ ਸਰਬਜੀਤ 2 ਕਿਲੋ ਹੈਰੋਇਨ ਸਮੇਤ ਚੜ੍ਹੇ ਪੁਲਿਸ ਅੜਿੱਕੇ
Ad Position 24