11-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-08-2026

ਏਐੱਨਟੀਐੱਫ ਵਲੋਂ 30.672 ਕਿਲੋ ਹੈਰੋਇਨ ਸਮੇਤ ਤਿੰਨ ਕਾਬੂ

ਫ਼ਿਰੋਜ਼ਪੁਰ, 11 ਅਗਸਤ (ਗੁਰਿੰਦਰ ਸਿੰਘ) - ਐਂਟੀ-ਨਾਰਕੋਟਿਕਸ ਟਾਸਕ ਫੋਰਸ ਫ਼ਿਰੋਜ਼ਪੁਰ ਰੇਂਜ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਕ੍ਰਾਸ-ਬਾਰਡਰ ਨਸ਼ਾ ਤਸਕਰੀ ਦੇ ਇਕ ਮਡਿਊਲ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ...

Ad Position 21
No active advertisement
ਅਜੀਤ ਡੈਸਕ 11-08-2026

ਫ਼ਿਰੋਜ਼ਪੁਰ, 11 ਅਗਸਤ (ਗੁਰਿੰਦਰ ਸਿੰਘ) - ਐਂਟੀ-ਨਾਰਕੋਟਿਕਸ ਟਾਸਕ ਫੋਰਸ ਫ਼ਿਰੋਜ਼ਪੁਰ ਰੇਂਜ ਨੇ ਵੱਡੀ ਸਫਲਤਾ ਹਾਸਲ ਕਰਦਿਆਂ ਕ੍ਰਾਸ-ਬਾਰਡਰ ਨਸ਼ਾ ਤਸਕਰੀ ਦੇ ਇਕ ਮਾਡਿਊਲ ਦਾ ਪਰਦਾਫਾਸ਼ ਕਰਦਿਆਂ ਤਿੰਨ ਮੁਲਜ਼ਮਾਂ ਨੂੰ ਕਾਬੂ ਕਰਕੇ ਉਨ੍ਹਾਂ ਕੋਲੋਂ 30.672 ਕਿਲੋ ਹੈਰੋਇਨ ਬਰਾਮਦ ਕੀਤੀ ਹੈ। ਮੁੱਢਲੀ ਜਾਂਚ ਅਨੁਸਾਰ ਹੈਰੋਇਨ ਦੀ ਇਹ ਖੇਪ ਇਕ ਵਿਦੇਸ਼-ਅਧਾਰਿਤ ਨਸ਼ਾ ਤਸਕਰ ਵਲੋਂ ਕੌਮਾਂਤਰੀ ਸਰਹੱਦ ਪਾਰੋਂ ਭੇਜੀ ਗਈ ਸੀ। ਇਸ ਖੇਪ ਨੂੰ ਫ਼ਿਰੋਜ਼ਪੁਰ ਦੇ ਪਿੰਡ ਅਲੀ ਕੇ ਦੇ ਇਲਾਕੇ ਵਿਚ ਇਕ ਭਾਰਤੀ ਤਸਕਰ ਵਲੋਂ ਪ੍ਰਾਪਤ ਕੀਤਾ ਗਿਆ, ਜਿਸ ਤੋਂ ਬਾਅਦ ਇਸ ਨੂੰ ਅੱਗੇ ਤਸਕਰੀ ਅਤੇ ਵੰਡ ਲਈ ਫ਼ਾਜ਼ਿਲਕਾ ਜ਼ਿਲ੍ਹੇ ਵਿਚ ਪਹੁੰਚਾਇਆ ਜਾਣਾ ਸੀ। ਪੁਲਿਸ ਵਲੋਂ ਇਸ ਮਾਮਲੇ ਸੰਬੰਧੀ ਥਾਣਾ ਐਂਟੀ-ਨਾਰਕੋਟਿਕਸ ਟਾਸਕ ਫੋਰਸ, ਐੱਸ.ਏ.ਐੱਸ. ਨਗਰ ਵਿਖੇ ਐੱਫ.ਆਈ.ਆਰ. ਦਰਜ ਕਰਕੇ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।

Ad Position 22
No active advertisement
ਪਿਛਲੀ ਖ਼ਬਰ ਪੀ.ਯੂ.ਸੀ.ਐਸ.ਸੀ. ਚੋਣਾਂ ਦੇ ਲਈ 'ਆਪ' ਦੇ ਏ.ਐਸ.ਏ.ਪੀ. ਵਲੋਂ ਐਮ.ਪੀ. ਮੀਤ ਹੇਅਰ ਅਤੇ ਵਿਧਾਇਕ ਸੁਖਾਨੰਦ ਚੋਣ ਇੰਚਾਰਜ ਨ... ਅਗਲੀ ਖ਼ਬਰ ਡੀ.ਆਈ.ਜੀ ਸੰਦੀਪ ਗੋਇਲ ਵਲੋਂ ਆਜ਼ਾਦੀ ਸਮਾਗਮ ਪ੍ਰਬੰਧਾਂ ਦਾ ਜਾਇਜ਼ਾ
Ad Position 24