20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-08-2026

ਲੜਕੀਆਂ ਦੇ ਲਾਪਤਾ ਹੋਣ ਦੇ ਵਧਦੇ ਮਾਮਲੇ ਮਾਛੀਵਾੜਾ ਪੁਲਿਸ ਲਈ ਬਣੇ ਸਿਰਦਰਦ

ਮਾਛੀਵਾੜਾ ਸਾਹਿਬ (ਲੁਧਿਆਣਾ), 20 ਅਗਸਤ (ਰਾਜਦੀਪ ਸਿੰਘ ਅਲਬੇਲਾ)- ਨਾਬਾਲਗ ਅਤੇ ਬਾਲਗ ਲੜਕੀਆਂ ਦੇ ਲਾਪਤਾ ਹੋਣ...

Ad Position 21
No active advertisement
ਅਜੀਤ ਡੈਸਕ 20-08-2026

ਮਾਛੀਵਾੜਾ ਸਾਹਿਬ (ਲੁਧਿਆਣਾ), 20 ਅਗਸਤ (ਰਾਜਦੀਪ ਸਿੰਘ ਅਲਬੇਲਾ)- ਨਾਬਾਲਗ ਅਤੇ ਬਾਲਗ ਲੜਕੀਆਂ ਦੇ ਲਾਪਤਾ ਹੋਣ ਦੀਆਂ ਸ਼ਿਕਾਇਤਾਂ ਸਾਹਮਣੇ ਆਉਣ ਦੇ ਮਾਮਲੇ ਵਧੇ ਹਨ। ਜਿਸ ਕਾਰਨ ਪੁਲਿਸ ਨੂੰ ਅਪਰਾਧਿਕ ਮਾਮਲਿਆਂ ਦੇ ਨਾਲ-ਨਾਲ ਇਨ੍ਹਾਂ ਨੂੰ ਸੁਲਝਾਉਣ ਵਿਚ ਵੀ ਮੁਸ਼ੱਕਤ ਕਰਨੀ ਪੈ ਰਹੀ ਹੈ। ਮਾਛੀਵਾੜਾ ਪੁਲਿਸ ਥਾਣੇ ਦੇ ਜੋ 2026 ’ਚ ਅੰਕੜੇ ਸਾਹਮਣੇ ਆਏ ਹਨ ਉਸ ਵਿਚ 17 ਬਾਲਗ ਲੜਕੀਆਂ ਤੇ ਔਰਤਾਂ ਦੇ ਲਾਪਤਾ ਹੋਣ ਦੀਆਂ ਰਿਪੋਰਟਾਂ ਦਰਜ ਕੀਤੀਆਂ ਗਈਆਂ, ਜਿਨ੍ਹਾਂ ’ਚੋਂ ਜਾਂਚ ਦੌਰਾਨ ਸਾਹਮਣੇ ਆਇਆ ਕਿ ਪ੍ਰੇਮ ਸਬੰਧਾਂ ਦੇ ਚੱਕਰਾਂ ਵਿਚ ਪੈ ਕੇ ਇਹ ਲੜਕੀਆਂ ਘਰੋਂ ਫ਼ਰਾਰ ਹੋਈਆਂ।

ਇੱਥੇ ਹੀ ਬੱਸ ਨਹੀਂ ਮਾਛੀਵਾੜਾ ਇਲਾਕੇ ਵਿਚ ਵਧਦੀ ਪ੍ਰਵਾਸੀ ਮਜ਼ਦੂਰਾਂ ਦੀ ਅਬਾਦੀ ਕਾਰਨ ਇੱਥੇ ਨਾਬਾਲਗ ਲੜਕੀਆਂ ਦੇ ਲਾਪਤਾ ਹੋਣ ਦੇ ਮਾਮਲੇ ਵੀ ਕਾਫ਼ੀ ਵਧੇ ਅਤੇ ਉਸ ਵਿਚ ਜਿਆਦਾਤਰ ਮਾਮਲੇ ਘਰੋਂ ਭੱਜ ਕੇ ਵਿਆਹ ਕਰਵਾਉਣ ਅਤੇ ਇਸ਼ਕ-ਮੁਸ਼ਕ ਨਾਲ ਹੀ ਸਬੰਧਿਤ ਦੱਸੇ ਜਾ ਰਹੇ ਹਨ। ਮਾਛੀਵਾੜਾ ਪੁਲਿਸ ਵਲੋਂ ਇਸ ਸਬੰਧੀ ਨਾਬਾਲਗ ਲੜਕੀਆਂ ਦੇ ਲਾਪਤਾ ਹੋਣ ਦੇ 2 ਪਰਚੇ ਵੀ ਦਰਜ ਕੀਤੇ ਹਨ ਅਤੇ ਜਿਆਦਾਤਰ ਲੜਕੀਆਂ ਦੇ ਮਾਮਲੇ ਪੁਲਿਸ ਨੇ ਕੜੀ ਮੁਸ਼ੱਕਤ ਨਾਲ ਸੁਲਝਾ ਵੀ ਲਏ।

ਪੁਲਿਸ ਕੋਲ ਇਕ ਸਾਲ ਅੰਦਰ 15 ਤੋਂ 20 ਸ਼ਿਕਾਇਤਾਂ ਅਜਿਹੀਆਂ ਦਰਜ ਹੋਈਆਂ ਜਿਸ ਵਿਚ ਲਾਪਤਾ ਹੋਈਆਂ ਲੜਕੀਆਂ ਦਾ ਮਾਮਲਾ ਪੁਲਿਸ ਵਲੋਂ ਬਿਨ੍ਹਾਂ ਕਾਨੂੰਨੀ ਕਾਰਵਾਈ ਕਰਦਿਆਂ ਦੋਵੇਂ ਧਿਰਾਂ ਦੇ ਮਾਪਿਆਂ ਨੂੰ ਸਮਝਾ ਕੇ ਸੁਲਝਾ ਦਿੱਤਾ ਗਿਆ ਅਤੇ ਲਾਪਤਾ ਕੁੜੀਆਂ ਦੇ ਮਾਮਲੇ ਹੱਲ ਕੀਤੇ। ਪੁਲਿਸ ਵਲੋਂ ਅਜੇ 2 ਮਾਮਲੇ ਲਾਪਤਾ ਕੁੜੀਆਂ ਦੇ ਸੁਲਝਾਏ ਜਾਂਦੇ ਹਨ ਜਦ ਨੂੰ ਹੋਰ ਮਾਮਲੇ ਪੁੱਜ ਜਾਂਦੇ ਹਨ ਜਿਸ ਕਾਰਨ ਮਾਛੀਵਾੜਾ ਪੁਲਿਸ ਚੱਕਰਾਂ ਵਿਚ ਪਈ ਹੈ ਕਿ ਸਾਡੀ ਆਉਣ ਵਾਲੀ ਪੀੜ੍ਹੀ ਕਿਸ ਰਸਤੇ ’ਤੇ ਜਾ ਰਹੀ ਹੈ।

Ad Position 22
No active advertisement
ਪਿਛਲੀ ਖ਼ਬਰ ਜਥੇਦਾਰ ਮਨਮੋਹਣ ਖੇੜਾ ਨੇ 21 ਅਗਸਤ ਦੇ ਪੰਜਾਬ ਬੰਦ ਨੂੰ ਲੈ ਕੇ ਨੇ ਲੋਕਾਂ ਨੂੰ ਸਹਿਯੋਗ ਦੀ ਕੀਤੀ ਅਪੀਲ ਅਗਲੀ ਖ਼ਬਰ ਬੰਦੀ ਸਿੰਘਾਂ ਦੀ ਰਿਹਾਈ ਲਈ 21 ਅਗਸਤ ਦੇ ਪੰਜਾਬ ਬੰਦ ਨੂੰ ਸਫ਼ਲ ਬਣਾਉਣ ਦੀ ਅਪੀਲ
Ad Position 24