29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਦਿੱਲੀ-ਐਨ.ਸੀ.ਆਰ. ’ਚ ਸੀ.ਐਨ.ਜੀ. 3.89 ਰੁਪਏ ਮਹਿੰਗੀ ਹੋਈ

ਨਵੀਂ ਦਿੱਲੀ, 29 ਅਗਸਤ (ਪੀ.ਟੀ.ਆਈ)-ਖੰਡ, ਪਿਆਜ਼ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਦਾ ਸਾਹਮਣਾ ਕਰ ਰਹੇ ਆਮ ਲੋਕਾਂ ’ਤੇ ਹੁਣ ਸੀ.ਐਨ.ਜੀ ਦੀਆਂ ਦਰਾਂ ਵਧਣ ਨਾਲ ਮਹਿੰਗਾਈ ਦਾ ਇੱਕ ਹੋਰ ਬੋਝ ਪੈ ਗਿਆ ਹੈ। ਦਿੱਲੀ ਅਤੇ ਕੌਮੀ ਰਾਜਧਾਨੀ ....

Ad Position 21
No active advertisement
ਅਜੀਤ ਡੈਸਕ 29-08-2026

ਨਵੀਂ ਦਿੱਲੀ, 29 ਅਗਸਤ (ਪੀ.ਟੀ.ਆਈ)-ਖੰਡ, ਪਿਆਜ਼ ਅਤੇ ਹੋਰ ਜ਼ਰੂਰੀ ਵਸਤੂਆਂ ਦੀਆਂ ਵਧਦੀਆਂ ਕੀਮਤਾਂ ਦਾ ਸਾਹਮਣਾ ਕਰ ਰਹੇ ਆਮ ਲੋਕਾਂ ’ਤੇ ਹੁਣ ਸੀ.ਐਨ.ਜੀ ਦੀਆਂ ਦਰਾਂ ਵਧਣ ਨਾਲ ਮਹਿੰਗਾਈ ਦਾ ਇੱਕ ਹੋਰ ਬੋਝ ਪੈ ਗਿਆ ਹੈ। ਦਿੱਲੀ ਅਤੇ ਕੌਮੀ ਰਾਜਧਾਨੀ ਖੇਤਰ (ਐਨ.ਸੀ.ਆਰ) ਦੇ ਸ਼ਹਿਰਾਂ ਵਿਚ ਸੀ.ਐੱਨ.ਜੀ ਦੀ ਕੀਮਤ ਵਿੱਚ 3.89 ਰੁਪਏ ਪ੍ਰਤੀ ਕਿਲੋਗ੍ਰਾਮ ਦਾ ਵਾਧਾ ਕਰ ਦਿੱਤਾ ਹੈ। ਇਹ ਨਵੀਆਂ ਦਰਾਂ ਸਨਿਚਰਵਾਰ ਸਵੇਰੇ ਛੇ ਵਜੇ ਤੋਂ ਲਾਗੂ ਹੋ ਗਈਆਂ ਹਨ। ਕੀਮਤਾਂ ’ਚ ਸੋਧ ਤੋਂ ਬਾਅਦ ਵੱਖ-ਵੱਖ ਸ਼ਹਿਰਾਂ ਵਿਚ ਸੀ.ਐੱਨ.ਜੀ ਦੀਆਂ ਨਵੀਆਂ ਦਰਾਂ ਇਸ ਪ੍ਰਕਾਰ ਹਨ। ਦਿੱਲੀ ’ਚ ਸੀ.ਐਨ.ਜੀ 86.98 ਰੁਪਏ ਪ੍ਰਤੀ ਕਿਲੋ, ਨੋਇਡਾ ਅਤੇ ਗਾਜ਼ੀਆਬਾਦ ’ਚ 95.59 ਰੁਪਏ, ਗੁਰੂਗ੍ਰਾਮ ’ਚ 92.01 ਰੁਪਏ ਅਤੇ ਮੇਰਠ ’ਚ 95.47  ਰੁਪਏ ਪ੍ਰਤੀ ਕਿਲੋਗ੍ਰਾਮ ਹੋ ਗਈ ਹੈ। ਚਾਲੂ ਸਾਲ ਦੌਰਾਨ ਸੀ.ਐੱਨ.ਜੀ ਦੀਆਂ ਕੀਮਤਾਂ ਵਿਚ ਇਹ ਪੰਜਵਾਂ ਵਾਧਾ ਹੈ। ਆਈ.ਜੀ.ਐੱਲ ਨੇ ਇਸ ਵਾਧੇ ਦੇ ਪਿੱਛੇ ਕੌਮਾਂਤਰੀ ਬਾਜ਼ਾਰ ਵਿਚ ਦਰਾਬਦ ਕੀਤੀ ਐਲ.ਐਨ.ਜੀ. ਦੀ ਵਧਦੀ ਲਾਗਤ ਨੂੰ ਮੁੱਖ ਕਾਰਨ ਦੱਸਿਆ ਹੈ।­

Ad Position 22
No active advertisement
ਪਿਛਲੀ ਖ਼ਬਰ ਸੋਨੀਆ ਗਾਂਧੀ ਦੀ ਕਿਤਾਬ ਪ੍ਰਕਾਸ਼ਨ ਤੋਂ ਪਹਿਲਾਂ ਹੀ ਵਿਵਾਦ ’ਚ ਘਿਰੀ ਅਗਲੀ ਖ਼ਬਰ ਪੈਟਰੋਲ ’ਚ ਈਥਾਨੌਲ ਸੰਬੰਧੀ ਪਟੀਸ਼ਨ ’ਤੇ ਸੁਪਰੀਮ ਕੋਰਟ ’ਚ ਸੁਣਵਾਈ ਕੱਲ੍ਹ
Ad Position 24