ਸੰਗਤ ਮੰਡੀ, (ਬਠਿੰਡਾ), 19 ਅਗਸਤ (ਦੀਪਕ ਸ਼ਰਮਾ)- ਬੀਤੇ ਦਿਨ ਪਹਿਲਾਂ ਪਿੰਡ ਫੁੱਲੋ ਮਿੱਠੀ ਦੇ ਇਕ ਨੌਜਵਾਨ ਵੀਰ ਸਿੰਘ ਵਲੋਂ ਆਪਣੇ ਹੀ ਘਰ ਅੰਦਰ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਗਈ ਸੀ ਤਾਂ ਨੌਜਵਾਨ ਦੀ ਪਤਨੀ ਰੇਖਾ ਰਾਣੀ ਦੇ ਬਿਆਨਾਂ ’ਤੇ ਥਾਣਾ ਸੰਗਤ ਦੀ ਪੁਲਿਸ ਨੇ ਰੀਤੂ ਰਾਣੀ ਪਤਨੀ ਕੇਵਲ ਸਿੰਘ ਵਾਸੀ ਬਠਿੰਡਾ, ਉਗਰਸੈਨ ਅਤੇ ਭਾਵਨਾ ਵਾਸੀ ਸੰਗਤ ਮੰਡੀ ਅਤੇ ਵਿਪਨ ਕੁਮਾਰ ਵਾਸੀ ਮਾਡਲ ਟਾਊਨ ਬਠਿੰਡਾ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ। ਮ੍ਰਿਤਕ ਦੀ ਪਤਨੀ ਨੇ ਬਿਆਨ ਦਰਜ ਕਰਵਾਏ ਸਨ ਕਿ ਉਕਤ ਵਿਅਕਤੀ ਉਸ ਦੇ ਘਰ ਵਾਲੇ ਨੂੰ ਬਲੈਕਮੇਲ ਕਰਕੇ ਪੈਸੇ ਦੀ ਮੰਗ ਕਰਦੇ ਸਨ, ਜਿਸ ਕਾਰਨ ਉਸ ਨੇ ਦੁਖੀ ਹੋ ਕੇ ਖ਼ੁਦਕੁਸ਼ੀ ਕਰ ਲਈ ਤਾਂ ਇਸ ਸੰਬੰਧ ਦੇ ਵਿਚ ਥਾਣਾ ਸੰਗਤ ਦੀ ਪੁਲਿਸ ਵਲੋਂ ਉਕਤ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ ਲੇਕਿਨ ਅੱਜ ਮਿ੍ਤਕ ਲੜਕੇ ਦੇ ਸਹੁਰਾ ਪਰਿਵਾਰ ਵਲੋ ਉਕਤ ਵਿਅਕਤੀਆਂ ਅਤੇ ਔਰਤਾਂ ਦੀ ਗ੍ਰਿਫ਼ਤਾਰੀ ਨੂੰ ਲੈ ਕੇ ਧਰਨਾ ਲਾ ਦਿੱਤਾ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਮ੍ਰਿਤਕ ਲੜਕੇ ਦੇ ਸਾਲੇ ਮੇਸ਼ੀ ਅਤੇ ਪ੍ਰਵੀਨ ਕੁਮਾਰ ਅਤੇ ਬੀ.ਕੇ.ਯੂ. ਡਕੌਂਦਾ ਦੇ ਬਲਵਿੰਦਰ ਸਿੰਘ ਨੇ ਦੱਸਿਆ ਹੈ ਕਿ ਥਾਣਾ ਸੰਗਤ ਦੀ ਪੁਲਿਸ ਵਲੋਂ ਜਾਣ ਬੁੱਝ ਕੇ ਉਕਤ ਵਿਅਕਤੀਆਂ ਤੇ ਔਰਤਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ, ਜਿਸ ਕਾਰਨ ਮਜਬੂਰੀ ਵੱਸ ਉਨ੍ਹਾਂ ਨੂੰ ਧਰਨਾ ਦੇਣਾ ਪੈ ਰਿਹਾ ਹੈ। ਇਨ੍ਹਾਂ ਧਰਨਾਕਾਰੀਆਂ ਨੇ ਕਿਹਾ ਹੈ ਕਿ ਜੇਕਰ ਥਾਣਾ ਸੰਗਤ ਦੀ ਪੁਲਿਸ ਉਕਤ ਵਿਅਕਤੀਆਂ ਤੇ ਔਰਤਾਂ ਨੂੰ ਗ੍ਰਿਫਤਾਰ ਨਹੀਂ ਕਰਦੀ ਤਾਂ ਉਹ ਜਲਦ ਹੀ ਵੱਡਾ ਸੰਘਰਸ਼ ਵਿੱਢਣ ਲਈ ਮਜਬੂਰ ਹੋਣਗੇ। ਇਸ ਮੌਕੇ ਜਦੋਂ ਥਾਣਾ ਸੰਗਤ ਦੇ ਸਬ ਇੰਸਪੈਕਟਰ ਮੋਹਨਦੀਪ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਹੈ ਕਿ ਸਾਡੇ ਵਲੋਂ ਮ੍ਰਿਤਕ ਲੜਕੇ ਦੀ ਪਤਨੀ ਦੇ ਬਿਆਨਾਂ ’ਤੇ ਦੋ ਵਿਅਕਤੀਆਂ ਅਤੇ ਦੋ ਔਰਤਾਂ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਤੇ ਉਨ੍ਹਾਂ ਦੀ ਭਾਲ ਲਈ ਟੀਮਾਂ ਭੇਜੀਆਂ ਗਈਆਂ ਹਨ ਅਤੇ ਜਲਦ ਹੀ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ।
ਤਾਜ਼ਾ ਖ਼ਬਰਾਂ
Free
ਗ੍ਰਿਫ਼਼ਤਾਰੀ ਦੀ ਮੰਗ ਨੂੰ ਲੈ ਕੇ ਰਾਮਪੁਰਾ ਮੰਡੀ ਦੇ ਲੋਕਾਂ ਨੇ ਥਾਣਾ ਸੰਗਤ ਮੂਹਰੇ ਦਿੱਤਾ ਧਰਨਾ
ਸੰਗਤ ਮੰਡੀ, (ਬਠਿੰਡਾ), 19 ਅਗਸਤ (ਦੀਪਕ ਸ਼ਰਮਾ)- ਬੀਤੇ ਦਿਨ ਪਹਿਲਾਂ ਪਿੰਡ ਫੁੱਲੋ ਮਿੱਠੀ ਦੇ ਇਕ ਨੌਜਵਾਨ ਵੀਰ ਸਿੰਘ ਵਲੋਂ ਆਪਣੇ ਹੀ ਘਰ ਅੰਦਰ ਫਾਹਾ ਲਗਾ ਕੇ ਆਤਮ ਹੱਤਿਆ ਕਰ ਲਈ ਗਈ ਸੀ ਤਾਂ ਨੌਜਵਾਨ ਦੀ ਪਤਨੀ ਰੇਖਾ ਰਾਣੀ ਦੇ ਬਿਆਨਾਂ ’ਤੇ ਥਾਣਾ ਸੰਗਤ ਦੀ ਪੁਲਿਸ ਨੇ ਰੀਤੂ ਰਾਣੀ ਪਤਨੀ ਕੇਵਲ ਸਿੰਘ ਵਾਸੀ ਬਠਿੰਡਾ, ਉਗਰਸੈਨ ਅਤੇ ਭਾਵਨਾ ਵਾਸੀ ਸੰਗਤ ਮੰਡੀ ਅਤੇ ਵਿਪਨ ਕੁਮਾਰ ਵਾਸੀ ਮਾਡਲ ਟਾਊਨ ਬਠਿੰਡਾ ਦੇ ਖਿਲਾਫ਼ ਮਾਮਲਾ ਦਰਜ ਕਰ ਲਿਆ ਗਿਆ ਸੀ।
ਅਜੀਤ ਡੈਸਕ
19-08-2026