03-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-09-2026

ਫੋਰੈਸਟ ਹਿੱਲ ਮਾਮਲੇ ਦੀ ਸੀ.ਬੀ.ਆਈ. ਅਦਾਲਤ ’ਚ ਅਗਲੀ ਸੁਣਵਾਈ 18 ਸਤੰਬਰ ਨੂੰ

ਐੱਸ. ਏ. ਐੱਸ. ਨਗਰ, 3 ਸਤੰਬਰ (ਕਪਿਲ ਵਧਵਾ) - ਮੁਹਾਲੀ ਦੇ ਪਿੰਡ ਕਰੋਰਾਂ ਸਥਿਤ ਫੋਰੈਸਟ ਹਿੱਲ ਮਾਮਲੇ ਨਾਲ ਸੰਬੰਧਿਤ ਕੇਸ ਦੀ ਸੁਣਵਾਈ ਦੌਰਾਨ ਸੀ.ਬੀ.ਆਈ. ਅਦਾਲਤ ਨੇ ਅਗਲੀ ਤਰੀਕ 18 ਸਤੰਬਰ 2026 ਨਿਰਧਾਰਿਤ ਕੀਤੀ ਹੈ। ਅਦਾਲਤ...

Ad Position 21
repet_subhas-goyals [Copy P29]
ਅਜੀਤ ਡੈਸਕ 03-09-2026

ਐੱਸ. ਏ. ਐੱਸ. ਨਗਰ, 3 ਸਤੰਬਰ (ਕਪਿਲ ਵਧਵਾ) - ਮੁਹਾਲੀ ਦੇ ਪਿੰਡ ਕਰੋਰਾਂ ਸਥਿਤ ਫੋਰੈਸਟ ਹਿੱਲ ਮਾਮਲੇ ਨਾਲ ਸੰਬੰਧਿਤ ਕੇਸ ਦੀ ਸੁਣਵਾਈ ਦੌਰਾਨ ਸੀ.ਬੀ.ਆਈ. ਅਦਾਲਤ ਨੇ ਅਗਲੀ ਤਰੀਕ 18 ਸਤੰਬਰ 2026 ਨਿਰਧਾਰਿਤ ਕੀਤੀ ਹੈ। ਅਦਾਲਤ ਵਲੋਂ ਇਸ ਤਰੀਕ ਨੂੰ ਮੁਲਜ਼ਮ ਰਾਜੀਵ ਬਜਾਜ ਵਲੋਂ ਦਾਇਰ ਕੀਤੀ ਅਰਜ਼ੀ ’ਤੇ ਹੁਕਮ ਸੁਣਾਏ ਜਾਣੇ ਹਨ। ਅਦਾਲਤੀ ਰਿਕਾਰਡ ਅਨੁਸਾਰ ਮੁਲਜ਼ਮ ਸੇਵਾਮੁਕਤ ਕਰਨਲ ਬਲਜੀਤ ਸਿੰਘ ਸੰਧੂ ਅਤੇ ਰਾਜੀਵ ਬਜਾਜ ਵਲੋਂ ਆਪਣੇ-ਆਪਣੇ ਵਕੀਲਾਂ ਰਾਹੀਂ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜ਼ੀਆਂ ਦਾਇਰ ਕੀਤੀਆਂ ਗਈਆਂ ਸਨ। ਅਦਾਲਤ ਨੇ ਅਰਜ਼ੀਆਂ ਵਿਚ ਦਰਜ ਕਾਰਨਾਂ ਨੂੰ ਦੇਖਦਿਆਂ ਦੋਵਾਂ ਨੂੰ ਕਾਰਵਾਈ ਲਈ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ। ਸੁਣਵਾਈ ਦੌਰਾਨ ਮੁਲਜ਼ਮ ਹਰਸ਼ ਕੁਮਾਰ ਦੇ ਵਕੀਲ ਨੇ ਅਦਾਲਤ ਨੂੰ ਜਾਣੂ ਕਰਵਾਇਆ ਕਿ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਸਾਲ 2013 ਵਿਚ ਦਾਇਰ ਸੀ.ਡਬਲਿਊ.ਪੀ. ਦੀ ਅਗਲੀ ਸੁਣਵਾਈ 12 ਅਕਤੂਬਰ 2026 ਨੂੰ ਨਿਰਧਾਰਿਤ ਹੈ ਅਤੇ ਇਸ ਮਾਮਲੇ ਦੀ ਉਸ ਤਰੀਕ ਨੂੰ ਸੁਣਵਾਈ ਨਹੀਂ ਹੋ ਸਕੀ। ਇਸ ਲਈ ਅਗਲੀ ਸੁਣਵਾਈ 18 ਸਤੰਬਰ 2026 ਨੂੰ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਜ਼ਿਕਰਯੋਗ ਹੈ ਕਿ ਫੋਰੈਸਟ ਹਿੱਲ ਮਾਮਲਾ ਸੈਂਕੜੇ ਏਕੜ ਜ਼ਮੀਨ, ਜਿਸ ਨੂੰ ਜੰਗਲਾਤ ਲਈ ਸੁਰੱਖਿਅਤ ਦੱਸਿਆ ਜਾਂਦਾ ਹੈ, ਉੱਪਰ ਕਥਿਤ ਤੌਰ ’ਤੇ ਉਸਾਰੀ ਕਰਨ ਨਾਲ ਸੰਬੰਧਿਤ ਹੈ। ਮਾਮਲੇ ਦੀ ਸੁਣਵਾਈ ਮੁਹਾਲੀ ਸਥਿਤ ਸੀ.ਬੀ.ਆਈ. ਦੇ ਵਿਸ਼ੇਸ਼ ਜੱਜ ਦਿਨੇਸ਼ ਕੁਮਾਰ ਵਧਵਾ ਦੀ ਅਦਾਲਤ ਵਿਚ ਚੱਲ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਮੁਹਾਲੀ ਨੂੰ ਮਿਲਿਆ ਨਵਾਂ ਐੱਸ. ਐੱਸ. ਪੀ., ਆਈ. ਪੀ. ਐੱਸ. ਵਰੁਣ ਸ਼ਰਮਾ ਨੇ ਸੰਭਾਲਿਆ ਅਹੁਦਾ ਅਗਲੀ ਖ਼ਬਰ ਮੁਹਾਲੀ ਕੋਰਟ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
Ad Position 24