12-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-08-2026

ਗੁਰਪੁਰਬ ਦਾ ਮਾਹੌਲ ਖ਼ਰਾਬ ਕਰਨ ਅਤੇ ਸ਼ਰਧਾਲੂਆ ਨੂੰ ਜ਼ਖ਼ਮੀ ਕਰਨ ਦਾ ਗੁਰਸਿਮਰਨ ਮੰਡ 'ਤੇ ਤੁਰੰਤ ਹੋਵੇ ਪਰਚਾ ਦਰਜ਼ - ਜਥੇਦਾਰ ਦਾਦੂਵਾਲ

ਕਰਨਾਲ (ਹਰਿਆਣਾ), 12 ਅਗਸਤ (ਗੁਰਮੀਤ ਸਿੰਘ ਸੱਗੂ) - ਗੁਰਦੁਆਰਾ ਪੰਜੋਖਰਾ ਸਾਹਿਬ ਅੰਬਾਲਾ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਸਿੱਧ ਧਾਰਮਿਕ ਅਸਥਾਨ...

Ad Position 21
No active advertisement
ਅਜੀਤ ਡੈਸਕ 12-08-2026

ਕਰਨਾਲ (ਹਰਿਆਣਾ), 12 ਅਗਸਤ (ਗੁਰਮੀਤ ਸਿੰਘ ਸੱਗੂ) - ਗੁਰਦੁਆਰਾ ਪੰਜੋਖਰਾ ਸਾਹਿਬ ਅੰਬਾਲਾ ਅੱਠਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦਾ ਪਾਵਨ ਪਵਿੱਤਰ ਪ੍ਰਸਿੱਧ ਧਾਰਮਿਕ ਅਸਥਾਨ ਹੈ ਜਿੱਥੇ 5-6-7 ਅਗਸਤ ਨੂੰ ਬਾਲਾ ਪ੍ਰੀਤਮ ਜੀ ਦਾ ਪਾਵਨ ਪ੍ਰਕਾਸ਼ ਦਿਹਾੜਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਸਦਕਾ ਚੜ੍ਹਦੀ ਕਲਾ ਨਾਲ ਮਨਾਇਆ ਗਿਆ। ਇਸ ਦੌਰਾਨ ਸੋਚੀ ਸਮਝੀ ਸਾਜਿਸ਼ ਦੇ ਤਹਿਤ ਲੁਧਿਆਣਾ ਦੇ ਇਕ ਵਿਵਾਦਤ ਵਿਅਕਤੀ ਗੁਰਸਿਮਰਨ ਮੰਡ ਵਲੋਂ ਗੁਰਪੁਰਬ ਵਾਲੇ ਦਿਨ ਪੰਜੋਖਰਾ ਸਾਹਿਬ ਪਹੁੰਚ ਕਰਕੇ ਬੰਦ ਰਸਤੇ ਵਾਲੇ ਪਾਸਿਉਂ ਸੇਵਾਦਾਰਾਂ ਤੋਂ ਜ਼ਬਰਦਸਤੀ ਆਪਣੀ ਗੱਡੀ ਨੂੰ ਦਾਖ਼ਲ ਕਰਕੇ ਗੁਰਪੁਰਬ ਸਮਾਗਮ ਨੂੰ ਖ਼ਰਾਬ ਕੀਤਾ ਗਿਆ, ਜਿਸ ਨੇ ਲਾਪਰਵਾਹੀ ਨਾਲ ਕਈ ਸ਼ਰਧਾਲੂ ਸੇਵਾਦਾਰ ਸੰਗਤਾਂ ਉਪਰ ਕਾਰ ਚੜ੍ਹਾ ਕੇ ਉਨ੍ਹਾਂ ਨੂੰ ਜ਼ਖ਼ਮੀ ਕਰ ਦਿੱਤਾ।
ਇਸ ਕਾਰਨ ਸ਼ਰਧਾਲੂ ਸੰਗਤਾਂ ਵਲੋਂ ਮੰਡ ਨੂੰ ਵਿਰੋਧ ਵੀ ਝੱਲਣਾ ਪਿਆ। ਗੁਰਪੁਰਬ ਦੇ ਮਹਾਨ ਸਮਾਗਮ ਨੂੰ ਸਾਜਿਸ਼ ਦੇ ਤਹਿਤ ਸ਼ਰਾਰਤੀ ਤਰੀਕੇ ਨਾਲ ਖ਼ਰਾਬ ਕਰਨ ਸ਼ਰਧਾਲੂ ਸਿੱਖਾਂ ਨੂੰ ਜ਼ਖ਼ਮੀ ਕਰਨ ਦਾ ਪੁਲਿਸ ਪ੍ਰਸ਼ਾਸਨ ਨੂੰ ਮੰਡ ਤੇ ਤੁਰੰਤ ਪਰਚਾ ਦਰਜ ਕਰਨਾ ਚਾਹੀਦਾ ਹੈ। ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਕ ਲਿਖਤੀ ਪ੍ਰੈਸ ਬਿਆਨ ਅਮਰੀਕਾ ਦੀ ਧਰਤੀ ਤੋੰ ਜਾਰੀ ਕੀਤਾ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਉਹ 6 ਅਗਸਤ ਤੋਂ ਅਮਰੀਕਾ ਦੇ ਵਿਦੇਸ਼ ਦੌਰੇ 'ਤੇ ਹਨ।ਉਨ੍ਹਾਂ ਨੂੰ ਵਿਦੇਸ਼ ਦੀ ਧਰਤੀ 'ਤੇ ਹੀ ਇਸ ਦੁਖਦਾਈ ਘਟਨਾ ਦਾ ਪਤਾ ਲੱਗਿਆ। ਉਨ੍ਹਾਂ ਨੇ ਕਿਹਾ ਕਿ ਗੁਰਸਿਮਰਨ ਮੰਡ ਇਕ ਵਿਵਾਦਤ ਵਿਅਕਤੀ ਹੈ ਤੇ ਹਮੇਸ਼ਾ ਹੀ ਸ਼ੋਸ਼ਲ ਮੀਡੀਆ ਉੱਤੇ ਹਿੰਦੂ ਸਿੱਖ ਭਾਈਚਾਰੇ ਵਿਚ ਤਰੇੜਾਂ ਪਾਉਣ ਅਤੇ ਲੜਾਉਣ ਵਾਲੀ ਬਿਆਨਬਾਜ਼ੀ ਕਰਦਾ ਰਹਿੰਦਾ ਹੈ, ਜਿਸ ਕਰਕੇ ਸਿੱਖ ਸੰਗਤਾਂ ਦੇ ਮਨਾਂ ਵਿਚ ਗੁਰਸਿਮਰਨ ਮੰਡ ਪ੍ਰਤੀ ਭਾਰੀ ਰੋਸ ਵੀ ਹੈ।

Ad Position 22
No active advertisement
ਪਿਛਲੀ ਖ਼ਬਰ ਮਾਨਾਂਵਾਲਾ ਦੇ 45 ਪਰਿਵਾਰ ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਸ਼ਾਮਿਲ ਅਗਲੀ ਖ਼ਬਰ ਟਹਿਲ ਸਿੰਘ ਔਜਲਾ ਸ਼੍ਰੋਮਣੀ ਅਕਾਲੀ ਦਲ (ਬ) ਪੀ.ਏ.ਸੀ. ਦੇ ਮੈਂਬਰ ਨਿਯੁਕਤ
Ad Position 24