29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਸੋਨੀਆ ਗਾਂਧੀ ਦੀ ਕਿਤਾਬ ਪ੍ਰਕਾਸ਼ਨ ਤੋਂ ਪਹਿਲਾਂ ਹੀ ਵਿਵਾਦ ’ਚ ਘਿਰੀ

ਨਵੀਂ ਦਿੱਲੀ, 29 ਅਗਸਤ (ਪੀ.ਟੀ.ਆਈ.)-ਪੇਂਗੁਇਨ ਰੈਂਡਮ ਹਾਊਸ ਇੰਡੀਆ ਵਲੋਂ ਸੀਨੀਅਰ ਕਾਂਗਰਸ ਆਗੂ ਸੋਨੀਆ ਗਾਂਧੀ ਦੀ ਕਿਤਾਬ ਨੂੰ ਦੇਸ਼ ਵਿਚ ਪ੍ਰਕਾਸ਼ਿਤ ਨਾ ਕਰਨ ਦੇ ਫੈਸਲੇ ਨੇ ਭਾਜਪਾ ਅਤੇ ਸਭ ਤੋਂ ਪੁਰਾਣੀ ਪਾਰਟੀ ਵਿਚਕਾਰ ਸਿਆਸੀ ਘਮਾਸਾਨ ਛੇੜ .....

Ad Position 21
No active advertisement
ਅਜੀਤ ਡੈਸਕ 29-08-2026

ਨਵੀਂ ਦਿੱਲੀ, 29 ਅਗਸਤ (ਪੀ.ਟੀ.ਆਈ.)-ਪੇਂਗੁਇਨ ਰੈਂਡਮ ਹਾਊਸ ਇੰਡੀਆ ਵਲੋਂ ਸੀਨੀਅਰ ਕਾਂਗਰਸ ਆਗੂ ਸੋਨੀਆ ਗਾਂਧੀ ਦੀ ਕਿਤਾਬ ਨੂੰ ਦੇਸ਼ ਵਿਚ ਪ੍ਰਕਾਸ਼ਿਤ ਨਾ ਕਰਨ ਦੇ ਫੈਸਲੇ ਨੇ ਭਾਜਪਾ ਅਤੇ ਸਭ ਤੋਂ ਪੁਰਾਣੀ ਪਾਰਟੀ ਵਿਚਕਾਰ ਸਿਆਸੀ ਘਮਾਸਾਨ ਛੇੜ ਦਿੱਤਾ ਹੈ। ਇਨ੍ਹਾਂ ਰਿਪੋਰਟਾਂ ਦੇ ਵਿਚਕਾਰ ਕਿ ਪ੍ਰਕਾਸ਼ਕ ਸੋਨੀਆ ਗਾਂਧੀ ਵਲੋਂ ‘ਸੰਪਾਦਕੀ ਤਬਦੀਲੀਆਂ’ ਤੋਂ ਇਨਕਾਰ ਕਰਨ ਤੋਂ ਬਾਅਦ ਪਿੱਛੇ ਹਟ ਗਿਆ, ਕਾਂਗਰਸ ਨੇ ਸਰਕਾਰ ਵਲੋਂ ‘ਦਬਾਅ’ ਅਤੇ ‘ਪ੍ਰਗਟਾਵੇ ਦੀ ਆਜ਼ਾਦੀ ਲਈ ਖਤਰੇ’ ਦਾ ਦੋਸ਼ ਲਗਾਇਆ। ਹਾਲਾਂਕਿ ਆਪਣੀ ਮਾਂ ਦੀਆਂ ਯਾਦਾਂ ਦੀ ਕਿਤਾਬ ‘ਬੀਲਾਂਗਿੰਗ: ਏ ਜਰਨੀ ਆਫ ਲਵ’ ਦੇ ਆਲੇ-ਦੁਆਲੇ ਦੇ ਵਿਵਾਦ ਦਾ ਜਵਾਬ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਇਸ ਨੂੰ ਧਿਆਨ ਭਟਕਾਉਣ ਦੀ ਰਣਨੀਤੀ ਕਹਿੰਦਾ ਹਾਂ। ਮੈਨੂੰ ਇਸ ਵੇਲੇ ਇਸ ’ਚ ਬਿਲਕੁਲ ਕੋਈ ਦਿਲਚਸਪੀ ਨਹੀਂ ਹੈ। ਮੇਰੀ ਦਿਲਚਸਪੀ ਉਸ ਅਪਰਾਧ ਵਿਚ ਹੈ ਜੋ ਖੜਗੇ ਜੀ ਦੇ ਖਿਲਾਫ਼ ਕੀਤਾ ਗਿਆ ਹੈ। ਉਧਰ  ਭਾਜਪਾ ਆਗੂ ਮੁਖਤਾਰ ਅੱਬਾਸ ਨਕਵੀ ਨੇ ਕਿਹਾ ਕਿ ਕਿਤਾਬ ‘ਯਾਦਾਂ ਦੀ ਕਿਤਾਬ ਹੈ ਜਾਂ ਕਲਪਨਾ’ ਇਹ ਲੇਖਕ ਅਤੇ ਪ੍ਰਕਾਸ਼ਕ ਵਿਚਕਾਰ ਤੈਅ ਕੀਤਾ ਜਾਣ ਵਾਲਾ ਮਾਮਲਾ ਹੈ। ਜੇ ਯਾਦਾਂ ਦੀ ਕਿਤਾਬ ਵਜੋਂ ਲੇਬਲ ਕੀਤੀ ਗਈ ਰਚਨਾ ਕਲਪਨਾ ਨਿਕਲਦੀ ਹੈ, ਤਾਂ ਪ੍ਰਕਾਸ਼ਕ ਫੈਸਲਾ ਕਰਨ ਤੋਂ ਪਹਿਲਾਂ ਨਿਸ਼ਚਤ ਤੌਰ ’ਤੇ ਇਸਦਾ ਮੁਲਾਂਕਣ ਕਰੇਗਾ। ਭਾਜਪਾ ਦੇ ਬੁਲਾਰੇ ਸੀ. ਆਰ. ਕੇਸਵਨ. ਨੇ ਕਾਂਗਰਸ ਆਗੂਆਂ ’ਤੇ ‘ਡਰ ਦੀ ਝੂਠੀ ਕਹਾਣੀ’ ਘੜਨ ਦਾ ਦੋਸ਼ ਲਗਾਇਆ ਅਤੇ ਇਸ ਨੂੰ ‘ਬੇਸ਼ਰਮੀ ਨਾਲ ਪਖੰਡੀ’ ਕਰਾਰ ਦਿੱਤਾ।

Ad Position 22
No active advertisement
ਪਿਛਲੀ ਖ਼ਬਰ ਬਿਜਲੀ ਬਿੱਲ ਦਾ ਬਕਾਇਆ ਨਾ ਦੇਣ 'ਤੇ ਕੁਨੈਕਸ਼ਨ ਕੱਟਣ ਉਪਰੰਤ ਹੋਈ ਲੜਾਈ 'ਚ ਬਿਜਲੀ ਮੁਲਾਜ਼ਮ ਸਮੇਤ ਦੋ ਜ਼ਖਮੀ ਅਗਲੀ ਖ਼ਬਰ ਦਿੱਲੀ-ਐਨ.ਸੀ.ਆਰ. ’ਚ ਸੀ.ਐਨ.ਜੀ. 3.89 ਰੁਪਏ ਮਹਿੰਗੀ ਹੋਈ
Ad Position 24