ਨਵੀਂ ਦਿੱਲੀ, 10 ਅਗਸਤ- 9 ਅਗਸਤ ਤੋਂ 17 ਅਗਸਤ, 2026 ਤੱਕ ਦੇਸ਼ ਭਰ ਵਿਚ ਮਨਾਏ ਜਾ ਰਹੇ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ ਬੀ.ਬੀ.ਐਮ.ਬੀ. ਵਲੋਂ ਕੌਮੀ ਗੌਰਵ ਭਾਖੜਾ ਡੈਮ ਅਤੇ ਨੰਗਲ ਡੈਮ ਨੂੰ ਤਿਰੰਗੇ ਦੀਆਂ ਲਾਈਟਾਂ ਨਾਲ ਰੌਸ਼ਨ ਕਰਕੇ ਆਕਰਸ਼ਕ ਰੋਸ਼ਨੀ ਸਜਾਵਟ ਕੀਤਾ ਗਿਆ।
ਇਸ ਮੁਹਿੰਮ ਤਹਿਤ ਬੀ.ਬੀ.ਐਮ.ਬੀ. ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ‘ਸੈਲਫੀ ਵਿਦ ਤਿਰੰਗੇ’ ਮੁਹਿੰਮ ਵਿਚ ਹਿੱਸਾ ਲਿਆ ਅਤੇ ਤਿਰੰਗੇ ਨਾਲ ਸੈਲਫੀ ਸਬੰਧਤ ਵੈੱਬਸਾਈਟ ’ਤੇ ਅਪਲੋਡ ਕੀਤੀ। ਇਸ ਤੋਂ ਇਲਾਵਾ ‘ਵੰਦੇ ਮਾਤਰਮ’ ਦਾ ਸਮੂਹ ਗਾਇਨ ਵੀ ਕਰਵਾਇਆ ਗਿਆ।