15-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-08-2026

ਅਟਾਰੀ ਸਰਹੱਦ ਤੇ ਡੀ.ਆਈ.ਜੀ. ਬੀ.ਐਸ.ਐਫ. ਨੇ ਲਹਿਰਾਇਆ ਝੰਡਾ

ਅਟਾਰੀ ਸਰਹੱਦ (ਅੰਮ੍ਰਿਤਸਰ), 15 ਅਗਸਤ- (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਭਾਰਤ ਦੇਸ਼ ਦੇ 80ਵੇਂ...

Ad Position 21
No active advertisement
ਅਜੀਤ ਡੈਸਕ 15-08-2026

ਅਟਾਰੀ ਸਰਹੱਦ (ਅੰਮ੍ਰਿਤਸਰ), 15 ਅਗਸਤ- (ਰਾਜਿੰਦਰ ਸਿੰਘ ਰੂਬੀ/ ਗੁਰਦੀਪ ਸਿੰਘ)- ਭਾਰਤ ਦੇਸ਼ ਦੇ 80ਵੇਂ ਆਜ਼ਾਦੀ ਦਿਵਸ ਮੌਕੇ ਦੇਸ਼ ਦੀ ਅਟਾਰੀ ਸਰਹੱਦ ਤੇ ਡੀ.ਆਈ.ਜੀ. ਅੰਮ੍ਰਿਤਸਰ ਐਸ.ਐਸ. ਚੰਡੇਲ ਬੀ.ਐਸ.ਐਫ. ਨੇ ਝੰਡਾ ਲਹਿਰਾਇਆ I ਅਟਾਰੀ ਸਰਹੱਦ ਤੇ ਬੀ.ਐਸ.ਐਫ. ਦੇ ਜਵਾਨਾਂ ਪਾਸੋਂ ਗਾਰਡ ਆਫ ਆਨਰ ਲੈਣ ਤੋਂ ਉਪਰੰਤ ਡੀ.ਆਈ. ਜੀ. ਅੰਮ੍ਰਿਤਸਰ ਸੈਕਟਰ ਬੀ.ਐਸ.ਐਫ. ਨੇ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ।

ਇਸ ਮੌਕੇ ਅਟਾਰੀ ਸਰਹੱਦ ਤੇ ਕਮਾਂਡ ਕਰ ਰਹੀ ਬੀ.ਐਸ.ਐਫ. ਦੀ ਬਟਾਲੀਅਨ ਦੇ ਮੁਖੀ ਵਿਸ਼ਾਲ ਸਿੰਘ ਕਮਾਡੈਂਟ, ਡਿਪਟੀ ਕਮਾਂਡਰ ਅਮਨਦੀਪ ਸਿੰਘ, ਡਿਪਟੀ ਕਮਾਂਡਰ ਰੁਪਿੰਦਰ ਸਿੰਘ ਉਮੀਦ ਬੀ.ਐਸ.ਐਫ. ਦੇ ਹੋਰ ਉੱਚ ਅਧਿਕਾਰੀ ਹਾਜ਼ਰ ਸਨ।

ਇਥੇ ਦੱਸਣਯੋਗ ਹੈ ਕਿ ਇਸ ਵਾਰ ਭਾਰਤ ਦੇਸ਼ ਦੇ ਆਜ਼ਾਦੀ ਦਿਵਸ ਮੌਕੇ ਬੀ.ਐਸ.ਐਫ. ਤੇ ਭਾਰਤ ਸਰਕਾਰ ਵਲੋਂ ਗੁਆਂਢੀ ਮੁਲਕ ਪਾਕਿਸਤਾਨ ਰੇਂਜਰਾਂ ਤੇ ਪਾਕਿਸਤਾਨ ਸਰਕਾਰ ਨੂੰ ਮਠਿਆਈਆਂ ਭੇਟ ਨਹੀਂ ਕੀਤੀਆਂ ਗਈਆਂI

Ad Position 22
No active advertisement
ਪਿਛਲੀ ਖ਼ਬਰ ਸੁਤੰਤਰਤਾ ਦਿਵਸ ਮੌਕੇ ਡਿਪਟੀ ਕਮਿਸ਼ਨਰ ਰਾਹੁਲ ਚਾਬਾ ਨੇ ਤਿਰੰਗਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਗਲੀ ਖ਼ਬਰ ਐੱਸ.ਐੱਸ.ਐੱਫ ਰਾਹੀਂ ਸੂਬੇ ਦੀ ਸੁਰੱਖਿਆ ਯਕੀਨੀ ਬਣਾਈ ਜਾ ਰਹੀ ਹੈ- ਮੁੱਖ ਮੰਤਰੀ ਭਗਵੰਤ ਮਾਨ
Ad Position 24