ਹਰੀਕੇ ਪੱਤਣ (ਤਰਨਤਾਰਨ), 22 ਅਗਸਤ (ਸੰਜੀਵ ਕੁੰਦਰਾ) - ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਰੱਤਾ ਗੁੱਦਾ ਵਿਖੇ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਦੇ 40 ਸਾਲਾ ਦਵਿੰਦਰ ਸਿੰਘ ਸੰਧੂ ਦਾ ਕੈਨੇਡਾ ਦੇ ਸਰੀ ਸ਼ਹਿਰ ਵਿਚ ਦਿਹਾਂਤ ਹੋ ਗਿਆ । ਦਵਿੰਦਰ ਸਿੰਘ ਸੰਧੂ ਜੋ ਕਿ ਆਪਣੇ ਸੁਨਹਿਰੇ ਭਵਿੱਖ ਨੂੰ ਲੈ ਕੇ ਪਹਿਲਾਂ ਸਿੰਗਾਪੁਰ ਗਿਆ ਤੇ ਉਸ ਤੋਂ ਬਾਅਦ ਦੁਬਈ ਚਲਾ ਗਿਆ। 2022 ਵਿਚ ਵਰਕ ਪਰਮਿਟ ਤੇ ਕੈਨੇਡਾ ਚਲਾ ਗਿਆ । ਉਹ ਕੈਨੇਡਾ ਦੇ ਸਰੀ ਸ਼ਹਿਰ ਵਿਚ ਟਰੱਕ ਡਰਾਈਵਰੀ ਕਰਦਾ ਸੀ। ਬੀਤੇ ਕੱਲ੍ਹ ਕੰਮ ਦੌਰਾਨ ਉਸ ਨੂੰ ਦਿਲ ਦਾ ਦੌਰਾ ਪੈ ਗਿਆ, ਜੋ ਜਾਨ ਲੇਵਾ ਸਾਬਤ ਹੋਇਆ । ਜਦ ਦਵਿੰਦਰ ਸਿੰਘ ਦੀ ਸਿਹਤ ਵਿਗੜੀ ਤਾਂ ਉਸ ਦੇ ਨੇੜਲੇ ਸਾਥੀਆਂ ਨੇ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਕਰਾਰ ਦੇ ਦਿੱਤਾ । ਦਵਿੰਦਰ ਸਿੰਘ ਵਿਆਹਿਆ ਹੋਇਆ ਸੀ ਤੇ ਉਸ ਦੀ 2 ਬੇਟੀਆਂ ਹਨ, ਜਿਨ੍ਹਾਂ ਦੀ ਉਮਰ 11 ਸਾਲ ਅਤੇ 9 ਸਾਲ ਹੈ । ਦਵਿੰਦਰ ਸਿੰਘ ਦਾ ਸਾਰਾ ਪਰਿਵਾਰ ਪਿੰਡ ਰੱਤਾ ਗੁੱਦਾ ਵਿਖੇ ਰਹਿੰਦਾ ਹੈ । ਜਿਵੇਂ ਹੀ ਪਰਿਵਾਰ ਨੂੰ ਇਹ ਦੁਖਦਾਈ ਖ਼ਬਰ ਮਿਲੀ ਤਾਂ ਪਰਿਵਾਰ ਵਿਚ ਚੀਕ ਚਿਹਾੜਾ ਮੱਚ ਗਿਆ ।ਦਵਿੰਦਰ ਸਿੰਘ ਦੀ ਬਜ਼ੁਰਗ ਮਾਤਾ, ਪਤਨੀ, ਬੱਚਿਆਂ ਅਤੇ ਹੋਰ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੈ । ਦਵਿੰਦਰ ਸਿੰਘ ਦੇ ਕੈਨੇਡਾ ਰਹਿੰਦੇ ਦੋਸਤਾਂ ਨੇ ‘ਅਜੀਤ ‘ ਨੂੰ ਦੱਸਿਆ ਕਿ ਉਸ ਦੀ ਮ੍ਰਿਤਕ ਦੇਹ ਨੂੰ ਪਿੰਡ ਭੇਜਣ ਲਈ ਉਸ ਦੇ ਸੱਜਣਾਂ ਮਿੱਤਰਾਂ ਵਲੋਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤੇ ਕੁਝ ਦਿਨਾਂ ਤੱਕ ਦਵਿੰਦਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਪਹੁੰਚ ਜਾਵੇਗੀ । ਉਨ੍ਹਾਂ ਦੱਸਿਆ ਕਿ ਦਵਿੰਦਰ ਸਿੰਘ ਸੰਧੂ ਇਕ ਨੇਕ ਦਿਲ ਇਨਸਾਨ ਸੀ ਜੋ ਕਿ ਮਿਹਨਤ ਨਾਲ ਆਪਣਾ ਪਰਿਵਾਰ ਪਾਲ ਰਿਹਾ ਸੀ ਉਸ ਦੀ ਮੌਤ ਨਾਲ ਜਿੱਥੇ ਪਰਿਵਾਰ ਨੂੰ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਪਿਆ ਹੈ ਉਥੇ ਸਰੀ (ਕੈਨੇਡਾ) ਰਹਿੰਦੇ ਉਸ ਦੇ ਦੋਸਤ ਵੀ ਗਹਿਰੇ ਸਦਮੇ ਵਿਚ ਹਨ ।
ਤਾਜ਼ਾ ਖ਼ਬਰਾਂ
Free
2 ਧੀਆਂ ਦੇ ਪਿਓ ਦੀ ਕੈਨੇਡਾ ਚ ਮੌਤ
ਹਰੀਕੇ ਪੱਤਣ (ਤਰਨਤਾਰਨ), 22 ਅਗਸਤ (ਸੰਜੀਵ ਕੁੰਦਰਾ) - ਜ਼ਿਲ੍ਹਾ ਤਰਨ ਤਾਰਨ ਦੇ ਕਸਬਾ ਹਰੀਕੇ ਪੱਤਣ ਨਜ਼ਦੀਕ ਪੈਂਦੇ ਪਿੰਡ ਰੱਤਾ ਗੁੱਦਾ ਵਿਖੇ ਉਸ ਵੇਲੇ ਸੋਗ ਦੀ ਲਹਿਰ ਦੌੜ ਗਈ ਜਦੋਂ ਪਿੰਡ ਦੇ 40 ਸਾਲਾ ਵਿਅਕਤੀ...
ਅਜੀਤ ਡੈਸਕ
22-08-2026