ਮਾਛੀਵਾੜਾ ਸਾਹਿਬ (ਲੁਧਿਆਣਾ), 02 ਸਤੰਬਰ (ਮਨੋਜ ਕੁਮਾਰ) - ਮੀਰੀ ਪੀਰੀ ਖ਼ਾਲਸਾ ਮਾਰਚ ਜੋ ਕਿ 23 ਅਗਸਤ ਨੂੰ ਸ੍ਰੀ ਦਮਦਮਾ ਸਾਹਿਬ ਤੋ ਸ਼ੁਰੂ ਹੋਇਆ, ਪੰਜਾਬ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ ਵਿਚੋਂ ਹੁੰਦਾ ਹੋਇਆ ਅੱਜ ਮਾਛੀਵਾੜਾ ਦੀ ਪਵਿੱਤਰ ਧਰਤੀ 'ਤੇ ਪੁੱਜਾ। ਜਦੋਂ ਆਪਣੇ ਤੈਅ ਸਮੇਂ 'ਤੇ ਖ਼ਾਲਸਾ ਮਾਰਚ ਮਾਛੀਵਾੜਾ ਪੁੱਜਾ ਤਾਂ ਸੰਗਤਾਂ ਦੇ ਉਮੜੇ ਜਨਸੈਲਾਬ ਦਾ ਲਾਹਾ ਕੁਝ ਸ਼ਰਾਰਤੀ ਅਨਸਰਾਂ ਨੇ ਇਸ ਕਦਰ ਲਿਆ ਕਿ ਕਈਆਂ ਦੇ ਕੰਨਾਂ ਦੀਆਂ ਵਾਲੀਆਂ, ਕਈਆਂ ਦੀਆਂ ਚੈਨੀਆ ਤੇ ਕਈਆਂ ਦੇ ਬਟੂਏ ਤੱਕ ਗਾਇਬ ਹੋ ਗਏ ਹਾਲਕਿ ਇਸ ਸਾਰੇ ਮਾਰਚ ਨਾਲ ਪੁਲਿਸ ਦੀ ਭਾਰੀ ਫੋਰਸ ਵੀ ਚੱਲ ਰਹੀ ਸੀ। ਇਕ ਸਥਾਨਕ ਆੜ੍ਹਤੀ ਦੀ ਜੇਬ ਵਿਚੋਂ ਤਾਂ 35 ਹਜ਼ਾਰ ਨਗਦ ਹੀ ਕੱਢ ਲਏ ਗਏ।
ਤਾਜ਼ਾ ਖ਼ਬਰਾਂ
Free
ਪੁਲਿਸ ਦੀ ਮੁਸਤੈਦੀ ਦੇ ਬਾਵਜੂਦ ਖ਼ਾਲਸਾਮਾਰਚ ਦੌਰਾਨ ਕਈ ਸੰਗਤਾਂ ਦੀਆਂ ਵਾਲੀਆਂ, ਚੈਨੀਆਂ ਤੇ ਬਟੂਏ ਗਾਇਬ
ਮਾਛੀਵਾੜਾ ਸਾਹਿਬ (ਲੁਧਿਆਣਾ), 02 ਸਤੰਬਰ (ਮਨੋਜ ਕੁਮਾਰ) - ਮੀਰੀ ਪੀਰੀ ਖ਼ਾਲਸਾ ਮਾਰਚ ਜੋ ਕਿ 23 ਅਗਸਤ ਨੂੰ ਸ੍ਰੀ ਦਮਦਮਾ ਸਾਹਿਬ ਤੋ ਸ਼ੁਰੂ ਹੋਇਆ, ਪੰਜਾਬ ਦੇ ਵੱਖ ਵੱਖ ਸ਼ਹਿਰਾਂ ਕਸਬਿਆਂ ਵਿਚੋਂ ਹੁੰਦਾ ਹੋਇਆ...
ਅਜੀਤ ਡੈਸਕ
02-09-2026